Potato Chips: ਪੈਕੇਟ ਬੰਦ ਆਲੂ ਦੇ ਚਿਪਸ ਖਾਣ ਵਾਲੇ ਸਾਵਧਾਨ! ਜਾਣੋ ਸਿਹਤ ਨੂੰ ਕੀ-ਕੀ ਹੁੰਦੇ ਨੁਕਸਾਨ
ਪਰ ਕੀ ਤੁਸੀਂ ਜਾਣਦੇ ਹੋ ਕਿ ਪੈਕੇਟ ਵਾਲੇ ਆਲੂ ਚਿਪਸ ਦਾ ਸਵਾਦ ਤੁਹਾਡੀ ਸਿਹਤ ਨੂੰ ਕਿੰਨਾ ਨੁਕਸਾਨ ਪਹੁੰਚਾਉਂਦਾ ਹੈ?
Download ABP Live App and Watch All Latest Videos
View In Appਪੈਕੇਟ ਬੰਦ ਆਲੂ ਦੇ ਚਿਪਸ ਖਾਣ ‘ਚ ਬਹੁਤ ਸੁਆਦ ਹੁੰਦੇ ਹਨ ਪਰ ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਲੂ ਦੇ ਚਿਪਸ ਦੇ ਰੋਜ਼ਾਨਾ ਸੇਵਨ ਨਾਲ ਸਰੀਰ ‘ਚ ਗੈਰ-ਸਿਹਤਮੰਦ ਚਰਬੀ ਵਧਦੀ ਹੈ ਅਤੇ ਮੋਟਾਪਾ ਵਧਦਾ ਹੈ।
ਪੈਕੇਟ ਬੰਦ ਆਲੂ ਦੇ ਚਿਪਸ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਸੋਡੀਅਮ ਹੁੰਦਾ ਹੈ। ਜੋ ਭਵਿੱਖ ਵਿੱਚ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ, ਜਿਸ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।
ਪੈਕੇਟ ਬੰਦ ਕੀਤੇ ਆਲੂ ਦੇ ਚਿਪਸ ਇੰਨੇ ਸੁਆਦੀ ਹੁੰਦੇ ਹਨ ਕਿ ਕਈ ਵਾਰ ਲੋਕਾਂ ਨੂੰ ਇਨ੍ਹਾਂ ਨੂੰ ਖਾਣ ਦੀ ਆਦਤ ਪੈ ਜਾਂਦੀ ਹੈ। ਜਿਸ ਤੋਂ ਬਾਅਦ ਵਿਅਕਤੀ ਨਾ ਚਾਹੁੰਦੇ ਹੋਏ ਵੀ ਚਿਪਸ ਨੂੰ ਜ਼ਿਆਦਾ ਖਾ ਲੈਂਦਾ ਹੈ। ਚਿਪਸ ਨੂੰ ਜ਼ਿਆਦਾ ਖਾਣ ਨਾਲ ਵਿਅਕਤੀ ਦੇ ਬਲੱਡ ਸ਼ੂਗਰ ‘ਤੇ ਵੀ ਮਾੜਾ ਅਸਰ ਪੈ ਸਕਦਾ ਹੈ।
ਜ਼ਿਆਦਾ ਆਲੂ ਦੇ ਚਿਪਸ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਆਲੂ ਦੇ ਚਿਪਸ ਵਿੱਚ ਮੌਜੂਦ ਟਰਾਂਸ ਫੈਟ ਦੀ ਜ਼ਿਆਦਾ ਮਾਤਰਾ ਕੋਲੈਸਟ੍ਰੋਲ ਨੂੰ ਵਧਾ ਕੇ ਨਾੜੀਆਂ ਬਲਾਕ ਕਰ ਸਕਦੀ ਹੈ, ਜਿਸ ਕਾਰਨ ਦਿਲ ਦਾ ਦੌਰਾ ਪੈਣ ਦਾ ਖਤਰਾ ਵੱਧ ਜਾਂਦਾ ਹੈ।
ਜ਼ਿਆਦਾਤਰ ਲੋਕ ਜਾਣਦੇ ਹੋਣਗੇ ਕਿ ਪੈਕੇਟ ਬੰਦ ਆਲੂ ਦੇ ਚਿਪਸ ਵਿੱਚ ਕੋਈ ਪੋਸ਼ਕ ਤੱਤ ਨਹੀਂ ਹੁੰਦੇ ਹਨ। ਇਸ ਵਿੱਚ ਫਾਈਬਰ ਦੀ ਕਮੀ ਹੁੰਦੀ ਹੈ। ਅਜਿਹੇ ‘ਚ ਜਦੋਂ ਤੁਸੀਂ ਇਨ੍ਹਾਂ ਚਿਪਸ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਦੇ ਹੋ ਤਾਂ ਵਿਅਕਤੀ ਨੂੰ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।