Radish Leaves: ਮੂਲੀ ਦੇ ਪੱਤਿਆਂ ਦੇ ਅਨੇਕਾਂ ਹੀ ਫਾਇਦੇ, ਹਾਜ਼ਮਾ ਰਹੇਗਾ ਦਰੁਸਤ ਤੇ BP ਵੀ ਰਹੇਗਾ ਕੰਟਰੋਲ
ਮੂਲੀ ਦੇ ਪੱਤੇ ਵਿਟਾਮਿਨ, ਖਣਿਜ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ 'ਚ ਵਿਟਾਮਿਨ-ਕੇ, ਵਿਟਾਮਿਨ ਸੀ, ਆਇਰਨ, ਕੈਲਸ਼ੀਅਮ ਅਤੇ ਫੋਲੇਟ ਵਰਗੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਪੋਸ਼ਕ ਤੱਤ ਸਾਡੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ।
Download ABP Live App and Watch All Latest Videos
View In Appਮੂਲੀ ਦੇ ਪੱਤਿਆਂ ਵਿਚ ਫਾਈਬਰ ਭਰਪੂਰ ਮਾਤਰਾ ’ਚ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਤੇ ਕਬਜ਼ ਤੋਂ ਰਾਹਤ ਦਿਵਾਉਂਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਹੋਣ ਕਾਰਨ ਮੂਲੀ ਦੇ ਪੱਤੇ ਸਰਦੀ-ਖੰਘ ਵਰਗੀਆਂ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ।
ਮੂਲੀ ਦੇ ਪੱਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਆਇਰਨ ਭਰਪੂਰ ਹੋਣ ਕਾਰਨ ਮੂਲੀ ਦੇ ਪੱਤੇ ਅਨੀਮੀਆ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੇ ਹਨ।
ਮੂਲੀ ਦੇ ਪੱਤਿਆਂ 'ਚ ਕੈਲੋਰੀ ਘੱਟ ਹੁੰਦੀ ਹੈ ਅਤੇ ਫਾਈਬਰ ਭਰਪੂਰ ਹੁੰਦੇ ਹਨ, ਜਿਸ ਕਾਰਨ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਭਾਰ ਤੇਜ਼ੀ ਨਾਲ ਨਹੀਂ ਵਧਦਾ।
ਮੂਲੀ ਦੇ ਪੱਤੇ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ, ਜੋ ਗਠੀਆ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ।
ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੋਣ ਕਾਰਨ ਮੂਲੀ ਦੇ ਪੱਤੇ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ। ਮੂਲੀ ਦੇ ਪੱਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।