ਕੋਈ ਮਹਿੰਗਾ ਇਲਾਜ ਨਹੀਂ... ਸਕਿਨ ਦੀ ਇਹ ਸਮੱਸਿਆ ਸਿਰਫ ਹਲਦੀ ਲਾਉਣ ਨਾਲ ਹੋ ਸਕਦੀ ਠੀਕ, ਤੁਸੀਂ ਵੀ ਕਰੋ ਟ੍ਰਾਈ
ਹਲਦੀ ਵਿੱਚ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜਿਸ ਕਾਰਨ ਇਸ ਦੀ ਵਰਤੋਂ ਸਕਿਨ ਦੀ ਦੇਖਭਾਲ ਲਈ ਸਾਲਾਂ ਤੋਂ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ।
Haldi benefits
1/8
ਸਕਿਨ ਨੂੰ ਸ਼ਾਈਨਿੰਗ ਬਣਾਉਣ ਲਈ, ਤੁਸੀਂ ਗੁਲਾਬ ਜਲ ਅਤੇ ਬੇਸਨ ਵਿਚ ਹਲਦੀ ਪਾਊਡਰ ਮਿਲਾ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਹਲਦੀ ਵਿਚ ਕੱਚਾ ਦੁੱਧ ਮਿਲਾ ਕੇ ਲਗਾ ਸਕਦੇ ਹੋ, ਇਸ ਨਾਲ ਸਕਿਨ ਵਿਚ ਨਿਖਾਰ ਆਵੇਗਾ।
2/8
ਜੇਕਰ ਸਕਿਨ 'ਤੇ ਐਲਰਜੀ ਜਾਂ ਇਨਫੈਕਸ਼ਨ ਦੀ ਕੋਈ ਸਮੱਸਿਆ ਹੈ ਤਾਂ ਹਲਦੀ ਲਗਾਉਣ ਨਾਲ ਰਾਹਤ ਮਿਲ ਸਕਦੀ ਹੈ, ਕਿਉਂਕਿ ਹਲਦੀ 'ਚ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜਿਸ ਕਾਰਨ ਇਹ ਇਸ ਸਮੱਸਿਆ 'ਚ ਲਾਭਕਾਰੀ ਹੋਵੇਗੀ।
3/8
ਜੇਕਰ ਸਕਿਨ 'ਤੇ ਕਿਸੇ ਤਰ੍ਹਾਂ ਦੇ ਧੱਫੜ ਹਨ ਤਾਂ ਤੁਸੀਂ ਹਲਦੀ ਦਾ ਪੇਸਟ ਪ੍ਰਭਾਵਿਤ ਥਾਂ 'ਤੇ ਲਗਾ ਸਕਦੇ ਹੋ, ਇਸ ਨਾਲ ਆਰਾਮ ਮਿਲੇਗਾ।
4/8
ਹਲਦੀ ਡ੍ਰਾਈ ਸਕਿਨ ‘ਚ ਵੀ ਜਾਨ ਪਾ ਸਕਦੀ ਹੈ, ਤੁਸੀਂ ਹਲਦੀ ਦਾ ਫੇਸ ਪੈਕ ਲਗਾ ਕੇ ਸਕਿਨ ਨੂੰ ਪੋਸ਼ਣ ਦੇ ਸਕਦੇ ਹੋ, ਇਸ ਨਾਲ ਸਕਿਨ ਨਿਖਰ ਜਾਵੇਗੀ।
5/8
ਹਲਦੀ ਵਿੱਚ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਕਿਨ ਦੇ ਡੈਡ ਸੈੱਲਾਂ ਨੂੰ ਦੂਰ ਕਰਦੇ ਹਨ ਅਤੇ ਇੱਕ ਕੁਦਰਤੀ ਚਮਕ ਪ੍ਰਦਾਨ ਕਰਦੇ ਹਨ।
6/8
ਹਲਦੀ ਵਿੱਚ ਐਂਟੀ ਫੰਗਲ ਗੁਣ ਹੁੰਦੇ ਹਨ ਜੋ ਕਿ ਮੁਹਾਸੇ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਦੇ ਹਨ, ਜੇਕਰ ਤੁਸੀਂ ਮੁਹਾਸੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਹਲਦੀ ਦੀ ਵਰਤੋਂ ਕਰ ਸਕਦੇ ਹੋ।
7/8
ਹਲਦੀ ਸੱਟਾਂ ਅਤੇ ਜ਼ਖਮ ਦੇ ਨਿਸ਼ਾਨ ਨੂੰ ਘੱਟ ਕਰਨ ਵਿਚ ਵੀ ਮਦਦਗਾਰ ਹੈ। ਹਲਦੀ ਦੀ ਵਰਤੋਂ ਨਾਲ ਪੁਰਾਣੇ ਦਾਗ-ਧੱਬਿਆਂ ਨੂੰ ਵੀ ਨਿਯਮਤ ਵਰਤੋਂ ਨਾਲ ਘਟਾਇਆ ਜਾ ਸਕਦਾ ਹੈ।
8/8
ਜੇਕਰ ਤੁਹਾਡੀ ਸਕਿਨ ਆਇਲੀ ਹੈ, ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਚਿਹਰੇ 'ਤੇ ਹਲਦੀ ਲਗਾਓ ਅਤੇ ਅਗਲੀ ਸਵੇਰ ਨੂੰ ਇਸ ਨੂੰ ਧੋ ਲਓ, ਇਸ ਨਾਲ ਸੀਬਮ ਦਾ ਪ੍ਰੋਡਕਸ਼ਨ ਘੱਟ ਜਾਵੇਗਾ।
Published at : 29 Jan 2023 04:20 PM (IST)