Monsoon Skincare: ਮਾਨਸੂਨ ਦੌਰਾਨ ਸਕਿਨ ਨੂੰ ਫੰਗਲ ਇਨਫੈਕਸ਼ਨ ਸਣੇ ਘੇਰਦੀਆਂ ਇਹ ਬਿਮਾਰੀਆਂ, ਇੰਝ ਕਰੋ ਬਚਾਅ
ਬਰਸਾਤ ਦੇ ਮੌਸਮ ਵਿੱਚ ਕੜਾਕੇ ਦੀ ਗਰਮੀ ਤੋਂ ਰਾਹਤ ਮਿਲਦੀ ਹੈ। ਪਰ ਇਹ ਮੌਸਮ ਫੰਗਲ ਇਨਫੈਕਸ਼ਨਾਂ ਦੇ ਵਧਣ-ਫੁੱਲਣ ਦਾ ਕਾਰਨ ਬਣਦਾ ਹੈ। ਨਮੀ ਕਾਰਨ ਕਈ ਫੰਗਲ ਇਨਫੈਕਸ਼ਨਾਂ ਦਾ ਖਤਰਾ ਵੱਧ ਜਾਂਦਾ ਹੈ।
Download ABP Live App and Watch All Latest Videos
View In Appਚਮੜੀ ਨੂੰ ਸਾਫ਼ ਅਤੇ ਸੁਕਾ ਰੱਖੋ। ਨਹਾਉਣ ਤੋਂ ਬਾਅਦ, ਆਪਣੀ ਚਮੜੀ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰੋ, ਖਾਸ ਤੌਰ 'ਤੇ ਪੈਰਾਂ ਦੀਆਂ ਉਂਗਲਾਂ ਦੇ ਵਿਚਕਾਰ ਜਾਂ ਅੰਡਰਆਰਮਸ ਅਤੇ ਕਮਰ ਦੇ ਵਿਚਕਾਰ।
ਨਹਾਉਣ ਤੋਂ ਬਾਅਦ, ਚੰਗੀ ਤਰ੍ਹਾਂ ਸਰੀਰ ਨੂੰ ਸੁਕਾਓ ਅਤੇ ਐਂਟੀਫੰਗਲ ਟੈਲਕਮ ਪਾਊਡਰ ਲਗਾਓ। ਇਸ ਨੂੰ ਲਗਾਉਣ ਨਾਲ ਫੰਗਲ ਇਨਫੈਕਸ਼ਨ ਦੇ ਵਾਧੇ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।
ਇਸ ਮੌਸਮ ਵਿੱਚ ਗਿੱਲੇ ਕੱਪੜੇ ਲੰਬੇ ਸਮੇਂ ਤੱਕ ਨਾ ਪਹਿਨੋ। ਜੇਕਰ ਬਰਸਾਤ ਦੌਰਾਨ ਕੱਪੜੇ ਗਿੱਲੇ ਹੋ ਜਾਣ ਤਾਂ ਉਨ੍ਹਾਂ ਨੂੰ ਤੁਰੰਤ ਬਦਲ ਦੇਣਾ ਚਾਹੀਦਾ ਹੈ, ਨਹੀਂ ਤਾਂ ਤੁਹਾਡੀ ਸਿਹਤ ਵਿਗੜ ਸਕਦੀ ਹੈ।
ਇਸ ਮੌਸਮ ਵਿੱਚ ਢਿੱਲੇ ਅਤੇ ਸੂਤੀ ਕੱਪੜੇ ਪਹਿਨੋ। ਅਜਿਹੇ ਕੱਪੜੇ ਪਹਿਨਣ ਨਾਲ ਪਸੀਨਾ ਘੱਟ ਜਾਵੇਗਾ ਅਤੇ ਦਮ ਘੁਟਣ ਤੋਂ ਵੀ ਬਚੇਗਾ। ਇਸ ਮੌਸਮ ਵਿੱਚ ਤੰਗ ਕੱਪੜੇ ਪਹਿਨਣ ਤੋਂ ਪਰਹੇਜ਼ ਕਰੋ ਇਸ ਨਾਲ ਫੰਗਲ ਵਧਣ ਤੋਂ ਰੋਕਿਆ ਜਾ ਸਕਦਾ ਹੈ।
ਇਸ ਮੌਸਮ 'ਚ ਪੈਰਾਂ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਹ ਫੰਗਲ ਇਨਫੈਕਸ਼ਨ ਦੇ ਵਾਧੇ ਨੂੰ ਘਟਾਉਂਦਾ ਹੈ। ਪੈਰਾਂ ਨੂੰ ਸਾਫ਼ ਕਰਨ ਤੋਂ ਬਾਅਦ ਪੈਰਾਂ ਨੂੰ ਸੁਕਾ ਲਓ। ਖਾਸ ਤੌਰ 'ਤੇ ਪੈਰਾਂ ਦੀਆਂ ਉਂਗਲਾਂ ਦੇ ਵਿਚਕਾਰ ਸਫਾਈ ਦਾ ਖਾਸ ਧਿਆਨ ਰੱਖੋ। ਜੁੱਤੀਆਂ ਵਿੱਚ ਐਂਟੀਫੰਗਲ ਸਪਰੇਅ ਜਾਂ ਪਾਊਡਰ ਦੀ ਵਰਤੋਂ ਕਰੋ। ਇਹ ਫੰਗਲ ਇਨਫੈਕਸ਼ਨ ਦੇ ਵਾਧੇ ਨੂੰ ਘਟਾਉਂਦਾ ਹੈ।