Tomato Juice: ਜਾਣੋ ਟਮਾਟਰ ਦਾ ਜੂਸ ਪੀਣ ਨਾਲ ਸਿਹਤ ਨੂੰ ਮਿਲਦੇ ਕਿਹੜੇ-ਕਿਹੜੇ ਫਾਇਦੇ!
ਰੋਜ਼ਾਨਾ ਦੀ ਕੁਕਿੰਗ ਦੇ ਵਿੱਚ ਟਮਾਟਰ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਰਕੇ ਇਹ ਲਗਭਗ ਹਰ ਘਰ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਮਿਲ ਜਾਂਦਾ ਹੈ। ਬਹੁਤ ਸਾਰੇ ਲੋਕ ਆਪਣੀ ਕਿਚਨ ਗਾਰਡਨ ਦੇ ਵਿੱਚ ਟਮਾਟਰ ਦੇ ਪੌਂਦੇ ਲਗਾ ਕੇ ਰੱਖਦੇ ਹਨ। ਜਿਸ ਨਾਲ ਉਹ ਤਾਜ਼ਾ ਟਮਾਟਰ ਦੀ ਵਰਤੋਂ ਕਰ ਪਾਉਂਦੇ ਹਨ।
Download ABP Live App and Watch All Latest Videos
View In Appਇੱਕ ਤਾਜ਼ਾ ਖੋਜ ਵਿੱਚ ਵਿਗਿਆਨੀਆਂ ਨੇ heFE ਕਿ ਟਮਾਟਰ ਦਾ ਰਸ ਟਾਈਫਾਈਡ ਬੁਖਾਰ ਦਾ ਕਾਰਨ ਬਣਨ ਵਾਲੇ ਬੈਕਟੀਰੀਆ (ਸਾਲਮੋਨੇਲਾ ਟਾਈਫੀ) ਨੂੰ ਖਤਮ ਕਰ ਸਕਦਾ ਹੈ। ਇਹ ਬੈਕਟੀਰੀਆ ਸਾਡੀ ਪਾਚਨ ਅਤੇ ਪਿਸ਼ਾਬ ਨਲੀ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।
ਟਮਾਟਰ ਆਪਣੇ ਐਂਟੀਆਕਸੀਡੈਂਟ ਅਤੇ ਐਂਟੀ-ਮਾਈਕ੍ਰੋਬਾਇਲ ਗੁਣਾਂ ਦੇ ਕਾਰਨ ਬਹੁਤ ਸਾਰੇ ਸਿਹਤ ਲਾਭ ਪ੍ਰਦਾਨ ਕਰਦਾ ਹੈ।
ਲਿਵਰ ਨੂੰ ਡਿਟਾਕਸ ਕਰਨ ਲਈ ਇਹ ਸਭ ਤੋਂ ਚੰਗਾ ਤਰੀਕਾ ਹੈ। ਇਸ ਦਾ ਸੇਵਨ ਸਰੀਰ ਅਤੇ ਲਿਵਰ 'ਚੋਂ ਸਾਰੇ ਜ਼ਹਿਰੀਲੇ ਪਦਾਰਥ ਕੱਢ ਕੇ ਲਿਵਰ ਨੂੰ ਸਿਹਤਮੰਦ ਰੱਖਦਾ ਹੈ।
ਇਹ ਜੂਸ ਸਿਹਤ ਹੀ ਨਹੀਂ ਸਗੋਂ ਚਿਹਰੇ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ, ਵਿਟਾਮਿਨ ਡੀ ਅਤੇ ਕੈਲਸ਼ੀਅਮ ਵਰਗੇ ਗੁਣ ਤੁਹਾਡੀ ਚਮੜੀ ਨੂੰ ਸੂਰਜ ਦੀ ਨੁਕਸਾਨਦਾਇਕ ਕਿਰਨਾਂ ਦੇ ਪ੍ਰਭਾਵ ਤੋਂ ਬਚਾਉਂਦੇ ਹਨ। ਜਿਸ ਦੇ ਨਾਲ ਤੁਹਾਨੂੰ ਰੈਸ਼ੇਜ ਅਤੇ ਸਨਟੈਨ ਵਰਗੀਆਂ ਪ੍ਰੇਸ਼ਾਨੀਆਂ ਨਹੀਂ ਹੁੰਦੀਆਂ।
ਟਮਾਟਰ 'ਚ ਮੌਜੂਦ ਅਲਫਾ ਲਿਪੋਈਕ ਐਸਿਡ, ਕੋਲੀਨ, ਫੋਲਿਕ ਐਸਿਡ, ਵੀਟਾ ਕੈਰੋਟੀਨ ਅਤੇ ਲਊਟੇਨ ਵਰਗੇ ਪੋਸ਼ ਤੱਤ ਤੁਹਾਨੂੰ ਪ੍ਰੋਟੈਸਟ ਕੈਂਸਰ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ। ਹਾਲ ਹੀ 'ਚ ਇਕ ਸ਼ੋਧ 'ਚ ਪਤਾ ਚਲਿਆ ਹੈ ਕਿ ਰੋਜ਼ਾਨਾ ਇਕ ਟਮਾਟਰ ਖਾਣ ਨਾਲ ਪ੍ਰੋਟੈਸਟ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।