Health News: ਐਨਰਜੀ ਡਰਿੰਕਸ ਦਾ ਸੇਵਨ ਸਿਹਤ ਲਈ ਹਾਨੀਕਾਰਕ, ਖੋਜ 'ਚ ਹੈਰਾਨ ਕਰਨ ਵਾਲਾ ਖੁਲਾਸਾ...ਵੱਧ ਸਕਦਾ ਹਾਰਟ ਅਟੈਕ ਦਾ ਖਤਰਾ
ਐਨਰਜੀ ਡਰਿੰਕਸ ਵਿੱਚ ਮੌਜੂਦ ਕੈਫੀਨ ਅਤੇ ਹੋਰ ਪਦਾਰਥਾਂ ਦੀ ਬਹੁਤ ਜ਼ਿਆਦਾ ਮਾਤਰਾ ਅਸਥਾਈ ਤੌਰ 'ਤੇ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਹੈ। ਇਸ ਨਾਲ ਦਿਲ 'ਤੇ ਵਾਧੂ ਦਬਾਅ ਪੈਂਦਾ ਹੈ ਅਤੇ ਦਿਲ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਆਓ ਜਾਣਦੇ ਹਾਂ ਇਸਦੇ ਮਾੜੇ ਪ੍ਰਭਾਵ ਬਾਰੇ
Download ABP Live App and Watch All Latest Videos
View In Appਜਦੋਂ ਅਸੀਂ ਐਨਰਜੀ ਡਰਿੰਕਸ ਪੀਂਦੇ ਹਾਂ ਤਾਂ ਕਈ ਵਾਰ ਸਾਡੇ ਦਿਲ ਦੀ ਧੜਕਣ ਵੱਧ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਸਾਡਾ ਦਿਲ ਤੇਜ਼ੀ ਨਾਲ ਧੜਕਣ ਲੱਗਦਾ ਹੈ। ਇਸ ਨਾਲ ਦਿਲ ਦੀ ਧੜਕਣ ਵਿੱਚ ਅਨਿਯਮਿਤਤਾ ਹੋ ਸਕਦੀ ਹੈ, ਜਿਸ ਨੂੰ ਐਰੀਥਮੀਆ ਕਿਹਾ ਜਾਂਦਾ ਹੈ। ਇਹ ਅਜਿਹੀ ਸਥਿਤੀ ਹੈ ਜਿੱਥੇ ਦਿਲ ਦੀ ਧੜਕਣ ਆਮ ਨਾਲੋਂ ਵੱਖਰੀ ਹੋ ਜਾਂਦੀ ਹੈ, ਜੋ ਸਿਹਤ ਲਈ ਠੀਕ ਨਹੀਂ ਹੈ।
ਜੇਕਰ ਅਸੀਂ ਰੋਜ਼ਾਨਾ ਐਨਰਜੀ ਡਰਿੰਕਸ ਪੀਂਦੇ ਹਾਂ ਤਾਂ ਲੰਬੇ ਸਮੇਂ ਵਿੱਚ ਸਾਨੂੰ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਹੋ ਸਕਦਾ ਹੈ। ਖਾਸ ਤੌਰ 'ਤੇ, ਇਹ ਖ਼ਤਰਾ ਉਨ੍ਹਾਂ ਲੋਕਾਂ ਵਿੱਚ ਹੋਰ ਵੀ ਵੱਧ ਹੁੰਦਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਦਿਲ ਨਾਲ ਜੁੜੀ ਕੋਈ ਸਮੱਸਿਆ ਹੈ।
ਇੱਕ ਤਾਜ਼ਾ ਖੋਜ ਨੇ ਦਿਖਾਇਆ ਹੈ ਕਿ ਇਹਨਾਂ ਐਨਰਜੀ ਡ੍ਰਿੰਕਸ ਵਿੱਚ ਮਿਲਾਇਆ ਗਿਆ ਮਿੱਠਾ ਤੁਹਾਡੀ ਪ੍ਰਤੀਰੋਧਕ ਸ਼ਕਤੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਕੈਂਸਰ ਸਮੇਤ ਕਈ ਬਿਮਾਰੀਆਂ ਨਾਲ ਲੜਨ ਦੀ ਤੁਹਾਡੀ ਸਮਰੱਥਾ ਨੂੰ ਕਮਜ਼ੋਰ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਮਿੱਠਾ ਤੁਹਾਡੀ ਸ਼ੂਗਰ ਉੱਤੇ ਵੀ ਅਸਰ ਪਾਉਂਦਾ ਹੈ।
ਬਹੁਤ ਜ਼ਿਆਦਾ ਐਨਰਜੀ ਡਰਿੰਕ ਪੀਣ ਨਾਲ ਸਾਡੇ ਦਿਲ ਦੀਆਂ ਨਾੜੀਆਂ ਵਿਚ ਬਿਮਾਰੀਆਂ ਹੋ ਸਕਦੀਆਂ ਹਨ, ਜਿਸ ਨੂੰ ਕੋਰੋਨਰੀ ਆਰਟਰੀ ਡਿਜ਼ੀਜ਼ ਕਿਹਾ ਜਾਂਦਾ ਹੈ। ਯਾਨੀ ਦਿਲ ਦੀਆਂ ਨਾੜੀਆਂ ਸੁੰਗੜ ਸਕਦੀਆਂ ਹਨ, ਜਿਸ ਕਾਰਨ ਦਿਲ ਨੂੰ ਖੂਨ ਦੀ ਸਪਲਾਈ 'ਚ ਦਿੱਕਤ ਆਉਂਦੀ ਹੈ। ਜੋ ਕਿ ਅੱਗੇ ਜਾ ਕੇ ਹਾਰਟ ਅਟੈਕ ਦਾ ਖਤਰਾ ਸਾਬਿਤ ਹੋ ਸਕਦੀ ਹੈ।
ਐਨਰਜੀ ਡਰਿੰਕਸ ਦੀਆਂ ਕੁਝ ਕਿਸਮਾਂ ਵਿੱਚ ਕੁੱਝ ਨਕਲੀ ਤੌਰ 'ਤੇ ਬਣਾਏ ਗਏ ਰਸਾਇਣਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜੋ ਸਾਡੇ ਸਰੀਰ ਲਈ ਨੁਕਸਾਨਦੇਹ ਹੋ ਸਕਦੇ ਹਨ।