Arthritis ਦੇ ਦਰਦ ਤੋਂ ਬਚਾਅ ਲਈ ਰੱਖੋ ਇਨ੍ਹਾਂ 5 ਗੱਲਾਂ ਦਾ ਧਿਆਨ, ਮਿਲੇਗੀ ਰਾਹਤ
ਤੁਸੀਂ ਕੁੱਝ ਆਸਾਨ Natural Remedies ਨਾਲ ਗਠੀਏ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ ਵਿੱਚ..
Download ABP Live App and Watch All Latest Videos
View In Appਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣਾ ਬਹੁਤ ਜ਼ਰੂਰੀ ਹੈ। ਊਨੀ ਕੱਪੜੇ ਪਾਓ, ਗਰਮ ਪਾਣੀ ਨਾਲ ਨਹਾਓ ਤੇ ਘਰ ਨੂੰ ਗਰਮ ਰੱਖੋ। ਤੁਸੀਂ ਗਰਮ ਪਾਣੀ ਦੀ ਬੋਤਲ ਜਾਂ Heating Pad ਦੀ ਵਰਤੋਂ ਵੀ ਕਰ ਸਕਦੇ ਹੋ।
ਇਕ ਸੰਤੁਲਿਤ ਡਾਈਟ ਲੈਣ ਨਾਲ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ, ਜੋ ਜੋੜਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ। ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਭੋਜਨ ਪਦਾਰਥ ਜਿਵੇਂ ਕਿ ਮੱਛੀ, ਅਖਰੋਟ ਤੇ ਚੀਆ ਸੀਡਜ਼ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਨਿਯਮਿਤ ਰੂਪ 'ਚ ਹਲਕੀ ਕਸਰਤ ਕਰਨ ਨਾਲ ਜੋੜਾਂ ਦੀ ਗਤੀ ਵਧਦੀ ਹੈ ਤੇ ਦਰਦ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਤੈਰਾਕੀ , ਯੋਗਾ ਤੇ Exercise Arthritis ਰੋਗੀਆਂ ਲਈ ਕਾਫੀ ਫਾਇਦੇਮੰਦ ਹੁੰਦੀਆਂ ਹਨ।
ਜਦੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਹਾਂ ਤਾਂ ਸਾਡੇ ਜੋੜਾਂ ਦਾ ਦਰਦ ਵੱਧ ਸਕਦਾ ਹੈ ਖਾਸ ਕਰ ਕੇ ਜੇ ਤੁਹਾਨੂੰ ਪਹਿਲਾਂ ਹੀ ਗਠੀਆ ਹੈ। ਅਸੀਂ ਯੋਗਾ, ਮੈਡੀਟੇਸ਼ਨ ਤੇ ਹੌਲੀ-ਹੌਲੀ ਸਾਹ ਲੈਣ ਵਰਗੇ ਸਰਲ ਤਰੀਕੇ ਅਪਣਾ ਕੇ ਸਮੱਸਿਆਵਾਂ ਨੂੰ ਘੱਟ ਕਰ ਸਕਦੇ ਹਾਂ। ਇਸ ਨਾਲ ਸਾਡੇ ਸਰੀਰ 'ਚ ਸੋਜ ਵੀ ਘੱਟ ਹੋ ਜਾਂਦੀ ਹੈ, ਜਿਸ ਕਾਰਨ ਜੋੜਾਂ ਦਾ ਦਰਦ ਘੱਟ ਹੁੰਦਾ ਹੈ।
ਆਪਣੇ ਡਾਕਟਰ ਦੁਆਰਾ ਦੱਸੀਆਂ ਗਈਆਂ ਦਵਾਈਆਂ ਨੂੰ ਸਮੇਂ ਸਿਰ ਲੈਣਾ ਬਹੁਤ ਜ਼ਰੂਰੀ ਹੈ। ਇਹ ਦਵਾਈਆਂ ਨਾ ਸਿਰਫ਼ ਗਠੀਆ ਦੇ ਦਰਦ ਨੂੰ ਘੱਟ ਕਰਦੀਆਂ ਹਨ ਸਗੋਂ ਜੋੜਾਂ ਦੀ ਸੋਜ ਨੂੰ ਵੀ ਘੱਟ ਕਰਦੀਆਂ ਹਨ। ਨਿਯਮਿਤ ਤੌਰ 'ਤੇ ਦਵਾਈ ਲੈਣ ਨਾਲ ਗਠੀਏ ਦੇ ਲੱਛਣਾਂ ਵਿੱਚ ਮਹੱਤਵਪੂਰਨ ਸੁਧਾਰ ਹੋ ਸਕਦਾ ਹੈ ਤੇ ਤੁਹਾਡੀ ਰੋਜ਼ਾਨਾ ਰੁਟੀਨ ਆਸਾਨ ਹੋ ਸਕਦੀ ਹੈ।