Cold Milk: ਗਰਮੀਆਂ 'ਚ ਹਰ ਰੋਜ਼ ਪੀਓ ਠੰਢਾ ਦੁੱਧ, ਇਹਨਾਂ ਬਿਮਾਰੀਆਂ ਤੋਂ ਮਿਲੇਗਾ ਛੁਟਕਾਰਾ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ ਤੇ ਪੋਟਾਸ਼ੀਅਮ ਵਰਗੇ ਕਈ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਦੁੱਧ ਨੂੰ ਜੇਕਰ ਠੰਢਾ ਕਰ ਕੇ ਪੀਤਾ ਜਾਵੇ ਤਾਂ ਇਹ ਛਾਤੀ ਤੇ ਪੇਟ 'ਚ ਜਲਨ, ਹਾਈ ਬੀਪੀ ਤੇ ਇਨਸੌਮਨੀਆ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਆਓ ਜਾਣਦੇ ਹਾਂ...
Download ABP Live App and Watch All Latest Videos
View In Appਗਰਮੀਆਂ 'ਚ ਅਕਸਰ ਲੋਕਾਂ ਨੂੰ ਛਾਤੀ ਤੇ ਪੇਟ 'ਚ ਜਲਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ 'ਚ ਤੁਹਾਨੂੰ ਦੱਸ ਦੇਈਏ ਕਿ ਕੈਲਸ਼ੀਅਮ ਨਾਲ ਭਰਪੂਰ ਦੁੱਧ ਵਾਧੂ ਐਸਿਡ ਨੂੰ ਸੋਖ ਕੇ ਐਸਿਡ ਬਣਨ ਤੋਂ ਰੋਕਣ 'ਚ ਮਦਦਗਾਰ ਸਾਬਤ ਹੁੰਦਾ ਹੈ।
ਇਸ ਲਈ ਜੇਕਰ ਤੁਸੀਂ ਵੀ ਇਨ੍ਹੀਂ ਦਿਨੀਂ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਠੰਢੇ ਦੁੱਧ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਐਸਿਡ ਰਿਫਲਕਸ ਕਾਰਨ ਹੋਣ ਵਾਲੀ ਜਲਨ ਤੋਂ ਰਾਹਤ ਮਿਲਦੀ ਹੈ।
ਸਕੂਨ ਦੀ ਨੀਂਦ ਲੈਣ ਲਈ ਠੰਢੇ ਦੁੱਧ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਇਸ ਨੂੰ ਪੀਣ ਨਾਲ ਬੀਪੀ 'ਚ ਉਤਰਾਅ-ਚੜ੍ਹਾਅ ਦੀ ਸਮੱਸਿਆ ਨਹੀਂ ਹੁੰਦੀ ਤੇ ਸਰੀਰ ਆਰਾਮਦਾਇਕ ਹੋ ਜਾਂਦਾ ਹੈ। ਇਸ ਤੋਂ ਇਲਾਵਾ ਦਿਨ ਭਰ ਦੇ ਰੁਝੇਵਿਆਂ ਤੋਂ ਬਾਅਦ ਤਣਾਅ ਤੇ ਚਿੰਤਾ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਠੰਢਾ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ।
ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਠੰਢਾ ਦੁੱਧ ਪੀਣਾ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ 'ਚ ਸੁਧਾਰ ਹੁੰਦਾ ਹੈ ਤੇ ਸਰੀਰ 'ਚ ਤਣਾਅ ਵਾਲੇ ਹਾਰਮੋਨਸ ਵੀ ਘੱਟ ਹੁੰਦੇ ਹਨ।
ਹਾਈ ਬਲੱਡ ਪ੍ਰੈਸ਼ਰ ਘਟਾਉਣ 'ਚ ਕੈਲਸ਼ੀਅਮ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਜਿਹੇ 'ਚ ਜਿਨ੍ਹਾਂ ਦਾ ਬੀਪੀ ਅਕਸਰ ਜ਼ਿਆਦਾ ਰਹਿੰਦਾ ਹੈ, ਉਨ੍ਹਾਂ ਨੂੰ ਵੀ ਠੰਢਾ ਦੁੱਧ ਪੀਣਾ ਚਾਹੀਦਾ ਹੈ।
ਭਾਰ ਘਟਾਉਣ ਦੇ ਦ੍ਰਿਸ਼ਟੀਕੋਣ ਤੋਂ ਠੰਢਾ ਦੁੱਧ ਪੀਣਾ ਗਰਮ ਦੁੱਧ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਕਸਰਤ ਤੇ ਡਾਈਟ ਦੇ ਨਾਲ-ਨਾਲ ਠੰਢੇ ਦੁੱਧ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਉਂਦੇ ਹੋ ਤਾਂ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਪੀਣ ਨਾਲ ਮੈਟਾਬੌਲਿਜ਼ਮ ਵਧਦਾ ਹੈ ਜਿਸ ਨਾਲ ਨਾ ਸਿਰਫ ਵਾਧੂ ਕੈਲਰੀ ਬਰਨ ਹੁੰਦੀ ਹੈ ਸਗੋਂ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ ਤੇ ਤੁਹਾਨੂੰ ਭੁੱਖ ਨਹੀਂ ਲੱਗਦੀ।
ਇਸ ਤਰ੍ਹਾਂ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ ਅਤੇ ਹੌਲੀ-ਹੌਲੀ ਤੁਹਾਨੂੰ ਭਾਰ ਘਟਾਉਣ ਵਿਚ ਲਾਭ ਦਿਖਾਈ ਦੇਣ ਲੱਗ ਪੈਂਦਾ ਹੈ।