Raisins Benefits:ਸਵੇਰੇ ਦਾਖਾਂ ਵਾਲੇ ਪਾਣੀ ਦਾ ਸੇਵਨ ਸਿਹਤ ਲਈ ਵਰਦਾਨ, ਐਸੀਡਿਟੀ ਦੂਰ ਕਰਨ ਤੋਂ ਲੈ ਕੇ ਅੱਖਾਂ ਲਈ ਫਾਇਦੇਮੰਦ
ਦਾਖਾਂ ਦੇ ਪਾਣੀ ਵਿਚ ਭਰਪੂਰ ਮਾਤਰਾ ‘ਚ ਫਾਈਬਰ ਪਾਇਆ ਜਾਂਦਾ ਹੈ। ਖਾਲੀ ਪੇਟ ਇਸਦੇ ਪਾਣੀ ਦਾ ਸੇਵਨ ਕਰਨ ਨਾਲ ਪਾਚਣ ਤੰਤਰ ਸਹੀ ਕੰਮ ਕਰਦਾ ਹੈ।
Download ABP Live App and Watch All Latest Videos
View In Appਕਈ ਲੋਕਾਂ ਨੂੰ ਥੋੜ੍ਹੀ ਜਿਹੀ ਚੀਜ਼ ਖਾਣ ਦੇ ਬਾਅਦ ਐਸੀਡਿਟੀ ਹੋ ਜਾਂਦੀ ਹੈ। ਉਨ੍ਹਾਂ ਲੋਕਾਂ ਲਈ ਇਹ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਦੇ ਪਾਣੀ ‘ਚ ਐਂਟਾਸਿਡ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਪੇਟ ਦੇ ਐਸਿਡ ਨੂੰ ਠੀਕ ਕਰਕੇ ਤੁਹਾਨੂੰ ਆਰਾਮ ਦਿਵਾਉਣ ਵਿਚ ਤੁਹਾਡੀ ਕਾਫੀ ਜ਼ਿਆਦਾ ਮਦਦ ਕਰਦਾ ਹੈ ਤੁਹਾਨੂੰ ਦਾਖਾਂ ਦਾ ਸੇਵਨ ਰੋਜ਼ ਕਰਨਾ ਚਾਹੀਦਾ ਹੈ।
ਦਾਖਾਂ ਪਾਣੀ ਵਿੱਚ ਫੁੱਲ ਕੇ ਕੁਦਰਤੀ ਲੇਕਸੇਟਿਵ ਦਾ ਕੰਮ ਕਰਦੀ ਹੈ। ਰੋਜ਼ਾਨਾ ਖਾਲੀ ਪੇਟ ਦਾਖਾਂ ਦਾ ਪਾਣੀ ਪੀਣ ਨਾਲ ਪੇਟ ਦੀ ਸਫਾਈ ਚੰਗੀ ਤਰ੍ਹਾਂ ਹੋ ਜਾਂਦੀ ਹੈ।
ਜੋ ਲੋਕ ਅਨੀਮੀਆ ਵਰਗੀ ਸਮੱਸਿਆ ਤੋਂ ਪੀੜਤ ਹਨ, ਜਿਨ੍ਹਾਂ ਦੇ ਸਰੀਰ 'ਚ ਹੀਮੋਗਲੋਬਿਨ ਦੀ ਸਮੱਸਿਆ ਅਕਸਰ ਹੀ ਰਹਿੰਦੀ ਹੈ। ਰੋਜ਼ ਸਵੇਰੇ ਖਾਲੀ ਪੇਟ ਭਿਓਂ ਹੋਈਆਂ ਦਾਖਾਂ ਖਾਣ ਨਾਲ ਬਹੁਤ ਫਾਇਦੇ ਹੁੰਦੇ ਹਨ। ਆਇਰਨ ਦੀ ਕਮੀ ਦੂਰ ਹੁੰਦੀ ਹੈ।
ਜਿਨ੍ਹਾਂ ਲੋਕਾਂ ਦੀਆਂ ਅੱਖਾਂ ਕਮਜ਼ੋਰ ਹਨ ਅਤੇ ਨਜ਼ਰ ਘੱਟਣੀ ਸ਼ੁਰੂ ਹੋ ਗਈ ਹੈ, ਉਨ੍ਹਾਂ ਨੂੰ ਦਾਖਾਂ ਜਾਂ ਸੌਗੀ ਦਾ ਸੇਵਨ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਵਿਚ ਵਿਟਾਮਿਨ ਏ, ਬੀਟਾ ਕੈਰੋਟੀਨ, ਐਂਟੀਆਕਸੀਡੈਂਟ ਹੁੰਦੇ ਹਨ, ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ।
ਸੌਗੀ ਜਾਂ ਦਾਖਾਂ 'ਚ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜਿਵੇਂ ਕਿ ਕਾਰਬੋਹਾਈਡਰੇਟ, ਆਇਰਨ, ਫਾਸਫੋਰਸ, ਮੈਗਨੀਸ਼ੀਅਮ, ਵਿਟਾਮਿਨ ਅਤੇ ਪ੍ਰੋਟੀਨ, ਪੋਟਾਸ਼ੀਅਮ, ਇਹ ਸਾਰੇ ਪੋਸ਼ਕ ਤੱਤ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਜ਼ਿੰਮੇਵਾਰ ਹਨ। ਇਸ ਦੇ ਸੇਵਨ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।