Kidney Stone Symptoms: ਭੋਜਨ ‘ਚ ਜ਼ਿਆਦਾ ਨਮਕ ਖਾਣ ਨਾਲ ਵੱਧ ਸਕਦਾ ਪਥਰੀ ਦਾ ਖ਼ਤਰਾ, ਗ਼ਲਤੀ ਨਾਲ ਵੀ ਇਨ੍ਹਾਂ ਚੀਜ਼ਾਂ ਨਾਲ ਨਾ ਖਾਓ ਨਮਕ
ਭੋਜਨ ਵਿੱਚ ਬਹੁਤ ਜ਼ਿਆਦਾ ਨਮਕ ਦੀ ਵਰਤੋਂ ਕਰਨਾ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਨਾਲ ਕਿਡਨੀ ਸਟੋਨ ਦੀ ਸਮੱਸਿਆ ਹੋ ਸਕਦੀ ਹੈ। ਭੋਜਨ ਵਿੱਚ ਜ਼ਿਆਦਾ ਨਮਕ ਖਾਣ ਨਾਲ ਪਿਸ਼ਾਬ ਵਿੱਚ ਕੈਲਸ਼ੀਅਮ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਪੱਥਰੀ ਦਾ ਖ਼ਤਰਾ ਵੱਧ ਜਾਂਦਾ ਹੈ।
Download ABP Live App and Watch All Latest Videos
View In Appਪੱਥਰੀ ਦੇ ਮਰੀਜ਼ਾਂ ਨੂੰ ਕੋਲਡ ਡਰਿੰਕਸ ਅਤੇ ਚਾਹ-ਕੌਫੀ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਪੱਥਰੀ ਦੇ ਮਰੀਜ਼ਾਂ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੁੰਦੀ ਹੈ। ਕੋਲਡ ਡਰਿੰਕਸ 'ਚ ਮੌਜੂਦ ਐਸਿਡ ਪੱਥਰੀ ਦਾ ਖ਼ਤਰਾ ਵਧਾਉਂਦਾ ਹੈ।
ਨਾਨ-ਵੈਜ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ। ਜਦੋਂ ਵੀ ਪੱਥਰੀ ਦਾ ਪਤਾ ਚੱਲਦਾ ਹੈ, ਭੋਜਨ ਵਿੱਚ ਨਮਕ ਅਤੇ ਪ੍ਰੋਟੀਨ ਦੀ ਮਾਤਰਾ ਘੱਟ ਕਰਨੀ ਚਾਹੀਦੀ ਹੈ।
ਟਮਾਟਰ ਦੀ ਵਰਤੋਂ ਜ਼ਿਆਦਾਤਰ ਭੋਜਨ ਵਿੱਚ ਕੀਤੀ ਜਾਂਦੀ ਹੈ। ਟਮਾਟਰ 'ਚ ਆਕਸਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੋ ਕਿ ਪੱਥਰੀ ਦੇ ਮਰੀਜਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਜੇਕਰ ਤੁਹਾਨੂੰ ਟਮਾਟਰ ਜ਼ਿਆਦਾ ਪਸੰਦ ਹੈ ਤਾਂ ਸਬਜ਼ੀ 'ਚ ਪਾਉਣ ਤੋਂ ਪਹਿਲਾਂ ਇਸ ਦੇ ਬੀਜ ਕੱਢ ਲਓ।