Mishri Benefits: ਮਿਸ਼ਰੀ ਦੇ ਗਜ਼ਬ ਫਾਇਦੇ, ਯਾਦਦਾਸ਼ਤ ਨੂੰ ਵਧਾਉਣ ਤੋਂ ਲੈ ਕੇ ਲੂ ਲੱਗਣ ਤੋਂ ਕਰਦੀ ਬਚਾਅ
ਗਰਮੀਆਂ ਦੇ ਵਿੱਚ ਇਸ ਦੇ ਸੇਵਨ ਦੇ ਨਾਲ ਤੁਸੀਂ ਖੁਦ ਨੂੰ ਲੂ ਲੱਗਣ ਤੋਂ ਬਚਾਅ ਸਕਦੇ ਹੋ। ਇਸ ਤੋਂ ਇਲਾਵਾ ਮਿਸ਼ਰੀ ਦੇ ਨਾਲ ਯਾਦਦਾਸ਼ਤ ਸ਼ਕਤੀ ਵਧਦੀ ਹੈ। ਇਹ ਸਰੀਰ ਨੂੰ ਠੰਡਾ ਰੱਖਦੀ ਹੈ। ਮਿਸ਼ਰੀ ਖਾਣ ਨਾਲ, ਗਲੇ ਦੀ ਖਰਾਸ਼ ਅਤੇ ਖਾਂਸੀ ਵਰਗੀਆਂ ਤਕਲੀਫਾਂ ਨੂੰ ਰਾਹਤ ਮਿਲਦੀ ਹੈ।
Download ABP Live App and Watch All Latest Videos
View In Appਮਿਸ਼ਰੀ 'ਚ ਮਿਠਾਸ ਅਤੇ ਠੰਡਕ ਦੋਹਾਂ ਦੇ ਹੀ ਗੁਣ ਹੁੰਦੇ ਹਨ। ਇਸ ਲਈ ਬਹੁਤ ਜ਼ਿਆਦਾ ਗਰਮੀ 'ਚ ਸ਼ਰਬਤ 'ਚ ਇਸ ਨੂੰ ਘੋਲ ਕੇ ਪੀਣ ਨਾਲ ਲੂ ਲਗਣ ਤੋਂ ਬਚਾਅ ਹੁੰਦਾ ਹੈ। ਇਹ ਗਲੂਕੋਜ਼ ਦੇ ਰੂਪ 'ਚ ਸਰੀਰ ਨੂੰ ਊਰਜਾ ਦਿੰਦੀ ਹੈ।
ਖਾਂਸੀ ਜਾਂ ਗਲਾ ਖਰਾਬ ਹੋਣ ਵਾਲੀ ਹਾਲਤ 'ਚ ਮਿਸ਼ਰੀ ਦੀ ਵਰਤੋ ਕਰਨਾ ਲਾਭਕਾਰੀ ਹੁੰਦਾ ਹੈ। ਗਲਾ ਖਰਾਬ ਹੋਣ 'ਤੇ ਜੋ ਗਲੇ 'ਚ ਤੇਜ਼ ਦਰਦ ਹੁੰਦਾ ਹੈ ਇਹ ਉਸ ਤੋਂ ਵੀ ਰਾਹਤ ਦਿੰਦੀ ਹੈ। ਖਾਂਸੀ ਆਉਣ 'ਤੇ ਉਸ ਰੋਗੀ ਨੂੰ ਮਿਸ਼ਰੀ ਦਾ ਟੁਕੜੇ ਚੁਸਣ ਲਈ ਦਿਓ। ਜਿਸ ਨਾਲ ਥੋੜ੍ਹੀ ਹੀ ਦੇਰ 'ਚ ਖਾਂਸੀ ਦੂਰ ਹੋ ਜਾਵੇਗੀ।
ਮੂੰਹ 'ਚ ਛਾਲੇ ਹੋਣ 'ਤੇ ਮਿਸ਼ਰੀ ਨੂੰ ਇਲਾਇਚੀ ਦੇ ਨਾਲ ਮਿਲਾਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੂੰਹ ਦੇ ਛਾਲਿਆਂ 'ਤੇ ਲਗਾਓ। ਇਸ ਨਾਲ ਛਾਲੇ ਠੀਕ ਹੋ ਜਾਂਦੇ ਹਨ।
ਗਰਮੀਆਂ ਦੇ ਵਿੱਚ ਅਕਸਰ ਹੀ ਬਹੁਤ ਸਾਰੇ ਲੋਕ ਨਕਸੀਰ ਫੁੱਟਣ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਦੇ ਵਿੱਚ ਮਿਸ਼ਰੀ ਨੂੰ ਪਾਣੀ 'ਚ ਮਿਲਾਕੇ ਸੁੰਘਣ ਨਾਲ ਆਰਾਮ ਮਿਲਦਾ ਹੈ।
ਕੇਸਰ ਅਤੇ ਮਿਸ਼ਰੀ ਮਿਲੇ ਕੋਸੇ ਦੁੱਧ ਦੀ ਵਰਤੋ ਕਰਨ ਨਾਲ ਸਰੀਰ 'ਚ ਊਰਜਾ ਆਉਂਦੀ ਹੈ। ਜਿਸ ਨਾਲ ਸਰੀਰ 'ਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ।