Litchi Health Risk: ਬਹੁਤ ਜ਼ਿਆਦਾ ਲੀਚੀ ਖਾਣਾ ਵੀ ਹੈ ਸਿਹਤ ਲਈ ਹਾਨੀਕਾਰਕ, ਸਰੀਰ 'ਚ ਹੋ ਸਕਦੀਆਂ ਹਨ 'ਗੰਭੀਰ ਬਿਮਾਰੀਆਂ'
ਹਾਲਾਂਕਿ ਲੀਚੀ 'ਚ ਕਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ ਪਰ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨਾ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ।
Download ABP Live App and Watch All Latest Videos
View In Appਜ਼ਿਆਦਾ ਮਾਤਰਾ 'ਚ ਲੀਚੀ ਖਾਣ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵਧ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਇਸ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਭਾਰ ਵਧਾਉਣ ਦਾ ਕੰਮ ਕਰਦੀ ਹੈ।
ਬਹੁਤ ਜ਼ਿਆਦਾ ਲੀਚੀ ਖਾਣ ਨਾਲ ਵੀ ਤੁਹਾਨੂੰ ਫੂਡ ਪੋਇਜ਼ਨਿੰਗ ਹੋ ਸਕਦੀ ਹੈ। ਇਸ ਕਾਰਨ ਪੇਟ ਦਰਦ ਅਤੇ ਦਸਤ ਹੋ ਸਕਦੇ ਹਨ। ਇਸ ਤੋਂ ਬਚਣ ਲਈ ਘੱਟ ਤੋਂ ਘੱਟ ਲੀਚੀ ਦਾ ਸੇਵਨ ਕਰੋ।
ਕੁਝ ਲੋਕਾਂ ਨੂੰ ਲੀਚੀ ਖਾਣ ਤੋਂ ਬਾਅਦ ਐਲਰਜੀ ਦੀ ਸਮੱਸਿਆ ਹੁੰਦੀ ਹੈ ਪਰ ਫਿਰ ਵੀ ਉਹ ਇਸ ਦਾ ਸੇਵਨ ਕਰਦੇ ਦੇਖੇ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਹਾਨੂੰ ਕਿਸੇ ਫਲ ਤੋਂ ਐਲਰਜੀ ਹੈ ਤਾਂ ਉਸ ਨੂੰ ਖਾਣ ਤੋਂ ਪਰਹੇਜ਼ ਕਰਨਾ ਬਿਹਤਰ ਹੈ। ਕਿਉਂਕਿ ਇਸ ਨਾਲ ਤੁਹਾਡੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ।
ਜਿਨ੍ਹਾਂ ਲੋਕਾਂ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀ ਲੀਚੀ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ।