Raisins: ਜਾਣੋ ਇੱਕ ਦਿਨ ‘ਚ ਖਾਣੀ ਚਾਹੀਦੀ ਕਿੰਨੀ ਸੌਗੀ, ਵੱਧ ਖਾਣ ਨਾਲ ਹੋ ਸਕਦੀ ਸਾਹ ਦੀ ਪਰੇਸ਼ਾਨੀ
Raisins: ਆਓ ਜਾਣਦੇ ਹਾਂ ਕਿ ਇੱਕ ਦਿਨ ਵਿੱਚ ਕਿੰਨੇ ਗ੍ਰਾਮ ਸੌਗੀ ਖਾਧੀ ਜਾ ਸਕਦੀ ਹੈ। ਬਹੁਤ ਜ਼ਿਆਦਾ ਸੌਗੀ ਖਾਣ ਨਾਲ ਸਰੀਰ ਨੂੰ ਹੋ ਸਕਦਾ ਹੈ ਨੁਕਸਾਨ...
Raisins
1/6
ਕਿਸ਼ਮਿਸ਼ ਇੱਕ ਬਹੁਤ ਹੀ ਪੌਸ਼ਟਿਕ ਅਤੇ ਲਾਭਦਾਇਕ ਸੁੱਕਾ ਫਲ ਹੈ। ਇਸ 'ਚ ਆਇਰਨ, ਫਾਈਬਰ, ਪ੍ਰੋਟੀਨ, ਕੈਲਸ਼ੀਅਮ ਵਰਗੇ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਪਰ ਕਿਸ਼ਮਿਸ਼ ਦਾ ਜ਼ਿਆਦਾ ਸੇਵਨ ਕਰਨਾ ਵੀ ਨੁਕਸਾਨਦੇਹ ਹੋ ਸਕਦਾ ਹੈ ਕਿਉਂਕਿ ਇਸ 'ਚ ਸ਼ੂਗਰ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਸੌਗੀ ਦਾ ਸੇਵਨ ਦਿਨ ਵਿਚ ਸੀਮਤ ਮਾਤਰਾ ਵਿਚ ਹੀ ਕਰਨਾ ਚਾਹੀਦਾ ਹੈ ਤਾਂ ਕਿ ਇਸ ਨਾਲ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ।
2/6
ਦਿਨ ਵਿਚ ਅੱਧਾ ਕੱਪ ਤੋਂ ਲੈ ਕੇ ਇਕ ਕੱਪ ਕਿਸ਼ਮਿਸ਼ ਦਾ ਸੇਵਨ ਕਰਨਾ ਕਾਫੀ ਹੁੰਦਾ ਹੈ ਯਾਨੀ ਲਗਭਗ 25 ਤੋਂ 50 ਗ੍ਰਾਮ ਸੌਗੀ ਖਾਣ ਨਾਲ ਫਾਇਦਾ ਹੋ ਸਕਦਾ ਹੈ। ਬਹੁਤ ਜ਼ਿਆਦਾ ਕਿਸ਼ਮਿਸ਼ ਖਾਣਾ ਨੁਕਸਾਨਦੇਹ ਹੋ ਸਕਦਾ ਹੈ।
3/6
ਕਿਸ਼ਮਿਸ਼ ਵਿੱਚ ਨੈਚੂਰਲ ਸ਼ੂਗਰ ਹੁੰਦੀ ਹੈ, ਜਿਸ ਦੀ ਜ਼ਿਆਦਾ ਮਾਤਰਾ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੀ ਹੈ ਜੋ ਸ਼ੂਗਰ ਦਾ ਕਾਰਨ ਬਣ ਸਕਦੀ ਹੈ।
4/6
ਕਿਸ਼ਮਿਸ਼ ਵਿੱਚ ਕੈਲੋਰੀ ਅਤੇ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਜ਼ਿਆਦਾ ਮਾਤਰਾ ਵਿੱਚ ਸੌਗੀ ਖਾਣ ਨਾਲ ਭਾਰ ਵੱਧ ਸਕਦਾ ਹੈ।
5/6
ਬਹੁਤ ਜ਼ਿਆਦਾ ਸੌਗੀ ਖਾਣ ਨਾਲ ਵੀ ਐਲਰਜੀ ਵਰਗੀ ਸਥਿਤੀ ਹੋ ਸਕਦੀ ਹੈ, ਜਿਸ ਨਾਲ ਸਾਹ ਦੀ ਸਮੱਸਿਆ ਹੋ ਸਕਦੀ ਹੈ।
6/6
ਕਿਸ਼ਮਿਸ਼ 'ਚ ਫਾਈਬਰ ਅਤੇ ਫਰੂਟੋਜ਼ ਵਰਗੇ ਤੱਤ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ ਜੋ ਪਾਚਨ ਤੰਤਰ 'ਤੇ ਦਬਾਅ ਪਾਉਂਦੇ ਹਨ। ਕਿਸ਼ਮਿਸ਼ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਕਬਜ਼, ਗੈਸ ਅਤੇ ਕੜਵੱਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
Published at : 05 Nov 2023 03:03 PM (IST)