Dry Fruits Benefits: ਡ੍ਰਾਈ ਫਰੂਟ ਦਾ ਇਸ ਤਰ੍ਹਾਂ ਕਰੋ ਸੇਵਨ ਤਾਂ ਸਰੀਰ ਨੂੰ ਮਿਲਣਗੇ ਜ਼ਿਆਦਾ ਫਾਇਦੇ
Dry Fruits: ਸਿਹਤ ਮਾਹਿਰਾਂ ਮੁਤਾਬਕ ਡ੍ਰਾਈ ਫਰੂਟ 'ਚ ਕਈ ਤਰ੍ਹਾਂ ਦੇ ਮਾਈਕ੍ਰੋਨਿਊਟ੍ਰੀਐਂਟਸ ਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਇਹ ਖਣਿਜ ਤੇ ਵਿਟਾਮਿਨਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਵਿੱਚ ਆਇਰਨ, ਫੋਲੇਟ, ਵਿਟਾਮਿਨ ਬੀ12, ਵਿਟਾਮਿਨ ਡੀ, ਵਿਟਾਮਿਨ ਈ ਵਰਗੇ ਬਹੁਤ ਸਾਰੇ ਸੂਖਮ ਤੱਤ ਹੁੰਦੇ ਹਨ ਜੋ ਸਰੀਰ ਨੂੰ ਊਰਜਾ ਦਿੰਦੇ ਹਨ ਤੇ ਇਸ ਨੂੰ ਹਮੇਸ਼ਾ ਤਰੋਤਾਜ਼ਾ ਰੱਖਦੇ ਹਨ।
Download ABP Live App and Watch All Latest Videos
View In Appਬਦਾਮ-ਜ਼ਿਆਦਾਤਰ ਲੋਕ ਬਦਾਮ ਨੂੰ ਸੁੱਕਾ ਹੀ ਖਾਂਦੇ ਹਨ ਪਰ ਜੇਕਰ ਤੁਸੀਂ ਇਸ ਨੂੰ 6 ਤੋਂ 8 ਘੰਟੇ ਤੱਕ ਪਾਣੀ 'ਚ ਭਿਉਂ ਕੇ ਰੱਖੋਗੇ ਤਾਂ ਇਸ 'ਚ ਮੌਜੂਦ ਸਾਰੀ ਸ਼ਕਤੀ ਸਰੀਰ ਦੇ ਅੰਦਰ ਚਲੀ ਜਾਵੇਗੀ। ਬਦਾਮ ਵਿਟਾਮਿਨ ਈ, ਐਂਟੀਆਕਸੀਡੈਂਟ ਤੇ ਜ਼ਰੂਰੀ ਤੇਲ ਨਾਲ ਭਰਿਆ ਹੁੰਦਾ ਹੈ। ਪਾਣੀ 'ਚ ਭਿੱਜਣ ਤੋਂ ਬਾਅਦ ਇਸ 'ਚੋਂ ਫਾਈਟਿਕ ਐਸਿਡ ਗਾਇਬ ਹੋ ਜਾਂਦਾ ਹੈ। ਇਹ ਦਿਲ ਲਈ ਬਹੁਤ ਸਿਹਤਮੰਦ ਹੈ।
ਅਖਰੋਟ-ਅਖਰੋਟ ਨੂੰ ਵੀ ਪਾਣੀ ਵਿੱਚ ਭਿਉਂ ਕੇ ਖਾਣਾ ਚਾਹੀਦਾ ਹੈ। ਅਖਰੋਟ 'ਚ ਕਈ ਤਰ੍ਹਾਂ ਦੇ ਫੈਟੀ ਐਸਿਡ, ਪ੍ਰੋਟੀਨ ਤੇ ਕਈ ਤਰ੍ਹਾਂ ਦੇ ਖਣਿਜ ਪਾਏ ਜਾਂਦੇ ਹਨ। ਭਾਰ ਘਟਾਉਣ ਲਈ ਅਖਰੋਟ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਦੁੱਧ ਜਾਂ ਸਾਫ਼ ਪਾਣੀ ਵਿੱਚ ਕੁਝ ਦੇਰ ਭਿਉਂ ਕੇ ਖਾਣਾ ਚਾਹੀਦਾ ਹੈ।
ਸੌਂਗੀ- ਸੌਂਗੀ ਭਾਵੇਂ ਮੁਲਾਇਮ ਹੁੰਦੀ ਹੈ ਪਰ ਇਸ ਨੂੰ ਵੀ ਭਿਉਂ ਕੇ ਖਾਣਾ ਚਾਹੀਦਾ ਹੈ। ਕਿਸ਼ਮਿਸ਼ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਇਸ ਨੂੰ ਭਿਉਂ ਕੇ ਖਾਣ ਨਾਲ ਇਸ ਦੀ ਗਰਮੀ ਦਾ ਅਸਰ ਘੱਟ ਹੋ ਜਾਂਦਾ ਹੈ। ਦੂਜੇ ਪਾਸੇ ਭਿੱਜੀ ਹੋਈ ਸੌਂਗੀ ਪੇਟ ਲਈ ਬਹੁਤ ਫਾਇਦੇਮੰਦ ਹੁੰਦੀ ਹੈ।
ਅੰਜੀਰ ਵੀ ਬਹੁਤ ਗਰਮ ਹੁੰਦੇ ਹਨ। ਇਸ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ। ਇਸ ਵਿੱਚ ਚਰਬੀ ਨਹੀਂ ਹੁੰਦੀ ਤੇ ਕਾਰਬੋਹਾਈਡ੍ਰੇਟਸ ਦੀ ਮਾਤਰਾ ਵੀ ਸੰਤੁਲਿਤ ਹੁੰਦੀ ਹੈ। ਇਸ ਲਈ ਇਹ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਸੁੱਕੇ ਮੇਵੇ ਵਿੱਚ ਅੰਜੀਰ ਬਹੁਤ ਤਾਕਤਵਰ ਹੁੰਦੇ ਹਨ ਪਰ ਇਸ ਨੂੰ ਪਾਣੀ 'ਚ ਭਿਉਂ ਕੇ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ। ਇਹ ਔਰਤਾਂ ਨਾਲ ਜੁੜੀਆਂ ਬਿਮਾਰੀਆਂ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਬਹੁਤ ਫਾਇਦੇਮੰਦ ਹੈ।
ਖਜੂਰ ਚਿਪਕਦੀ ਹੁੰਦੀ ਹੈ। ਇਸ ਲਈ ਜ਼ਿਆਦਾਤਰ ਲੋਕ ਇਸ ਨੂੰ ਇਸ ਤਰ੍ਹਾਂ ਖਾਂਦੇ ਹਨ ਪਰ ਜੇਕਰ ਤੁਸੀਂ ਇਸ ਨੂੰ ਦੁੱਧ ਜਾਂ ਪਾਣੀ 'ਚ ਭਿਉਂ ਕੇ ਖਾਂਦੇ ਹੋ ਤਾਂ ਇਸ ਦੇ ਜ਼ਿਆਦਾ ਫਾਇਦੇ ਹੁੰਦੇ ਹਨ। ਖਜੂਰਾਂ ਵਿੱਚ ਆਰਗੈਨਿਕ ਸਲਫਰ ਪਾਇਆ ਜਾਂਦਾ ਹੈ ਜੋ ਮੌਸਮੀ ਅਲਰਜ਼ੀ ਨੂੰ ਖਤਮ ਕਰਦਾ ਹੈ। ਇਸ ਦੇ ਨਾਲ ਹੀ ਇਹ ਦਿਲ ਦੀਆਂ ਬਿਮਾਰੀਆਂ ਤੇ ਨਸਾਂ ਨਾਲ ਜੁੜੀਆਂ ਬਿਮਾਰੀਆਂ ਵਿੱਚ ਵੀ ਬਹੁਤ ਫਾਇਦੇਮੰਦ ਹੈ।