ਪੈਰਾਂ ‘ਚ ਹੋ ਰਿਹਾ ਤੇਜ਼ ਦਰਦ? ਤਾਂ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀਆਂ ਇਹ ਗੰਭੀਰ ਬਿਮਾਰੀਆਂ
ਪੈਰਾਂ ਵਿੱਚ ਲਗਾਤਾਰ ਤੇਜ਼ ਦਰਦ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ। ਕਿਉਂਕਿ ਹੋ ਸਕਦਾ ਹੈ ਕਿ ਇਹ ਦਰਦ ਕਿਸੇ ਬਿਮਾਰੀ ਨੂੰ ਸੱਦਾ ਦੇ ਰਿਹਾ ਹੋਵੇ। ਆਓ ਜਾਣਦੇ ਹਾਂ ਪੈਰਾਂ 'ਚ ਦਰਦ ਦੀ ਸਮੱਸਿਆ ਕਿਨ੍ਹਾਂ ਕਾਰਨਾਂ ਨਾਲ ਹੋ ਸਕਦੀ ਹੈ।
Download ABP Live App and Watch All Latest Videos
View In Appਮਾਸਪੇਸ਼ੀਆਂ ਵਿਚ ਖਿਚਾਅ ਹੋਣਾ: ਕਸਰਤ, ਫਿਜ਼ਿਕਲ ਐਕਟੀਵਿਟੀ, ਰਨਿੰਗ ਜਾਂ ਬਾਡੀ ਸਟ੍ਰੈਚਿੰਗ ਕਾਰਨ ਵੀ ਕਈ ਵਾਰ ਮਾਸਪੇਸ਼ੀਆਂ ਵਿਚ ਖਿਚਾਅ ਆ ਜਾਂਦਾ ਹੈ, ਜਿਸ ਕਾਰਨ ਦਰਦ ਹੁੰਦਾ ਹੈ। ਇਸ ਕਾਰਨ ਸੋਜ ਦੀ ਸਮੱਸਿਆ ਵੀ ਹੋ ਸਕਦੀ ਹੈ।
ਗਠੀਆ: ਗਠੀਆ ਵੀ ਪੈਰਾਂ ਵਿੱਚ ਦਰਦ ਦਾ ਇੱਕ ਕਾਰਨ ਹੈ। ਜੋੜਾਂ ਵਿੱਚ ਅਕੜਾਅ ਅਤੇ ਸੋਜ ਦੇ ਕਾਰਨ ਕਈ ਵਾਰ ਪੈਰਾਂ ਵਿੱਚ ਦਰਦ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਯੂਰਿਕ ਐਸਿਡ ਦੀ ਸਮੱਸਿਆ: ਜਦੋਂ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਪੈਰਾਂ ਵਿੱਚ ਤੇਜ਼ ਦਰਦ ਹੁੰਦਾ ਹੈ। ਦਰਅਸਲ, ਯੂਰਿਕ ਐਸਿਡ ਦਾ ਪੱਧਰ ਵਧਣ ਨਾਲ ਪੈਰਾਂ ਦੇ ਖੂਨ ਸੰਚਾਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਪੈਰਾਂ 'ਚ ਦਰਦ ਹੋਣ ਲੱਗਦਾ ਹੈ।
ਹਾਈ ਬਲੱਡ ਪ੍ਰੈਸ਼ਰ : ਹਾਈ ਬਲੱਡ ਪ੍ਰੈਸ਼ਰ ਵੀ ਇਕ ਕਾਰਨ ਹੈ, ਜਿਸ ਕਾਰਨ ਪੈਰਾਂ 'ਚ ਦਰਦ ਦੀ ਸਮੱਸਿਆ ਪੈਦਾ ਹੁੰਦੀ ਹੈ।
ਕੈਲਸ਼ੀਅਮ ਦੀ ਕਮੀ : ਜੇਕਰ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੈ ਤਾਂ ਵੀ ਪੈਰਾਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਕਮੀ ਨੂੰ ਦੂਰ ਕਰਨ ਲਈ ਕੈਲਸ਼ੀਅਮ ਨਾਲ ਭਰਪੂਰ ਭੋਜਨ ਖਾਓ।