Health Tips: ਜੇਕਰ ਇੱਕ ਮਹੀਨੇ ਲਈ ਛੱਡ ਦਿਓਗੇ ਚਾਕਲੇਟ, ਤਾਂ ਸਰੀਰ ‘ਤੇ ਹੋਵੇਗਾ ਇਹ ਅਸਰ
ਜਿਹੜੇ ਲੋਕ ਚਾਕਲੇਟ ਖਾਣਾ ਪਸੰਦ ਕਰਦੇ ਹਨ, ਉਨ੍ਹਾਂ ਲਈ ਚਾਕਲੇਟ ਛੱਡਣਾ ਇਕ ਸੁਪਨੇ ਵਰਗਾ ਹੈ। ਅਜਿਹੇ ਲੋਕਾਂ ਲਈ ਅਸੀਂ ਇਸ ਲੇਖ ਰਾਹੀਂ ਇੱਕ ਚੈਲੇਂਜ ਦੇ ਰਹੇ ਹਾਂ ਕਿ ਤੁਸੀਂ ਇੱਕ ਮਹੀਨੇ ਲਈ ਚਾਕਲੇਟ ਛੱਡ ਦਿਓ ਅਤੇ ਫਿਰ ਆਪਣੇ ਸਰੀਰ ਵਿੱਚ ਹੋਣ ਵਾਲੇ ਬਦਲਾਅ ਦੇਖੋ। ਤੁਹਾਨੂੰ ਆਪਣੇ ਸਰੀਰ ਵਿੱਚ ਹੋਣ ਵਾਲੇ ਬਦਲਾਅ ਦੇਖ ਕੇ ਹੈਰਾਨ ਹੋ ਜਾਓਗੇ।
Download ABP Live App and Watch All Latest Videos
View In Appਜਦੋਂ ਤੁਸੀਂ ਇੱਕ ਮਹੀਨੇ ਲਈ ਚਾਕਲੇਟ ਖਾਣਾ ਬੰਦ ਕਰ ਦਿੰਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਕੁਝ ਅਜਿਹੇ ਬਦਲਾਅ ਹੁੰਦੇ ਹਨ, ਜਿਸ ਬਾਰੇ ਤੁਸੀਂ ਵਿਸ਼ਵਾਸ ਵੀ ਨਹੀਂ ਕਰ ਸਕਦੇ। ਜ਼ਿਆਦਾਤਰ ਲੋਕ ਚਾਕਲੇਟ ਖਾਣਾ ਪਸੰਦ ਕਰਦੇ ਹਨ। ਪਰ ਚਾਕਲੇਟ ਖਾਣ ਤੋਂ ਬਾਅਦ ਕੁਝ ਲੋਕਾਂ ਦੇ ਚਿਹਰੇ 'ਤੇ ਮੁਹਾਸੇ ਹੋ ਜਾਂਦੇ ਹਨ। ਇਸ ਦੇ ਨਾਲ ਹੀ ਚਮੜੀ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੁੰਦੀਆਂ ਹਨ।
ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖਬਰ ਮੁਤਾਬਕ ਡਾ. ਸਿੰਘਵਾਲ ਦਾ ਕਹਿਣਾ ਹੈ ਕਿ ਜਦੋਂ ਵੀ ਤੁਹਾਨੂੰ ਮਿੱਠੇ ਜਾਂ ਜ਼ਿਆਦਾ ਕੈਲੋਰੀ ਵਾਲੀਆਂ ਭੋਜਨ ਚੀਜ਼ਾਂ ਖਾਣ ਦਾ ਮਨ ਹੋਵੇ ਤਾਂ ਤੁਹਾਨੂੰ ਇਸ ਦੀ ਬਜਾਏ ਕੁਝ ਕੁਦਰਤੀ ਚੀਜ਼ਾਂ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਵੇਂ ਕਿ ਸੌਗੀ, ਕਾਜੂ, ਖਜੂਰ। ਮਠਿਆਈਆਂ ਸਰੀਰ ਲਈ ਬਿਲਕੁਲ ਵੀ ਚੰਗੀ ਨਹੀਂ ਹੁੰਦੀਆਂ ਸਗੋਂ ਜ਼ਿਆਦਾ ਨੁਕਸਾਨ ਕਰਦੀਆਂ ਹਨ।
ਘੱਟ ਚਾਕਲੇਟ ਖਾਣ ਨਾਲ ਸਰੀਰ ਵਿੱਚ ਕੈਲੋਰੀ ਅਤੇ ਸ਼ੂਗਰ ਦੀ ਕੁੱਲ ਮਾਤਰਾ ਘੱਟ ਹੋ ਸਕਦੀ ਹੈ। ਤੁਸੀਂ ਕੈਵਿਟੀ ਅਤੇ ਦੰਦਾਂ ਦੇ ਸੜਨ ਦੇ ਜੋਖਮ ਤੋਂ ਵੀ ਬਚੇ ਰਹੋਗੇ। ਚਾਕਲੇਟ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ ਅਤੇ ਇਸ ਤੋਂ ਬਚਣ ਨਾਲ ਕੈਲੋਰੀ ਦੀ ਘਾਟ ਹੋ ਸਕਦੀ ਹੈ, ਜੋ ਭਾਰ ਘਟਾਉਣ ਵਿੱਚ ਸਹਾਇਤਾ ਕਰਦੀ ਹੈ।
ਕੁਝ ਲੋਕ ਜਦੋਂ ਪਹਿਲੀ ਵਾਰ ਚਾਕਲੇਟ ਖਾਣਾ ਬੰਦ ਕਰਦੇ ਹਨ, ਤਾਂ ਉਨ੍ਹਾਂ ਨੂੰ ਚਿੜਚਿੜਾਪਨ ਮਹਿਸੂਸ ਹੁੰਦਾ ਹੈ। ਹਾਲਾਂਕਿ, ਇਹ ਲੱਛਣ ਆਮ ਤੌਰ 'ਤੇ ਸਮੇਂ ਦੇ ਨਾਲ ਘੱਟ ਜਾਂਦੇ ਹਨ। ਤੁਹਾਡੇ ਮੂਡ ਵਿੱਚ ਤਬਦੀਲੀਆਂ ਜਾਂ ਸਿਰਦਰਦ ਮਹਿਸੂਸ ਹੋ ਸਕਦਾ ਹੈ। ਜੇਕਰ ਤੁਹਾਨੂੰ ਚਾਕਲੇਟ ਖਾਣ ਤੋਂ ਬਿਨਾਂ ਅਜੀਬ ਜਿਹਾ ਮਹਿਸੂਸ ਹੋ ਰਿਹਾ ਹੈ ਤਾਂ ਤੁਸੀਂ ਚਾਕਲੇਟ ਦੀ ਥਾਂ ਕੁਝ ਮਿੱਠਾ ਖਾ ਸਕਦੇ ਹੋ।
ਮਿੱਠੇ ਦੀ ਕ੍ਰੇਵਿੰਗ ਨੂੰ ਘਟਾਉਣ ਕਰਨ ਲਈ ਚਾਕਲੇਟ ਦੀ ਬਜਾਏ ਇਸ ਨੂੰ ਖਾਓ। ਉੱਚ ਕੋਕੋ ਸਮੱਗਰੀ (70% ਜਾਂ ਵੱਧ) ਵਾਲੀ ਘੱਟ ਡਾਰਕ ਚਾਕਲੇਟ ਖਾਓ, ਜਿਸ ਵਿੱਚ ਘੱਟ ਖੰਡ ਅਤੇ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ। ਇਨ੍ਹਾਂ ਫਲਾਂ ਨੂੰ ਤੁਸੀਂ ਚਾਕਲੇਟ ਦੀ ਬਜਾਏ ਖਾ ਸਕਦੇ ਹੋ। ਕੁਦਰਤੀ ਤੌਰ 'ਤੇ ਮਿੱਠੇ ਫਲ ਜਿਵੇਂ ਅੰਬ, ਅਨਾਨਾਸ, ਬਲੈਕਬੇਰੀ ਜਾਂ ਆੜੂ ਅਤੇ ਇੱਥੋਂ ਤੱਕ ਕਿ ਸੁੱਕੇ ਮੇਵੇ ਦੀ ਚੋਣ ਕਰੋ। ਖਜੂਰ ਅਤੇ ਗਿਰੀਦਾਰਾਂ ਵਰਗੇ ਸਿਹਤਮੰਦ ਤੱਤਾਂ ਦੀ ਵਰਤੋਂ ਕਰਕੇ ਘਰੇਲੂ ਮਿਠਾਈਆਂ ਦੀ ਕੋਸ਼ਿਸ਼ ਕਰੋ।