Neem Leaves : ਆਹ ਕੌੜੇ ਪੱਤੇ ਸਿਹਤ ਲਈ ਹਨ ਸ਼ਹਿਦ ਤੋਂ ਵੱਧ ਮਿੱਠੇ
ਬਦਲਦੇ ਮੌਸਮ ਵਿੱਚ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਨਿੰਮ ਦੀਆਂ ਪੱਤੀਆਂ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਸੀਂ ਮੌਸਮੀ ਬਿਮਾਰੀਆਂ ਤੋਂ ਬਚ ਸਕਦੇ ਹੋ।
Download ABP Live App and Watch All Latest Videos
View In Appਇਨ੍ਹਾਂ 'ਚ ਮੌਜੂਦ ਗੁਣ ਇਨਫੈਕਸ਼ਨ ਦਾ ਕਾਰਨ ਬਣਨ ਵਾਲੇ ਬੈਕਟੀਰੀਆ ਨਾਲ ਲੜਦੇ ਹਨ। ਇਸ ਦੇ ਸੇਵਨ ਨਾਲ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਤਾਂ ਆਓ ਜਾਣਦੇ ਹਾਂ ਨਿੰਮ ਦੀਆਂ ਪੱਤੀਆਂ ਦੇ ਹੈਰਾਨੀਜਨਕ ਫਾਇਦੇ।
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਨਿੰਮ ਦੀਆਂ ਪੱਤੀਆਂ ਤੁਹਾਡੇ ਲਈ ਵਰਦਾਨ ਤੋਂ ਘੱਟ ਨਹੀਂ ਹਨ। ਇਨ੍ਹਾਂ ਪੱਤੀਆਂ ਦੇ ਸੇਵਨ ਨਾਲ ਬਲੱਡ ਸ਼ੂਗਰ ਨੂੰ ਨੌਰਮਲ ਕੀਤਾ ਜਾ ਸਕਦਾ ਹੈ।
ਨਿੰਮ ਦੀਆਂ ਪੱਤੀਆਂ ਵਿੱਚ ਫਾਈਬਰ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜੋ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੈ ਉਨ੍ਹਾਂ ਲਈ ਇਹ ਪੱਤੇ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਪੱਤੇ ਸ਼ੌਚ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਸਕਦੇ ਹਨ।
ਨਿੰਮ ਦੀਆਂ ਪੱਤੀਆਂ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਲੀਵਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਖੂਨ ਸੰਚਾਰ ਵੀ ਠੀਕ ਰਹਿੰਦਾ ਹੈ।
ਨਿੰਮ ਦੀਆਂ ਪੱਤੀਆਂ ਵਿੱਚ ਐਂਟੀਫੰਗਲ ਅਤੇ ਐਂਟੀਵਾਇਰਲ ਗੁਣ ਮੌਜੂਦ ਹੁੰਦੇ ਹਨ। ਇਨ੍ਹਾਂ ਪੱਤੀਆਂ ਨੂੰ ਇਮਿਊਨਿਟੀ ਬੂਸਟਰ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਅਤੇ ਬੀਮਾਰੀਆਂ ਤੋਂ ਬਚ ਸਕਦੇ ਹੋ। ਨਿੰਮ ਦੀਆਂ ਪੱਤੀਆਂ ਬਦਲਦੇ ਮੌਸਮ ਵਿੱਚ ਜ਼ੁਕਾਮ, ਖਾਂਸੀ, ਗਲੇ ਵਿੱਚ ਖਰਾਸ਼ ਆਦਿ ਸਮੱਸਿਆਵਾਂ ਤੋਂ ਰਾਹਤ ਦਿਵਾ ਸਕਦੀਆਂ ਹਨ।