ਨਵੀਆਂ ਮਾਵਾਂ ਨੂੰ ਡਿਲਵਰੀ ਤੋਂ ਬਾਅਦ ਖਾਣੀਆਂ ਚਾਹੀਦੀਆਂ ਇਹ ਚੀਜ਼ਾਂ, ਛੇਤੀ ਹੋਵੇਗੀ ਰਿਕਵਰੀ, ਸਿਹਤ ‘ਚ ਹੋਵੇਗਾ ਸੁਧਾਰ
ਡਿਲੀਵਰੀ ਤੋਂ ਬਾਅਦ ਔਰਤਾਂ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ 'ਚ ਜੇਕਰ ਉਹ ਆਪਣਾ ਧਿਆਨ ਨਹੀਂ ਰੱਖਦੀਆਂ ਹਨ ਤਾਂ ਦਿਨ-ਬ-ਦਿਨ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਜਾਣਗੀਆਂ।
Download ABP Live App and Watch All Latest Videos
View In Appਜਨਮ ਤੋਂ ਬਾਅਦ ਬੱਚੇ ਨੂੰ 6 ਮਹੀਨੇ ਤੱਕ ਮਾਂ ਦਾ ਦੁੱਧ ਪੀਣਾ ਹੁੰਦਾ ਹੈ। ਇਹ ਵੀ ਇੱਕ ਕਾਰਨ ਹੈ ਕਿ ਔਰਤਾਂ ਨੂੰ ਡਿਲੀਵਰੀ ਤੋਂ ਬਾਅਦ ਵੀ ਪੌਸ਼ਟਿਕ ਭੋਜਨ ਖਾਣਾ ਬੰਦ ਨਹੀਂ ਕਰਨਾ ਚਾਹੀਦਾ। ਕਿਉਂਕਿ ਸ਼ੁਰੂਆਤੀ ਮਹੀਨਿਆਂ ਵਿੱਚ ਮਾਂ ਦਾ ਦੁੱਧ ਬੱਚੇ ਦੇ ਵਿਕਾਸ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਸੁਪਰਫੂਡਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਖਾਣ ਨਾਲ ਤੁਸੀਂ ਡਿਲੀਵਰੀ ਤੋਂ ਬਾਅਦ ਸਿਹਤਮੰਦ ਮਹਿਸੂਸ ਕਰੋਗੇ।
ਜੇਕਰ ਤੁਹਾਡੀ ਹਾਲ ਹੀ ਵਿੱਚ ਡਿਲਵਰੀ ਹੋਈ ਹੈ ਤਾਂ ਤੁਹਾਨੂੰ ਆਪਣੀ ਡਾਈਟ 'ਚ ਮੋਰਿੰਗਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਕਿਉਂਕਿ ਇਸ ਵਿੱਚ ਵਿਟਾਮਿਨ ਏ, ਬੀ, ਸੀ ਦੇ ਨਾਲ-ਨਾਲ ਕੈਲਸ਼ੀਅਮ, ਆਇਰਨ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਮੋਰਿੰਗਾ ਦਾ ਸੇਵਨ ਮਾਂ ਦੇ ਦੁੱਧ ਦੇ ਉਤਪਾਦਨ ਵਿੱਚ ਵੀ ਸੁਧਾਰ ਕਰਦਾ ਹੈ।
ਮੇਥੀ ਦੇ ਦਾਣੇ ਲਗਭਗ ਹਰ ਭਾਰਤੀ ਰਸੋਈ ਵਿੱਚ ਪਾਏ ਜਾਂਦੇ ਹਨ। ਇਹ ਕਈ ਬਿਮਾਰੀਆਂ ਨੂੰ ਠੀਕ ਕਰਨ ਲਈ ਜਾਣੇ ਜਾਂਦੇ ਹਨ। ਨਵੀਆਂ ਮਾਵਾਂ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਉਨ੍ਹਾਂ ਨੂੰ ਊਰਜਾ ਪ੍ਰਦਾਨ ਕਰਨ ਦੇ ਨਾਲ-ਨਾਲ ਮਾਂ ਦੇ ਦੁੱਧ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦਾ ਹੈ।
ਨਵੀਂਆਂ ਮਾਵਾਂ ਲਈ ਜੀਰਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਵਿਚ ਆਇਰਨ ਦੇ ਨਾਲ-ਨਾਲ ਐਂਟੀਆਕਸੀਡੈਂਟ ਵੀ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਡਿਲੀਵਰੀ ਤੋਂ ਬਾਅਦ ਕਮਜ਼ੋਰੀ ਤੋਂ ਰਾਹਤ ਮਿਲਦੀ ਹੈ ਅਤੇ ਕਾਫੀ ਐਨਰਜੀ ਵੀ ਮਿਲਦੀ ਹੈ। ਜੀਰਾ ਮਾਂ ਦੇ ਦੁੱਧ ਦੇ ਉਤਪਾਦਨ ਵਿੱਚ ਵੀ ਸੁਧਾਰ ਕਰਦਾ ਹੈ।