ਮਿੱਟੀ ਦੇ ਘੜੇ ਨੂੰ ਇੰਝ ਬਣਾਓ ਦੇਸੀ ਫਰਿੱਜ, ਹਮੇਸ਼ਾਂ ਰਹੇਗਾ ਠੰਢਾ ਤੇ ਤਾਜ਼ਾ ਪਾਣੀ
ਦੂਜੇ ਪਾਸੇ ਮਿੱਟੀ ਦੇ ਘੜੇ ਦਾ ਪਾਣੀ ਜਿੱਥੇ ਠੰਢਕ ਪਹੁੰਚਾਉਂਦਾ ਹੈ, ਉੱਥੇ ਹੀ ਸਿਹਤਮੰਦ ਵੀ ਰੱਖਦਾ ਹੈ। ਇਸ ਲਈ ਅੱਜ ਦੇ ਸਮੇਂ ਵੀ ਬਾਜ਼ਾਰਾਂ ਵਿੱਚ ਮਿੱਟੀ ਦੇ ਬਰਤਨ ਵੇਚੇ ਜਾ ਰਹੇ ਹਨ। ਪਿੰਡਾਂ ਦੇ ਨਾਲ ਹੀ ਸ਼ਹਿਰੀ ਲੋਕਾਂ ਵਿੱਚ ਵੀ ਮਿੱਟੀ ਦੇ ਬਰਤਨ ਖਰੀਦਣ ਦਾ ਰੁਝਾਨ ਵਧਣ ਲੱਗਾ ਹੈ।
Download ABP Live App and Watch All Latest Videos
View In Appਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਘੜੇ ਦਾ ਪਾਣੀ ਨਾ ਸਿਰਫ ਠੰਢਾ ਹੁੰਦਾ ਹੈ, ਸਗੋਂ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਫਰਿੱਜ ਦਾ ਪਾਣੀ ਪੀਣ ਨਾਲ ਲੋਕ ਬਿਮਾਰ ਹੋ ਜਾਂਦੇ ਹਨ, ਗਲੇ 'ਚ ਖਰਾਸ਼ ਸ਼ੁਰੂ ਹੋ ਜਾਂਦੀ ਹੈ ਪਰ ਘੜੇ (Pitcher) ਦੇ ਪਾਣੀ ਨਾਲ ਅਜਿਹਾ ਨਹੀਂ ਹੁੰਦਾ। ਘੜੇ ਦਾ ਤਾਪਮਾਨ ਘਰ ਦੇ ਆਮ ਤਾਪਮਾਨ ਨਾਲੋਂ ਥੋੜ੍ਹਾ ਘੱਟ ਹੁੰਦਾ ਹੈ। ਇਸ ਕਾਰਨ ਮਟਕਾ ਪਾਣੀ ਨੂੰ ਠੰਢਾ ਰੱਖਣ ਦੇ ਨਾਲ-ਨਾਲ ਮਿੱਟੀ ਦਾ ਬਣਿਆ ਹੋਣ ਕਾਰਨ ਸਿਹਤ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਂਦਾ।
ਇਹ ਵੀ ਸੱਚਾਈ ਹੈ ਕਿ ਅੱਜ ਕੱਲ੍ਹ ਗਰਮੀਆਂ ਦੇ ਮੌਸਮ ਵਿੱਚ ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਘੜੇ ਦਾ ਪਾਣੀ ਜ਼ਿਆਦਾ ਦੇਰ ਤੱਕ ਠੰਢਾ ਨਹੀਂ ਰਹਿ ਸਕਦਾ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟ੍ਰਿਕਸ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਘੜੇ ਦੇ ਪਾਣੀ ਨੂੰ ਫ੍ਰਿਜ਼ ਵਾਂਗ ਠੰਢਾ ਰੱਖ ਸਕਦੇ ਹੋ।
ਇੰਝ ਰੱਖੋ ਘੜੇ ਦਾ ਪਾਣੀ ਠੰਢਾ- -1. ਆਪਣੇ ਘੜੇ ਦੇ ਪਾਣੀ ਨੂੰ ਠੰਢਾ ਰੱਖਣ ਲਈ, ਤੁਸੀਂ ਇਸ ਦੇ ਹੇਠਾਂ ਰੇਤੇ ਨਾਲ ਭਰਿਆ ਬਰਤਨ ਰੱਖ ਸਕਦੇ ਹੋ। ਇਸ ਰੇਤੇ ਨੂੰ ਗਿੱਲਾ ਰੱਖਣ ਨਾਲ ਪਾਣੀ ਦਾ ਤਾਪਮਾਨ ਵੀ ਘੱਟ ਰਹਿੰਦਾ ਹੈ। ਅਜਿਹਾ ਕਰਨ ਨਾਲ ਘੜੇ ਦਾ ਪਾਣੀ ਬਿਲਕੁਲ ਠੰਢਾ ਹੋ ਜਾਵੇਗਾ।
2. ਮਿੱਟੀ ਦੇ ਘੜੇ ਵਿੱਚ ਪਾਣੀ ਨੂੰ ਠੰਢਾ ਰੱਖਣ ਲਈ, ਤੁਸੀਂ ਇਸ 'ਤੇ ਸੂਤੀ ਕੱਪੜਾ ਲਪੇਟ ਸਕਦੇ ਹੋ। ਗਰਮੀ ਵਧਣ ਨਾਲ ਇਹ ਕੱਪੜਾ ਜਲਦੀ ਸੁੱਕ ਜਾਵੇਗਾ। ਅਜਿਹੇ 'ਚ ਇਸ ਕੱਪੜੇ ਨੂੰ ਵਾਰ-ਵਾਰ ਗਿੱਲਾ ਕਰਦੇ ਰਹੋ।
3. ਇਸ ਦੇ ਨਾਲ ਹੀ, ਜੇਕਰ ਸੰਭਵ ਹੋਵੇ, ਤਾਂ ਘੜੇ ਨੂੰ ਅਜਿਹੀ ਜਗ੍ਹਾ 'ਤੇ ਰੱਖੋ ਜਿੱਥੇ ਬਾਹਰ ਦੀ ਹਵਾ ਘੜੇ ਵਿੱਚ ਜਾ ਸਕੇ। ਅਜਿਹਾ ਕਰਨ ਨਾਲ ਘੜੇ ਦਾ ਪਾਣੀ ਠੰਢਾ ਤੇ ਤਾਜ਼ਾ ਰਹੇਗਾ।
4. ਮਟਕੇ ਨੂੰ ਖਰੀਦਦੇ ਸਮੇਂ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਮਟਕਾ ਚੰਗੀ ਮਿੱਟੀ ਦਾ ਬਣਿਆ ਹੋਵੇ। ਕੱਚੀ ਮਿੱਟੀ ਦੇ ਬਣੇ ਘੜੇ ਵਿੱਚ ਪਾਣੀ ਠੰਢਾ ਨਹੀਂ ਰਹਿੰਦਾ। ਇਸ ਲਈ, ਜਦੋਂ ਵੀ ਤੁਸੀਂ ਮਟਕਾ ਖਰੀਦਣ ਲਈ ਬਾਜ਼ਾਰ ਜਾਂਦੇ ਹੋ, ਤਾਂ ਪਤਾ ਕਰੋ ਕਿ ਘੜਾ ਕਿਸ ਤਰ੍ਹਾਂ ਦੀ ਮਿੱਟੀ ਦਾ ਬਣਿਆ ਹੋਇਆ ਹੈ।
5. ਜਦੋਂ ਤੁਸੀਂ ਪਹਿਲੀ ਵਾਰ ਬਾਜ਼ਾਰ ਤੋਂ ਘੜਾ ਲੈ ਕੇ ਆਉਂਦੇ ਹੋ ਤਾਂ ਇਸ ਨੂੰ ਇੱਕ ਵਾਰ ਠੰਢੇ ਪਾਣੀ 'ਚ ਭਿਓ ਦਿਓ, ਪਰ ਧਿਆਨ ਰੱਖੋ ਬਰਤਨ 'ਚ ਹੱਥ ਫੇਰ ਕੇ ਇਸ ਨੂੰ ਬਿਲਕੁਲ ਵੀ ਨਾ ਧੋਵੋ।