Health: ਜੇਕਰ ਤੁਹਾਨੂੰ ਵੀ ਹਰ ਵੇਲੇ ਮਹਿਸੂਸ ਹੁੰਦੀ ਕਮਜ਼ੋਰੀ ਤਾਂ ਇਦਾਂ ਕਰੋ ਆਪਣਾ ਸਟੈਮੀਨਾ ਬੂਸਟ
ਕੀ ਤੁਸੀਂ ਵੀ ਥੋੜ੍ਹਾ ਜਿਹਾ ਕੰਮ ਕਰ ਕੇ ਥੱਕ ਜਾਂਦੇ ਹੋ? ਕੀ ਤੁਹਾਨੂੰ ਥਕਾਵਟ ਅਤੇ ਕਮਜ਼ੋਰੀ ਕਰਕੇ ਕੋਈ ਕੰਮ ਕਰਨ ਦਾ ਮਨ ਨਹੀਂ ਕਰਦਾ? ਜੇਕਰ ਹਾਂ ਤਾਂ ਇਸਦਾ ਮਤਲਬ ਹੈ ਕਿ ਤੁਹਾਡਾ ਸਟੈਮਿਨਾ ਕਮਜ਼ੋਰ ਹੈ।
Download ABP Live App and Watch All Latest Videos
View In Appਸਟੈਮਿਨਾ ਘੱਟ ਹੋਣ ਕਾਰਨ ਕੰਮ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਇਹ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ 'ਤੇ ਅਸਰ ਪਾਉਂਦਾ ਹੈ। ਜੇਕਰ ਤੁਸੀਂ ਆਪਣੇ ਸਟੈਮਿਨਾ ਨੂੰ ਸੁਧਾਰਨਾ ਚਾਹੁੰਦੇ ਹੋ ਅਤੇ ਇਸ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਕੁਝ ਬਦਲਾਅ ਕਰਕੇ ਇਸ ਨੂੰ ਸੁਧਾਰ ਸਕਦੇ ਹੋ। ਆਓ ਜਾਣਦੇ ਹਾਂ ਸਟੈਮਿਨਾ ਸੁਧਾਰਨ ਦੇ ਚਾਰ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ।
ਨੀਂਦ ਵੀ ਬਹੁਤ ਜ਼ਰੂਰੀ: ਜੀਵਨਸ਼ੈਲੀ ਵਿਚ ਲਾਪਰਵਾਹੀ ਕਾਰਨ ਜ਼ਿਆਦਾਤਰ ਲੋਕ ਇਨ੍ਹਾਂ ਦਿਨਾਂ ਵਿਚ ਪੂਰੀ ਨੀਂਦ ਨਹੀਂ ਲੈ ਪਾਉਂਦੇ ਹਨ। ਇਸ ਦਾ ਮਾੜਾ ਅਸਰ ਜਨਜੀਵਨ 'ਤੇ ਦਿਖਾਈ ਦੇ ਰਿਹਾ ਹੈ। ਪੂਰੀ ਨੀਂਦ ਤੋਂ ਬਿਨਾਂ ਸਰੀਰ ਤੰਦਰੁਸਤ ਨਹੀਂ ਰਹਿੰਦਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸਰੀਰ ਵੱਧ ਤੋਂ ਵੱਧ ਕੰਮ ਕਰੇ ਤਾਂ ਤੁਹਾਨੂੰ ਰਾਤ ਨੂੰ ਘੱਟ ਤੋਂ ਘੱਟ 6 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਇਸ ਨਾਲ ਥਕਾਵਟ ਦੂਰ ਹੋਵੇਗੀ ਅਤੇ ਸਰੀਰ ਕਿਰਿਆਸ਼ੀਲ ਹੋਵੇਗਾ।
ਸਿਹਤਮੰਦ ਅਤੇ ਪੌਸ਼ਟਿਕ ਆਹਾਰ: ਸੰਤੁਲਿਤ ਅਤੇ ਪੌਸ਼ਟਿਕ ਆਹਾਰ ਸਰੀਰ ਦੀ ਊਰਜਾ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਵਿਚ ਆਯੁਰਵੈਦਿਕ ਜੜੀ-ਬੂਟੀਆਂ ਅਤੇ ਮੌਸਮੀ ਫਲ ਅਤੇ ਸਬਜ਼ੀਆਂ ਨੂੰ ਖਾਣਾ ਬਿਹਤਰ ਮੰਨਿਆ ਜਾਂਦਾ ਹੈ। ਸਿਹਤ ਮਾਹਿਰਾਂ ਅਨੁਸਾਰ ਜੇਕਰ ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਫਲ, ਦਾਲਾਂ, ਫਲੀਆਂ ਵਰਗੀਆਂ ਪੌਸ਼ਟਿਕ ਚੀਜ਼ਾਂ ਸ਼ਾਮਲ ਕੀਤੀਆਂ ਜਾਣ ਤਾਂ ਸਰੀਰ ਦੀ ਕੰਮ ਕਰਨ ਦੀ ਸਮਰੱਥਾ ਤੇਜ਼ੀ ਨਾਲ ਵਧ ਸਕਦੀ ਹੈ। ਇਹ ਸਹਿਣਸ਼ੀਲਤਾ ਨੂੰ ਮਜ਼ਬੂਤ ਕਰਦਾ ਹੈ।
ਖ਼ੂਬ ਪਾਣੀ ਪੀਓ: ਸਰੀਰ ਵਿੱਚ ਪਾਣੀ ਦੀ ਕਮੀ ਵੀ ਕਰਕੇ ਵੀ ਕਮਜ਼ੋਰੀ ਅਤੇ ਥਕਾਵਟ ਹੋ ਜਾਂਦੀ ਹੈ। ਇਸ ਕਾਰਨ ਮਾਨਸਿਕ ਕਮਜ਼ੋਰੀ ਅਤੇ ਸੁਸਤੀ ਵੀ ਮਹਿਸੂਸ ਹੁੰਦੀ ਹੈ। ਇਸ ਲਈ ਦਿਨ 'ਚ ਸਮੇਂ-ਸਮੇਂ 'ਤੇ ਪਾਣੀ ਪੀਂਦੇ ਰਹੋ। ਹਰ ਰੋਜ਼ ਘੱਟ ਤੋਂ ਘੱਟ 3-4 ਲੀਟਰ ਪਾਣੀ ਪੀਓ। ਸਰੀਰ ਨੂੰ ਹਾਈਡਰੇਟ ਰੱਖਣ ਨਾਲ ਸਰੀਰ ਦੀ ਕਾਰਜਸ਼ੀਲਤਾ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਥਕਾਵਟ ਅਤੇ ਕਮਜ਼ੋਰੀ ਸਮੇਤ ਕਈ ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ।
ਰੋਜ਼ਾਨਾ ਕਸਰਤ ਕਰੋ: ਕਸਰਤ ਸਰੀਰ ਨੂੰ ਚੁਸਤ-ਦਰੁਸਤ ਰੱਖਣ ਵਿੱਚ ਮਦਦ ਕਰਦੀ ਹੈ। ਜੇਕਰ ਰੋਜ਼ਾਨਾ 30 ਮਿੰਟ ਕਸਰਤ ਕੀਤੀ ਜਾਵੇ ਤਾਂ ਇਸ ਨਾਲ ਸਰੀਰ ਨੂੰ ਬਹੁਤ ਮਜ਼ਬੂਤੀ ਮਿਲਦੀ ਹੈ। ਇਸ ਨਾਲ ਭਾਰ ਘਟਦਾ ਹੈ ਅਤੇ ਕੰਮ ਕਰਨ ਦੀ ਸਮਰੱਥਾ ਵਧਦੀ ਹੈ। ਜੇਕਰ ਤੁਸੀਂ ਜਿੰਮ ਨਹੀਂ ਜਾ ਸਕਦੇ ਤਾਂ ਘਰ 'ਚ ਹੀ ਕਸਰਤ ਕਰੋ। ਦੌੜਨਾ-ਸੈਰ ਕਰਨਾ ਵੀ ਸਭ ਤੋਂ ਵਧੀਆ ਕਸਰਤਾਂ ਵਿੱਚੋਂ ਇੱਕ ਹੈ।