ਕਿਉਂ ਰਾਤ ਨੂੰ ਬੁਰਸ਼ ਕਰਨਾ ਹੈ ਜ਼ਰੂਰੀ? ਤਾਜ਼ਾ ਖੋਜ 'ਚ ਹੋਇਆ ਖੁਲਾਸਾ
ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਰਾਤ ਨੂੰ ਬੁਰਸ਼ ਨਾ ਕਰਨ ਵਾਲਿਆਂ ਬਾਰੇ ਇੱਕ ਅਧਿਐਨ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਅਧਿਐਨ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਜੋ ਲੋਕ ਰਾਤ ਨੂੰ ਬੁਰਸ਼ ਕਰਕੇ ਨਹੀਂ ਸੌਂਦੇ, ਉਨ੍ਹਾਂ ਨੂੰ ਦਿਲ ਦੀ ਬੀਮਾਰੀ ਦਾ ਖਤਰਾ ਵਧ ਸਕਦਾ ਹੈ।
Download ABP Live App and Watch All Latest Videos
View In Appਨੇਚਰ ਜਰਨਲ ਦੀ ਸਾਇੰਟਿਫਿਕ ਰਿਪੋਰਟ 'ਚ ਪ੍ਰਕਾਸ਼ਿਤ ਇਸ ਅਧਿਐਨ ਮੁਤਾਬਕ ਰਾਤ ਨੂੰ ਬੁਰਸ਼ ਨਾ ਕਰਨ ਨਾਲ ਦਿਲ ਦੀ ਬੀਮਾਰੀ ਹੋ ਸਕਦੀ ਹੈ। ਇਸ ਅਧਿਐਨ ਵਿੱਚ 20 ਸਾਲ ਜਾਂ ਇਸ ਤੋਂ ਵੱਧ ਉਮਰ ਦੇ 1675 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਰਾਤ ਨੂੰ ਬੁਰਸ਼ ਨਹੀਂ ਕਰਦੇ, ਉਨ੍ਹਾਂ 'ਚ ਕਾਰਡੀਓਵੈਸਕੁਲਰ ਰੋਗ ਭਾਵ ਦਿਲ ਦੀ ਬੀਮਾਰੀ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ। ਇਸ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਰੋਜ਼ਾਨਾ ਬੁਰਸ਼ ਕਰਕੇ ਸੌਣ ਨਾਲ ਪੀਰੀਅਡੋਂਟਲ ਰੋਗ, ਦੰਦਾਂ ਦੇ ਸੜਨ ਤੇ ਮੂੰਹ ਦੀ ਸਫਾਈ ਨਾਲ ਸਬੰਧਤ ਸਮੱਸਿਆਵਾਂ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਮੂੰਹ ਦੀ ਸਫਾਈ ਦਾ ਧਿਆਨ ਨਹੀਂ ਰੱਖਦੇ, ਤਾਂ ਇਹ ਵੀ ਸੰਭਵ ਹੈ ਕਿ ਤੁਹਾਨੂੰ ਦਿਲ ਦੀ ਬੀਮਾਰੀ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਵੀ ਲੱਗ ਸਕਦੀਆਂ ਹਨ। ਨੇਚਰ ਜਰਨਲ ਦੀ ਵਿਗਿਆਨਕ ਰਿਪੋਰਟ ਅਨੁਸਾਰ, ਇਸ ਅਧਿਐਨ ਵਿੱਚ ਸ਼ਾਮਲ ਲੋਕਾਂ ਨੂੰ ਓਸਾਕਾ ਯੂਨੀਵਰਸਿਟੀ ਹਸਪਤਾਲ, ਜੋ ਜਾਪਾਨ ਵਿੱਚ ਸਥਿਤ ਹੈ, ਵਿੱਚ 2013 ਤੋਂ 2016 ਦਰਮਿਆਨ ਸਰਜਰੀ, ਟੈਸਟ ਤੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।
ਗਰੁੱਪ MN ਵਿੱਚ 409 ਲੋਕ ਸਨ, ਜੋ ਦਿਨ ਵਿੱਚ ਦੋ ਵਾਰ (ਸਵੇਰ ਤੇ ਰਾਤ) ਬੁਰਸ਼ ਕਰਦੇ ਸਨ। ਗਰੁੱਪ ਨਾਈਟ ਵਿੱਚ 751 ਲੋਕ ਸਨ, ਜੋ ਰਾਤ ਨੂੰ ਹੀ ਬੁਰਸ਼ ਕਰਦੇ ਸਨ। ਮੌਰਨਿੰਗ ਗਰੁੱਪ ਵਿੱਚ 164 ਲੋਕ ਸਨ, ਜੋ ਸਵੇਰੇ ਉੱਠਣ ਤੋਂ ਬਾਅਦ ਹੀ ਦੰਦ ਬੁਰਸ਼ ਕਰਦੇ ਸਨ। ਇੱਕ ਗਰੁੱਪ None ਵੀ ਸੀ, ਜੋ ਨਾ ਤਾਂ ਸਵੇਰੇ ਨਾ ਹੀ ਰਾਤ ਨੂੰ ਬੁਰਸ਼ ਕਰਦਾ ਸੀ।
'ਅਮਰੀਕਨ ਡੈਂਟਲ ਐਸੋਸੀਏਸ਼ਨ' ਫਲੋਰਾਈਡ ਟੂਥਪੇਸਟ ਨਾਲ ਰੋਜ਼ਾਨਾ ਦੋ ਵਾਰ ਬੁਰਸ਼ ਕਰਨ ਦੀ ਸਿਫਾਰਸ਼ ਕਰਦੀ ਹੈ। ਇਸ ਤੋਂ ਇਲਾਵਾ ਦਿਨ 'ਚ ਘੱਟੋ-ਘੱਟ ਇਕ ਵਾਰ ਫਲਾਸਿੰਗ ਕਰਨ ਨਾਲ ਮੂੰਹ 'ਚ ਜਮ੍ਹਾ ਬੈਕਟੀਰੀਆ ਤੇ ਪਲੇਕ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ।