Health News: ਆਓ ਜਾਣਦੇ ਹਾਂ ਬਰੋਕਲੀ ਨੂੰ ਇੰਨਾ ਲਾਭਕਾਰੀ ਕਿਉਂ ਮੰਨਿਆ ਜਾਂਦੈ
ਕਈ ਲੋਕ ਅੰਡੇ ਤੋਂ ਆਪਣੀ ਪ੍ਰੋਟੀਨ ਦੀ ਜ਼ਰੂਰਤ ਪੂਰੀ ਕਰਦੇ ਹਨ ਪਰ ਰੋਜ਼ਾਨਾ ਖਾਧੀਆਂ ਜਾਣ ਵਾਲੀਆਂ ਕੁੱਝ ਸਬਜ਼ੀਆਂ 'ਚ ਵੀ ਇਹ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਅਜਿਹੀ ਹੀ ਇਕ ਸਬਜ਼ੀ ਹੈ ਬਰੋਕਲੀ (Broccoli ), ਜੋ ਦੇਖਣ ਵਿਚ ਤਾਂ ਗੋਭੀ ਵਰਗੀ ਹੈ ਪਰ ਪ੍ਰੋਟੀਨ ਦੇ ਮਾਮਲੇ ਵਿਚ ਅੰਡੇ ਤੋਂ ਘੱਟ ਨਹੀਂ ਹੈ। ਸ਼ਾਕਾਹਾਰੀ ਲੋਕ ਇਸ ਦਾ ਸੇਵਨ ਕਰਕੇ ਆਪਣੀ ਪ੍ਰੋਟੀਨ ਦੀ ਲੋੜ ਪੂਰੀ ਕਰ ਸਕਦੇ ਹਨ।
Download ABP Live App and Watch All Latest Videos
View In Appਬਰੋਕਲੀ ਇੱਕ ਕਿਸਮ ਦੀ ਕਰੂਸੀਫੇਰਸ ਸਬਜ਼ੀ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਸਾਰੇ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਨੂੰ ਖਰਾਬ ਹੋਣ ਤੋਂ ਰੋਕਣ ਦਾ ਕੰਮ ਕਰਦੇ ਹਨ। ਇਸ ਨਾਲ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ।
ਬਰੋਕਲੀ ਵਿੱਚ ਅੰਡੇ ਨਾਲੋਂ ਘੱਟ ਕੈਲੋਰੀ ਹੁੰਦੀ ਹੈ। ਇਸ 'ਚ 2.6 ਗ੍ਰਾਮ ਡਾਇਟਰੀ ਫਾਈਬਰ ਹੁੰਦਾ ਹੈ, ਜੋ ਭਾਰ ਘਟਾਉਣ 'ਚ ਮਦਦਗਾਰ ਹੁੰਦਾ ਹੈ। ਇਸ ਨੂੰ ਖਾਣ ਨਾਲ ਭਾਰ ਘੱਟ ਹੁੰਦਾ ਹੈ ਅਤੇ ਮੋਟਾਪਾ ਵੀ ਨਹੀਂ ਵਧਦਾ।
ਕੈਲਸ਼ੀਅਮ ਅਤੇ ਕੋਲੇਜਨ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਦੋਵੇਂ ਬਰੋਕਲੀ ਵਿੱਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਸਬਜ਼ੀ ਵਿੱਚ ਵਿਟਾਮਿਨ ਕੇ ਵੀ ਪਾਇਆ ਜਾਂਦਾ ਹੈ। ਜਿਸ ਦਾ ਨਿਯਮਤ ਸੇਵਨ ਓਸਟੀਓਪੋਰੋਸਿਸ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।
ਬਰੋਕਲੀ ਵਿੱਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਇੱਕ ਐਂਟੀਆਕਸੀਡੈਂਟ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ।
ਇਸ ਦਾ ਸੇਵਨ ਕਰਨ ਨਾਲ ਸਰਦੀਆਂ ਦੇ ਮੌਸਮ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਬਿਮਾਰੀਆਂ ਦੂਰ ਰਹਿੰਦੀਆਂ ਹਨ।