Health News: ਕਰੇਲੇ ਵਰਗੀ ਨਜ਼ਰ ਆਉਂਦੀ ਇਹ ਸਬਜ਼ੀ ਸਿਹਤ ਲਈ ਬਹੁਤ ਫਾਇਦੇਮੰਦ...5 ਬੀਮਾਰੀਆਂ ਲਈ ਰਾਮਬਾਣ
ਦੱਸ ਦਈਏ ਕਿ ਇਹ ਸਬਜ਼ੀ ਵੇਖਣ ਵਿੱਚ ਗੋਲ-ਮਟੋਲ ਤੇ ਦਿੱਖ ਵਿੱਚ ਸਪਾਇਸੀ ਹੁੰਦੀ ਹੈ। ਇਸ ਦਾ ਆਕਾਰ ਲੀਚੀ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ ਪਰ ਇਸ 'ਤੇ ਕੰਢੇ ਨਿਕਲੇ ਹੁੰਦੇ ਹਨ। ਇਸ ਦਾ ਰੰਗ ਹਰਾ ਹੁੰਦਾ ਹੈ। ਇੱਕ ਤਰ੍ਹਾਂ ਨਾਲ ਇਹ ਕਰੇਲੇ ਵਰਗੀ ਲੱਗਦੀ ਹੈ। ਇਹ ਸਬਜ਼ੀ ਹੀ ਨਹੀਂ ਸਗੋਂ ਦਵਾਈ ਦਾ ਕੰਮ ਕਰਦੀ ਹੈ। ਜਾਣ ਕੇ ਹੈਰਾਨੀ ਹੋਏਗੀ ਕਿ ਕੰਟੋਲਾ ਮਾਸ ਨਾਲੋਂ ਜ਼ਿਆਦਾ ਤਾਕਤ ਦਿੰਦਾ ਹੈ।
Download ABP Live App and Watch All Latest Videos
View In Appਇਸ ਸਬਜ਼ੀ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਕਾਕੋਰਾ, ਕੰਟੋਲਾ, ਚਡੈਲ, ਮਿੱਠਾ ਕਰੇਲਾ, ਕਿਕੋੜਾ, ਕਾਂਟੀਲਾ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ।
ਸਿਹਤ ਮਾਹਿਰਾਂ ਮੁਤਾਬਕ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਵਿੱਚ ਕੰਟੋਲਾ ਰਾਮਬਾਣ ਸਾਬਤ ਹੁੰਦਾ ਹੈ। ਕੰਟੋਲਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ 'ਚ ਫਲੇਵੋਨਾਈਡ ਹੁੰਦਾ ਹੈ ਜੋ ਦਿਲ ਦੇ ਰੋਗ, ਕੈਂਸਰ, ਚਮੜੀ ਰੋਗ, ਅੱਖਾਂ ਦੀਆਂ ਬੀਮਾਰੀਆਂ ਤੇ ਲੀਵਰ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਕੰਟੋਲਾ ਜਾਂ ਕਕੋੜਾ ਮੌਨਸੂਨ ਦੇ ਮਹੀਨੇ ਵਿੱਚ ਸਿਰਫ਼ 90 ਦਿਨਾਂ ਲਈ ਉਪਲਬਧ ਹੁੰਦਾ ਹੈ। ਇਸ ਲਈ ਇਹ ਸਬਜ਼ੀ ਮਾਨਸੂਨ ਵਿੱਚ ਹੋਣ ਵਾਲੀਆਂ ਕਈ ਬਿਮਾਰੀਆਂ ਨੂੰ ਠੀਕ ਕਰਦੀ ਹੈ।
ਇੰਡੀਅਨ ਐਕਸਪ੍ਰੈਸ ਨੇ ਫੋਰਟਿਸ ਹਸਪਤਾਲ 'ਚ ਨਿਊਟ੍ਰੀਸ਼ਨਿਸਟ ਸੀਮਾ ਸਿੰਘ ਦੇ ਹਵਾਲੇ ਨਾਲ ਕਿਹਾ ਹੈ ਕਿ ਕੰਟੋਲਾ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ। ਕੰਟੋਲਾ 'ਚ ਫਾਈਟੋਨਿਊਟ੍ਰੀਐਂਟਸ ਤੇ ਫਾਈਬਰ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਵਿੱਚ ਕੈਲੋਰੀ ਬਹੁਤ ਘੱਟ ਹੁੰਦੀ ਹੈ। 100 ਗ੍ਰਾਮ ਕੰਟੋਲਾ 'ਚ ਸਿਰਫ 17 ਕੈਲੋਰੀ ਹੁੰਦੀ ਹੈ। ਇਸ ਲਈ ਇਹ ਭਾਰ ਘਟਾਉਣ 'ਚ ਬਹੁਤ ਫਾਇਦੇਮੰਦ ਹੈ।
ਕੰਟੋਲਾ ਮਾਨਸੂਨ ਦੇ ਮੌਸਮ 'ਚ ਹੀ ਮਿਲਦਾ ਹੈ। ਇਸ ਲਈ ਇਹ ਮਾਨਸੂਨ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਕੰਟੋਲਾ ਐਂਟੀ-ਐਲਰਜੀ ਹੈ। ਇਹ ਮੌਸਮੀ ਖਾਂਸੀ, ਜ਼ੁਕਾਮ, ਬਲਗਮ ਆਦਿ ਤੋਂ ਦੂਰ ਰੱਖਦਾ ਹੈ।
ਕੰਟੋਲਾ ਦੀ ਸਬਜ਼ੀ ਸ਼ੂਗਰ ਦੇ ਰੋਗੀਆਂ ਲਈ ਰਾਮਬਾਣ ਹੈ। ਕੰਟੋਲਾ ਨੂੰ ਇਨਸੁਲਿਨ ਪਲਾਂਟ ਵੀ ਕਿਹਾ ਜਾਂਦਾ ਹੈ। ਕੋਈ ਵੀ ਸਬਜ਼ੀ ਜਿਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਪਾਣੀ ਦੀ ਮਾਤਰਾ ਭਰਪੂਰ ਹੁੰਦੀ ਹੈ, ਉਹ ਸ਼ੂਗਰ ਦੀ ਖੁਰਾਕ ਵਜੋਂ ਬਹੁਤ ਫਾਇਦੇਮੰਦ ਹੁੰਦੀ ਹੈ। ਕੰਟੋਲਾ ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ ਐਂਟੀ-ਡਾਇਬੀਟਿਕ ਸਬਜ਼ੀ ਹੈ।
ਕੰਟੋਲਾ 'ਚ ਕੈਰੋਟੋਨਾਈਡ, ਲਿਊਟੀਨ ਵਰਗੇ ਤੱਤ ਪਾਏ ਜਾਂਦੇ ਹਨ ਜੋ ਅੱਖਾਂ ਨਾਲ ਜੁੜੀਆਂ ਬੀਮਾਰੀਆਂ ਤੋਂ ਸਾਡੀ ਰੱਖਿਆ ਕਰਦੇ ਹਨ। ਇੰਨਾ ਹੀ ਨਹੀਂ ਕੰਟੋਲਾ ਦੇ ਸੇਵਨ ਨਾਲ ਕੈਂਸਰ ਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਵੀ ਘੱਟ ਕੀਤਾ ਜਾ ਸਕਦਾ ਹੈ। ਇਸ ਵਿੱਚ ਵਿਟਾਮਿਨ ਸੀ ਤੇ ਕੁਦਰਤੀ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਵਿੱਚੋਂ ਫ੍ਰੀ ਰੈਡੀਕਲ ਤੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦੇ ਹਨ। ਇਸ ਲਈ ਇਹ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ।