Joint Pain: ਜੋੜਾਂ ਦੇ ਦਰਦ ਨੂੰ ਦੂਰ ਕਰਨਗੇ ਇਹ ਘਰੇਲੂ ਨੁਸਖੇ
ਇਸਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਸੱਟ ਲੱਗਣ ਨਾਲ ਅਤੇ ਐਲਰਜੀ ਜਾਂ ਸੰਕਰਮਣ ਆਦਿ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਖਿਆ ਬਾਰੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
Download ABP Live App and Watch All Latest Videos
View In Appਹਲਦੀ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਹਲਦੀ 'ਚ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਦਰਦ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।
ਇਸ ਤਰ੍ਹਾਂ ਕਰੋ ਹਲਦੀ ਦੀ ਵਰਤੋਂ : ਇਕ ਗਲਾਸ ਗਰਮ ਪਾਣੀ ੧ ਚਮਚ ਹਲਦੀ ਮਿਲਾ ਕੇ ਰਾਤ ਨੂੰ ਪੀਓ। ਤੁਸੀਂ ਚਾਹੋ ਤਾਂ ਇਸ 'ਚ ਥੋੜ੍ਹਾਂ ਸ਼ਹਿਦ ਵੀ ਮਿਲਾ ਸਕਦੇ ਹੋ। ਕੱਪ ਪਾਣੀ ਨੂੰ ਉਬਾਲ ਕੇ ਉਸ 'ਚ ੧/੨ ਚਮਚ ਅਦਰਕ ਅਤੇ ਹਲਦੀ ਮਿਲਾ ਕੇ ਪੀਓ। ਇਸ ਨਾਲ ਦਰਦ ਘੱਟ ਹੋ ਜਾਵੇਗਾ।
ਜੋੜਾਂ ਦੇ ਦਰਦ ਦੇ ਲਈ ਅਦਰਕ ਬਹੁਤ ਫਾਇਦੇਮੰਦ ਹੈ। ਰੋਜ਼ਾਨਾ ਆਪਣੇ ਭੋਜਨ 'ਚ ਅਦਰਕ ਪਾਊਡਰ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਅਦਰਕ ਤੇਲ ਨਾਲ ਜੋੜਾਂ ਦੀ ਮਾਲਿਸ਼ ਕਰੋ।
ਇਸ ਤਰ੍ਹਾਂ ਕਰੋ ਅਦਰਕ ਦੀ ਵਰਤੋਂ: ਜੀਰੇ ਦੇ ਬੀਜ, ਕਾਲੀ ਮਿਰਚ ਅਤੇ ਅਦਰਕ ਨੂੰ ਪੀਸ ਲਓ। ੧/੨ ਚਮਚ ਇਸ ਮਿਸ਼ਰਨ ਨੂੰ ਪਾਣੀ ਨਾਲ ਖਾਓ। ਦਿਨ 'ਚ 3 ਵਾਰ ਇਸ ਦੀ ਵਰਤੋਂ ਕਰੋ।
ਪਿਆਜ਼ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਜੋੜਾਂ ਦੇ ਦਰਦ ਨੂੰ ਘੱਟ ਕਰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਇਮਿਊਨ ਸਿਸਟਮ 'ਚ ਸੁਧਾਰ ਆਉਂਦਾ ਹੈ।
ਇਸ ਤਰ੍ਹਾਂ ਕਰੋ ਪਿਆਜ਼ ਦੀ ਵਰਤੋਂ - ਪਿਆਜ਼ ਨੂੰ ਜੜਾਂ ਸਮੇਤ ਪਕਾਓ ਅਤੇ ਸਲਾਦ ਦੇ ਰੂਪ 'ਚ ਖਾਓ। - ਆਪਣੇ ਭੋਜਨ ਦੇ ਨਾਲ ਕੱਚੇ ਪਿਆਜ਼ ਦੀ ਵਰਤੋਂ ਕਰੋ।