Gachak: ਸਰਦੀਆਂ 'ਚ ਗੁੜ ਵਾਲੀ ਗੱਚਕ ਖਾਣੇ ਦੇ ਫਾਈਦੇ ਹੀ ਫਾਈਦੇ
ਮੂੰਗਫਲੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰੀਰ ਅੰਦਰੋਂ ਗਰਮ ਰਹਿੰਦਾ ਹੈ। ਜਿਨ੍ਹਾਂ ਦੇ ਸਰੀਰ ‘ਚ ਖੂਨ ਦੀ ਕਮੀ ਹੁੰਦੀ ਹੈ ਉਨ੍ਹਾਂ ਨੂੰ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ।
Download ABP Live App and Watch All Latest Videos
View In Appਗੱਚਕ ਖ਼ਰਾਬ ਕੋਲੇਸਟ੍ਰੋਲ ਨੂੰ ਘਟਾਉਣ ‘ਚ ਮਦਦਗਾਰ ਹੁੰਦੇ ਹਨ ਜੋ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਬਹੁਤ ਹੱਦ ਤਕ ਘਟਾਉਂਦੀ ਹੈ। ਇਹ ਹਾਰਟ ਅਟੈਕ ਦੇ ਖ਼ਤਰੇ ਨੂੰ ਵੀ ਘਟਾਉਂਦੀ ਹੈ
ਗੁੜ ਦਾ ਸੇਵਨ ਕਰਨ ਨਾਲ ਔਰਤਾਂ ਨੂੰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਵੇਂ ਕਿ ਪੀਰੀਅਡ ਦਰਦ ਤੋਂ ਮੁਕਤ ਹੋਣਾ, ਹੱਡੀਆਂ ਫਰਮਿੰਗ ਅਤੇ ਅਨੀਮੀਆ ਆਦਿ। ਇਸ ਤੋਂ ਇਲਾਵਾ ਇਹ ਗਰਭਵਤੀ ਔਰਤਾਂ ਲਈ ਵੀ ਫਾਇਦੇਮੰਦ ਹੈ।
ਗੱਚਕ ਆਇਰਨ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਹੁੰਦੀ ਹੈ। ਉੱਥੇ ਹੀ ਮੂੰਗਫਲੀ ਇੱਕ ਇਮਿਊਨਿਟੀ ਬੂਸਟਰ ਹੈ ਇਸ ਲਈ ਇਹ ਵਾਇਰਸ ਅਤੇ ਬੈਕਟੀਰੀਅਲ ਇੰਫੈਕਸ਼ਨ, ਜ਼ੁਕਾਮ, ਖੰਘ ਤੋਂ ਬਚਾਉਂਦਾ ਹੈ।
ਮੂੰਗਫਲੀ ਅਤੇ ਗੁੜ ਦੋਵੇਂ ਪਾਚਨ ਸਮੱਸਿਆਵਾਂ ਨੂੰ ਦੂਰ ਕਰਦੇ ਹਨ ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਹੈ ਉਨ੍ਹਾਂ ਨੂੰ ਸੇਵਨ ਕਰਨਾ ਚਾਹੀਦਾ ਹੈ।
ਮੂੰਗਫਲੀ ਗੱਚਕ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਸਰੀਰ ਵਿਚ ਐਨਰਜ਼ੀ ਵੀ ਬਣੀ ਰਹਿੰਦੀ ਹੈ। ਇਸ ਦੇ ਕਾਰਨ ਤੁਸੀਂ ਸਰਦੀਆਂ ਵਿੱਚ ਜ਼ਿਆਦਾ ਖਾਣਾ, ਤਲੇ ਅਤੇ ਮਸਾਲੇਦਾਰ ਭੋਜਨ ਨਹੀਂ ਲੈਂਦੇ, ਜੋ ਭਾਰ ਨੂੰ ਕੰਟਰੋਲ ਵਿੱਚ ਰੱਖਦਾ ਹੈ।
ਮੂੰਗਫਲੀ ਵਿੱਚ ਮੌਜੂਦ ਟ੍ਰਾਈਪਟੋਫੈਨ ਤਣਾਅ, ਚਿੰਤਾ, ਉਦਾਸੀ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਮੂਡ ਨੂੰ ਸੁਧਾਰਨ ਵਿਚ ਵੀ ਮਦਦ ਕਰਦਾ ਹੈ।
ਇਸ ਨਾਲ ਬਲੱਡ ਸਰਕੂਲੇਸ਼ਨ ਸਹੀ ਰੱਖਦਾ ਹੈ ਜਿਸ ਨਾਲ ਚਮੜੀ ਗਲੋਇੰਗ ਹੁੰਦੀ ਹੈ। ਇਸ ਦੇ ਨਾਲ-ਨਾਲ ਐਂਟੀ-ਏਜਿੰਗ, ਪਿੰਪਲਸ ਅਤੇ ਹੋਰ ਸਮੱਸਿਆਵਾਂ ਤੋਂ ਵੀ ਬਚਿਆ ਜਾਂਦਾ ਹੈ।