Navratri Fast Acidity : ਨਰਾਤਿਆਂ ਦੇ ਵਰਤ ਦੌਰਾਨ ਕਿਹੜੀਆਂ ਚੀਜ਼ਾਂ ਖਾਣ ਨਾਲ ਨਹੀਂ ਹੁੰਦੀ ਗੈਸ-ਐਸੀਡਿਟੀ
ਵਰਤ ਵਾਲੇ ਦਿਨ ਬੋਤਲ ਲੌਕੀ ਦੀ ਵਰਤੋਂ ਕਰੋ। ਇਸ ਨਾਲ ਐਸੀਡਿਟੀ ਬਿਲਕੁਲ ਨਹੀਂ ਹੁੰਦੀ। ਤੁਸੀਂ ਬੋਤਲ ਲੌਕੀ ਦੀ ਖੀਰ ਬਣਾ ਕੇ ਖਾ ਸਕਦੇ ਹੋ।
Download ABP Live App and Watch All Latest Videos
View In Appਵਰਤ ਵਾਲੇ ਦਿਨ ਦਹੀਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਨਹੀਂ ਹੋਵੇਗੀ। ਦੁਪਹਿਰ ਨੂੰ ਦਹੀਂ 'ਚ ਆਲੂ ਪਾ ਕੇ ਵੀ ਖਾ ਸਕਦੇ ਹੋ।
ਵਰਤ ਦੇ ਦੌਰਾਨ ਤੁਸੀਂ ਸਮਾ ਚੌਲਾਂ ਦੀ ਖਿਚੜੀ ਖਾ ਸਕਦੇ ਹੋ। ਇਸ ਨਾਲ ਤੁਹਾਨੂੰ ਗੈਸ ਵੀ ਨਹੀਂ ਹੋਵੇਗੀ ਅਤੇ ਪੇਟ ਵੀ ਆਸਾਨੀ ਨਾਲ ਭਰ ਜਾਵੇਗਾ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਗੈਸ ਜਾਂ ਐਸੀਡਿਟੀ ਹੋ ਰਹੀ ਹੈ ਤਾਂ ਇਸ ਤੋਂ ਬਚਣ ਲਈ ਅੱਧਾ ਗਲਾਸ ਠੰਢੇ ਦੁੱਧ ਵਿੱਚ ਅੱਧਾ ਗਲਾਸ ਪਾਣੀ ਮਿਲਾ ਕੇ ਪੀਓ। ਇਸ ਨਾਲ ਐਸੀਡਿਟੀ 'ਚ ਤੁਰੰਤ ਰਾਹਤ ਮਿਲੇਗੀ।
ਵਰਤ ਵਾਲੇ ਦਿਨ ਜ਼ਿਆਦਾਤਰ ਲੋਕ ਨੂੰ ਗੈਸ-ਐਸੀਡਿਟੀ ਦੀ ਸਮੱਸਿਆ ਦਾ ਸਾਮਣਾ ਕਰਨਾ ਹੀ ਪੈਂਦਾ ਹੈ ਇਸ ਦਾ ਮੁੱਖ ਕਾਰਨ ਘੱਟ ਖਾਣਾ, ਪਾਣੀ ਦੀ ਮਾਤਰਾ ਵੀ ਬਹੁਤ ਘੱਟ ਲੈਣ ਨਾਲ ਗੈਸ ਅਤੇ ਐਸੀਡਿਟੀ ਹੋਣੀ ਲਾਜ਼ਮੀ ਹੈ। ਇਸ ਲਈ ਕੁਝ ਨਾ ਕੁਝ ਖਾਂਦੇ ਜ਼ਰੂਰ ਰਹਿਣਾ ਚਾਹੀਦਾ ਹੈ।
ਵਰਤ ਦੇ ਦੌਰਾਨ ਲੋਕ ਬਹੁਤ ਘੱਟ ਖਾਂਦੇ ਹਨ। ਜਿਸ ਨਾਲ ਕੋਈਆਂ ਨੂੰ ਸਿਰ ਦਰਦ ਅਤੇ ਚਕੱਰ ਆਉਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬੱਚਣ ਲਈ ਥੋੜਾ-ਥੋੜਾ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਜਿਸ ਨਾਲ ਸਰੀਰ ਡੀ-ਹਾਈਡਰੇਟ ਨਹੀਂ ਹੁੰਦਾ।
ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਨਹੀਂ ਸਗੋਂ ਸੇਬ ਨਾਲ ਕਰੋ। ਇਸ ਨਾਲ ਤੁਹਾਨੂੰ ਗੈਸ ਦੀ ਸਮੱਸਿਆ ਨਹੀਂ ਹੋਵੇਗੀ ਅਤੇ ਐਪਲ ਤੋਂ ਊਰਜਾ ਮਿਲੇਗੀ।
ਵਰਤ ਦੇ ਦੌਰਾਨ ਲੋਕ ਬਹੁਤ ਘੱਟ ਪਾਣੀ ਪੀਂਦੇ ਹਨ। ਜਿਸ ਨਾਲ ਗੈਸ ਬਣਦੀ ਹੈ। ਵਰਤ ਵਾਲੇ ਦਿਨ 1-2 ਨਾਰੀਅਲ ਪਾਣੀ ਜ਼ਰੂਰ ਪੀਓ, ਇਸ ਨਾਲ ਗੈਸ ਅਤੇ ਐਸੀਡਿਟੀ ਦੂਰ ਹੋਵੇਗੀ।