ਸਾਵਧਾਨ! ਅਰਥਰਾਈਟਿਸ ਹੀ ਨਹੀਂ ਹਾਰਟ ਡਿਜ਼ੀਜ਼ ਤੇ ਪੇਟ ਦਾ ਕੈਂਸਰ ਵਧਾ ਸਕਦੈ ਜ਼ਿਆਦਾ ਨਮਕ
Salt And Arthritis : ਬਹੁਤ ਜ਼ਿਆਦਾ ਨਮਕ ਤੇ ਬਹੁਤ ਜ਼ਿਆਦਾ ਖੰਡ ਖਾਣਾ ਨੁਕਸਾਨਦੇਹ ਮੰਨਿਆ ਜਾਂਦਾ ਹੈ। ਚੀਨੀ ਜਾਂ ਮਿੱਠੀਆਂ ਚੀਜ਼ਾਂ ਖਾਣ ਨਾਲ ਭਾਰ ਤੇ ਸ਼ੂਗਰ ਲੈਵਲ ਵਧਣ ਦਾ ਖਤਰਾ ਰਹਿੰਦਾ ਹੈ, ਜਦਕਿ ਜ਼ਿਆਦਾ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਤੇ ਦਿਲ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।
Download ABP Live App and Watch All Latest Videos
View In App। ਇਸੇ ਲਈ ਦੋਵਾਂ ਨੂੰ ਘੱਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕੁਝ ਖੋਜਾਂ ਵਿੱਚ ਇਹ ਪਾਇਆ ਗਿਆ ਹੈ ਕਿ ਜ਼ਿਆਦਾ ਮਾਤਰਾ ਵਿੱਚ ਨਮਕ ਵਾਲੀਆਂ ਚੀਜ਼ਾਂ ਖਾਣ ਨਾਲ ਗਠੀਆ (ਅਰਥਰਾਈਟਿਸ) ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਹ ਹੱਡੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਕਿ ਨਮਕ ਹੱਡੀਆਂ ਦੇ ਨੁਕਸਾਨ ਦਾ ਖਤਰਾ ਵਧਾਉਂਦਾ ਹੈ ਤੇ ਕਿਹੜੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ…
ਸਿਹਤ ਮਾਹਿਰਾਂ ਮੁਤਾਬਕ ਨਮਕ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ 'ਚੋਂ ਕੈਲਸ਼ੀਅਮ ਦੀ ਮਾਤਰਾ ਘੱਟ ਹੋ ਸਕਦੀ ਹੈ। ਜ਼ਿਆਦਾ ਸੋਡੀਅਮ ਵਾਲਾ ਭੋਜਨ ਖਾਣ ਨਾਲ ਕੈਲਸ਼ੀਅਮ ਦਾ ਨਿਕਾਸ ਵਧਦਾ ਹੈ। ਕੈਲਸ਼ੀਅਮ ਦੀ ਕਮੀ ਨਾਲ ਹੱਡੀਆਂ ਦੀ ਘਣਤਾ ਘੱਟ ਹੋ ਸਕਦੀ ਹੈ, ਜਿਸ ਨਾਲ ਗਠੀਆ ਜਾਂ ਹੱਡੀਆਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬਹੁਤ ਜ਼ਿਆਦਾ ਸੋਡੀਅਮ ਖਾਣ ਨਾਲ ਵੀ ਓਸਟੀਓਪੋਰੋਸਿਸ ਹੋ ਸਕਦਾ ਹੈ।
ਬਹੁਤ ਜ਼ਿਆਦਾ ਸੋਡੀਅਮ ਵਾਲੀਆਂ ਚੀਜ਼ਾਂ ਖਾਣ ਨਾਲ ਦਿਲ ਦੀ ਸਿਹਤ ਖਰਾਬ ਹੋ ਸਕਦੀ ਹੈ। ਹਾਈ ਸੋਡੀਅਮ ਦੇ ਸੇਵਨ ਨਾਲ ਪੋਟਾਸ਼ੀਅਮ ਦੀ ਮਾਤਰਾ ਨੂੰ ਘਟਾਉਂਦੀ ਹੈ ਤੇ ਦਿਲ ਦੇ ਦੌਰੇ ਜਾਂ ਸੰਬੰਧਿਤ ਬਿਮਾਰੀਆਂ ਦੇ ਜੋਖਮ ਨੂੰ ਵਧਾ ਸਕਦੀ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਉੱਚ ਸੋਡੀਅਮ ਵਾਲੇ ਭੋਜਨ ਖਾਂਦੇ ਹਨ ਉਨ੍ਹਾਂ ਵਿੱਚ ਬਾਕੀਆਂ ਨਾਲੋਂ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ 20 ਫੀਸਦੀ ਵੱਧ ਹੁੰਦਾ ਹੈ। ਸੋਡੀਅਮ ਬਲੱਡ ਪ੍ਰੈਸ਼ਰ ਨੂੰ ਵਧਾ ਕੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਅਧਿਐਨ ਵਿੱਚ ਪਾਇਆ ਗਿਆ ਹੈ ਕਿ ਹਾਈ ਸੋਡੀਅਮ ਵਾਲੇ ਭੋਜਨ ਖਾਣ ਨਾਲ ਪੇਟ ਦੇ ਕੈਂਸਰ ਦਾ ਖ਼ਤਰਾ ਵੀ ਵੱਧ ਸਕਦਾ ਹੈ। ਇਸ ਅਧਿਐਨ ਵਿੱਚ 268,000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਵਿੱਚ ਦਿਖਾਇਆ ਗਿਆ ਸੀ ਕਿ ਰੋਜ਼ਾਨਾ 3 ਗ੍ਰਾਮ ਜਾਂ ਇਸ ਤੋਂ ਵੱਧ ਨਮਕ ਖਾਣ ਨਾਲ ਇੱਕ ਗ੍ਰਾਮ ਨਮਕ ਦਾ ਸੇਵਨ ਕਰਨ ਵਾਲਿਆਂ ਦੇ ਮੁਕਾਬਲੇ ਪੇਟ ਦੇ ਕੈਂਸਰ ਦਾ ਖ਼ਤਰਾ 68 ਫ਼ੀਸਦੀ ਵੱਧ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜ਼ਿਆਦਾ ਨਮਕ ਵਾਲੀਆਂ ਚੀਜ਼ਾਂ ਪੇਟ ਦੇ ਅਲਸਰ ਜਾਂ ਸੋਜ ਨੂੰ ਵਧਾ ਸਕਦੀਆਂ ਹਨ।
ਅਧਿਐਨ ਵਿੱਚ ਪਾਇਆ ਗਿਆ ਹੈ ਕਿ ਇੱਕ ਸਿਹਤਮੰਦ ਵਿਅਕਤੀ ਲਈ ਪ੍ਰਤੀ ਦਿਨ 1500-2000 ਮਿਲੀਗ੍ਰਾਮ ਨਮਕ ਦਾ ਸੇਵਨ ਸੁਰੱਖਿਅਤ ਹੋ ਸਕਦਾ ਹੈ। ਇਹ ਭੋਜਨ ਵਿੱਚ ਨਮਕ ਦੀ ਮਿਲਾਵਟ ਨਹੀਂ ਸਗੋਂ ਚਿਪਸ, ਸਨੈਕਸ ਜਾਂ ਹੋਰ ਨਮਕੀਨ ਚੀਜ਼ਾਂ ਦਾ ਸੇਵਨ ਹੈ। ਭਾਵ ਇੱਕ ਦਿਨ ਵਿੱਚ ਇੱਕ ਚਮਚ ਤੋਂ ਵੱਧ ਨਮਕ ਨਹੀਂ ਖਾਣਾ ਚਾਹੀਦਾ।