Navratri 2024 Recipes: ਨਰਾਤਿਆਂ ਦੇ ਵਰਤ ਦੇ ਦੌਰਾਨ ਜ਼ਰੂਰ ਬਣਾਓ ਸਾਬੂਦਾਨੇ ਦੇ ਵੜੇ, ਜਾਣੋ ਸੌਖਾ ਜਿਹਾ ਤਰੀਕਾ
ਸ਼ਾਰਦੀਆ ਨਰਾਤੇ ਕੁਝ ਹੀ ਦਿਨਾਂ ਵਿੱਚ ਸ਼ੁਰੂ ਹੋਣ ਵਾਲੇ ਹਨ। ਜੇਕਰ ਤੁਸੀਂ ਵੀ ਇਸ ਦੌਰਾਨ ਵਰਤ ਰੱਖਣ ਬਾਰੇ ਸੋਚ ਰਹੇ ਹੋ। ਤਾਂ ਅਸੀਂ ਤੁਹਾਡੇ ਲਈ ਇੱਕ ਖਾਸ ਸਾਬੂਦਾਣਾ ਵੜੇ ਦੀ ਰੈਸਿਪੀ ਲੈ ਕੇ ਆਏ ਹਾਂ। ਨਰਾਤਿਆਂ ਦੌਰਾਨ ਕੀ ਖਾਈਏ ਅਤੇ ਕੀ ਨਾ ਖਾਈਏ, ਇਹ ਸਵਾਲ ਅਕਸਰ ਮਨ 'ਚ ਘੁੰਮਦਾ ਹੀ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਸਾਬੂਦਾਣਾ ਸਭ ਤੋਂ ਵਧੀਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਬੂਦਾਣਾ ਦੀ ਖੀਰ ਬਣਾਉਣ ਤੋਂ ਇਲਾਵਾ ਤੁਸੀਂ ਇਸ ਨੂੰ ਵੜੇ ਦੇ ਰੂਪ ਵਿਚ ਵੀ ਕਿਵੇਂ ਵਰਤ ਸਕਦੇ ਹੋ।
Download ABP Live App and Watch All Latest Videos
View In Appਸਾਬੂਦਾਣਾ ਦਾ ਵੜਾ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ 1 ਕੱਪ ਸਾਬੂਦਾਣਾ ਨੂੰ ਪਾਣੀ 'ਚ ਘੱਟੋ-ਘੱਟ 5 ਘੰਟੇ ਲਈ ਪੂਰੀ ਰਾਤ ਭਿਓਂ ਕੇ ਰੱਖਣਾ ਹੋਵੇਗਾ। ਪਾਣੀ ਇੰਨਾ ਹੋਵੇ ਕਿ ਸਾਬੂਦਾਣਾ ਉਸ ਵਿੱਚ ਭਿੱਜ ਜਾਵੇ।
ਸਾਬੂਦਾਣਾ ਨੂੰ ਚੰਗੀ ਤਰ੍ਹਾਂ ਭਿਉਣਾ ਸਭ ਤੋਂ ਜ਼ਰੂਰੀ ਹੈ। ਇਹ ਨਾ ਤਾਂ ਬਹੁਤ ਟਾਈਟ ਹੋਣਾ ਚਾਹੀਦਾ ਹੈ ਅਤੇ ਨਾ ਹੀ ਬਹੁਤ ਗਲਿਆ ਹੋਇਆ। ਕਿਉਂਕਿ ਇਸ ਨਾਲ ਹੀ ਪਤਾ ਲੱਗੇਗਾ ਵੜਾ ਕਿਵੇਂ ਦਾ ਰਹੇਗਾ। ਹੁਣ ਇਕ ਪੈਨ ਲਓ ਅਤੇ ਇਸ ਵਿਚ ਮੂੰਗਫਲੀ ਨੂੰ ਭੁੰਨ ਲਓ। ਹਲਕਾ ਭੂਰਾ ਹੋਣ ਤੋਂ ਬਾਅਦ ਇਸ ਨੂੰ ਮਿਕਸੀ 'ਚ ਮੋਟਾ-ਮੋਟਾ ਪੀਸ ਲਓ।
ਇਸ ਤੋਂ ਬਾਅਦ ਇਕ ਕਟੋਰੀ ਲਓ ਅਤੇ ਉਸ ਵਿਚ 3-4 ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਆਲੂਆਂ ਵਿੱਚ ਸਾਬੂਦਾਣਾ, ਮੋਟੀ ਮੂੰਗਫਲੀ, ਹਰੀ ਮਿਰਚ, ਹਰਾ ਧਨੀਆ, ਕੁੱਟੂ ਦਾ ਆਟਾ, ਨਮਕ ਅਤੇ ਨਿੰਬੂ ਪਾਓ। ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ ਫਰਾਈ ਕਰੋ।