ਕੀ ਸਰਦੀਆਂ ਵਿੱਚ ਖੀਰਾ ਖਾਣਾ ਸਰੀਰ ਲਈ ਸਿਹਤਮੰਦ? ਜਾਣੋ
ਖੀਰੇ ਦੀ ਤਾਸੀਰ ਠੰਡੀ ਹੁੰਦੀ ਹੈ ਜਿਸ ਕਾਰਨ ਸਰਦੀਆਂ ਵਿੱਚ ਇਸਨੂੰ ਖਾਣ ਦੀ ਸਲਾਹ ਨਹੀਂ ਦਿੱਤੀ ਜਾਂਦੀ।
Download ABP Live App and Watch All Latest Videos
View In Appਜਿਨ੍ਹਾਂ ਲੋਕਾਂ ਨੂੰ ਸਰਦੀਆਂ ਵਿੱਚ ਘੱਟ ਇਮਿਊਨਿਟੀ, ਖੰਘ, ਫਲੂ ਜ਼ੁਕਾਮ ਹੋਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ, ਉਨ੍ਹਾਂ ਨੂੰ ਖੀਰਾ ਖਾਣ ਦੀ ਸਲਾਹ ਨਹੀਂ ਦਿੱਤੀ ਜਾਂਦੀ।
ਜ਼ੁਕਾਮ ਅਤੇ ਖਾਂਸੀ ਦੀ ਸਥਿਤੀ ਵਿਚ ਸਰੀਰ ਨੂੰ ਅੰਦਰੋਂ ਗਰਮ ਰੱਖਣ ਦੀ ਜ਼ਰੂਰਤ ਹੁੰਦੀ ਹੈ ਪਰ ਖੀਰੇ ਦੇ ਠੰਢਕ ਦੇਣ ਵਾਲੇ ਗੁਣ ਸਰੀਰ ਨੂੰ ਠੰਡਾ ਰੱਖਦੇ ਹਨ, ਜੋ ਨੁਕਸਾਨ ਪਹੁੰਚਾ ਸਕਦੇ ਹਨ।
ਸਰਦੀਆਂ ਵਿੱਚ ਖੀਰਾ ਖਾਣ ਨਾਲ ਸਰੀਰ ਵਿੱਚ ਬਲਗਮ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਤੁਹਾਨੂੰ ਸਮੱਸਿਆਵਾਂ ਹੋ ਸਕਦੀਆਂ ਹਨ।
ਹਾਲਾਂਕਿ ਜੇਕਰ ਤੁਸੀਂ ਖੀਰਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇਸ ਨੂੰ ਦੁਪਹਿਰ ਦੇ ਖਾਣੇ ਦੇ ਨਾਲ ਸਲਾਦ ਦੇ ਰੂਪ 'ਚ ਵੀ ਖਾ ਸਕਦੇ ਹੋ।
ਇਸ ਤੋਂ ਇਲਾਵਾ ਦਿਨ ਦਾ ਤਾਪਮਾਨ ਸਵੇਰ ਅਤੇ ਰਾਤ ਦੇ ਮੁਕਾਬਲੇ ਗਰਮ ਰਹਿੰਦਾ ਹੈ। ਅਜਿਹੇ 'ਚ ਖੀਰੇ ਦੀ ਠੰਡਕ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ, ਇਸ ਲਈ ਤੁਸੀਂ ਦੁਪਹਿਰ 'ਚ ਖੀਰੇ ਨੂੰ ਖਾ ਸਕਦੇ ਹੋ।
ਖੀਰੇ ਵਿੱਚ ਪਾਣੀ ਦੀ ਮਾਤਰਾ 96 ਫੀਸਦੀ ਹੁੰਦੀ ਹੈ। ਇਸ ਨਾਲ ਸਰੀਰ ਹਾਈਡ੍ਰੇਟਡ ਰਹਿ ਸਕਦਾ ਹੈ, ਅਜਿਹੇ 'ਚ ਇਸ ਨੂੰ ਦਿਨ 'ਚ ਖਾਧਾ ਜਾ ਸਕਦਾ ਹੈ ਤਾਂ ਕਿ ਸਰੀਰ ਹਾਈਡ੍ਰੇਟਿਡ ਰਹੇ।