Monsoon Fever vs Dengue: ਡੇਂਗੂ ਜਾਂ ਨਾਰਮਲ ਬੁਖਾਰ? ਸਰੀਰ 'ਤੇ ਨਜ਼ਰ ਆਉਣਗੇ ਆਹ ਲੱਛਣ, ਇਦਾਂ ਕਰੋ ਪਛਾਣ
ਮੌਨਸੂਨ ਦੌਰਾਨ ਹੋਣ ਵਾਲੇ ਨਾਰਮਲ ਬੁਖ਼ਾਰ ਆਮ ਤੌਰ 'ਤੇ ਵਾਇਰਲ ਜਾਂ ਬੈਕਟੀਰੀਆ ਦੀ ਲਾਗ ਕਾਰਨ ਹੁੰਦਾ ਹੈ ਜੋ ਬਰਸਾਤ ਦੇ ਮੌਸਮ ਦੌਰਾਨ ਹੁੰਦਾ ਹੈ। ਇਸ ਮੌਸਮ ਵਿੱਚ ਇਨਫਲੂਐਂਜ਼ਾ (ਫਲੂ), ਨਾਰਮਲ ਸਰਦੀ ਦੇ ਵਾਇਰਸ, ਪੀਲੀਆ ਜਾਂ ਹੈਪੇਟਾਈਟਸ ਅਤੇ ਗੈਸਟਰੋਐਂਟਰਾਇਟਿਸ ਦੀ ਬਿਮਾਰੀ ਹੁੰਦੀ ਹੈ। ਡੇਂਗੂ ਅਤੇ ਨਾਰਮਲ ਫਲੂ ਦੋਵਾਂ ਵਿੱਚ ਹੀ ਸਰੀਰ ਵਿੱਚ ਬੁਖਾਰ, ਦਰਦ ਅਤੇ ਥਕਾਵਟ ਹੁੰਦੀ ਹੈ। ਇਸ ਤੋਂ ਇਲਾਵਾ ਸਰੀਰ 'ਤੇ ਧੱਫੜ ਵੀ ਪੈ ਜਾਂਦੇ ਹਨ। ਡੇਂਗੂ ਦੇ ਕੋਈ ਖਾਸ ਲੱਛਣ ਨਹੀਂ ਹੁੰਦੇ।
Download ABP Live App and Watch All Latest Videos
View In Appਡੇਂਗੂ ਦੇ ਲੱਛਣ ਬੁਖਾਰ ਸ਼ੁਰੂ ਹੋਣ ਤੋਂ 1-2 ਦਿਨਾਂ ਬਾਅਦ ਹੀ ਸਰੀਰ 'ਤੇ ਨਜ਼ਰ ਆਉਂਦੇ ਹਨ। ਇਸ ਵਿੱਚ ਪੇਟ ਵਿੱਚ ਤੇਜ਼ ਦਰਦ, ਲਗਾਤਾਰ ਉਲਟੀਆਂ ਆਉਣਾ, ਮਸੂੜਿਆਂ ਜਾਂ ਨੱਕ ਵਿੱਚੋਂ ਖੂਨ ਵਗਣਾ ਸ਼ਾਮਲ ਹੈ। ਟੱਟੀ ਜਾਂ ਉਲਟੀ ਵਿੱਚ ਖੂਨ ਵੀ ਇਸ ਦੇ ਲੱਛਣ ਹੋ ਸਕਦੇ ਹਨ। ਸਾਹ ਲੈਣ ਵਿੱਚ ਦਿੱਕਤ, ਥਕਾਵਟ ਅਤੇ ਬੇਚੈਨੀ ਹੋ ਸਕਦੀ ਹੈ।
ਡੇਂਗੂ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਦੇ ਲੱਛਣ 104 ਡਿਗਰੀ ਫਾਰੇਨਹਾਈਟ (40 ਡਿਗਰੀ ਸੈਲਸੀਅਸ) ਤੱਕ ਤੇਜ਼ ਬੁਖਾਰ ਹੋ ਜਾਂਦਾ ਹੈ। ਗੰਭੀਰ ਸਿਰ ਦਰਦ ਜੋ ਆਮ ਤੌਰ 'ਤੇ ਅੱਖਾਂ ਦੇ ਪਿੱਛੇ ਹੁੰਦਾ ਹੈ ਅਤੇ ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਗੰਭੀਰ ਦਰਦ ਹੁੰਦਾ ਹੈ।
ਪੇਟ ਦੇ ਉੱਪਰਲੇ ਹਿੱਸੇ ਵਿੱਚ ਦਰਦ ਹੋਣਾ ਅਤੇ ਨਾਲ ਹੀ ਜੀ ਮਚਲਣਾ ਅਤੇ ਪੇਟ ਭਰਿਆ-ਭਰਿਆ ਮਹਿਸੂਸ ਹੁੰਦਾ ਹੈ। ਇਹ ਡੇਂਗੂ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।
ਡੇਂਗੂ ਦੇ ਸ਼ੁਰੂਆਤੀ ਲੱਛਣ ਪੇਟ ਵਿੱਚ ਗੰਭੀਰ ਦਰਦ, ਲਗਾਤਾਰ ਉਲਟੀਆਂ ਆਉਣਾ, ਮਸੂੜਿਆਂ ਜਾਂ ਨੱਕ ਵਿੱਚੋਂ ਖੂਨ ਵਗਣਾ, ਮਲ ਜਾਂ ਉਲਟੀ ਵਿੱਚ ਖੂਨ ਆਉਣਾ, ਆਸਾਨੀ ਨਾਲ ਸੱਟ ਲੱਗਣਾ, ਸਾਹ ਲੈਣ ਵਿੱਚ ਮੁਸ਼ਕਲ ਆਉਣਾ ਅਤੇ ਬਹੁਤ ਜ਼ਿਆਦਾ ਥਕਾਵਟ ਹੋ ਸਕਦੇ ਹਨ।