ਕੱਚੇ ਕੇਲੇ ਵੀ ਸਿਹਤ ਲਈ ਵਰਦਾਨ! ਵਾਲਾਂ ਤੇ ਚਮੜੀ ਨੂੰ ਹੈਲਦੀ ਬਨਾਉਣ ਦੇ ਨਾਲ ਸਰੀਰ ਨੂੰ ਮਿਲਦੇ ਆਹ ਫਾਇਦੇ
ਕੱਚੇ ਕੇਲੇ ਡਾਇਟਰੀ ਫਾਈਬਰ ਦਾ ਇਕ ਚੰਗਾ ਸੋਰਸ ਹੈ, ਜੋ ਪਾਚਨ ਦੇ ਸੁਧਾਰ 'ਚ ਮਦਦ ਕਰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਬਲੋਟਿੰਗ, ਕਬਜ਼, ਦਸਤ ਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ।
Download ABP Live App and Watch All Latest Videos
View In Appਕੱਚੇੇ ਕੇਲੇ Vitamin B6 ਤੇ ਵਿਟਾਮਿਨ ਸੀ ਦਾ ਵਧੀਆ ਸਰੋਤ ਹਨ। ਇਹ ਦੋਵੇਂ ਵਿਟਾਮਿਨ ਵਾਲਾਂ ਤੇ ਚਮੜੀ ਨੂੰ ਤੰਦਰੁਸਤ ਰੱਖਣ ਤੇ ਸੇਲਜ਼ ਨੂੰ ਫ੍ਰੀ ਰੈਡਿਕਲਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਬਹੁਤ ਜ਼ਰੂਰੀ ਹਨ।
ਪੋਟਾਸ਼ੀਅਮ ਨਾਲ ਭਰਪੂਰ ਹੋਣ ਦੀ ਵਜ੍ਹਾ ਨਾਲ ਕੇਲੇ ਬਲੱਡ ਪ੍ਰੈਸ਼ਰ ਠੀਕ ਰੱਖਣ 'ਚ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ ਕੱਚੇ ਕੇਲੇ ਸਟਰੋਕ ਤੇ ਦਿਲ ਦੇ ਦੌਰੇ ਦੇ ਖਤਰੇ ਨੂੰ ਵੀ ਘੱਟ ਕਰਦੇ ਹਨ।
ਕੱਚੇ ਕੇਲੇ ਹੈਲਦੀ ਇਲੈਕਟ੍ਰੋਲਾਈਟ ਬੇਲੈਂਸ ਬਣਾਈ ਰੱਖਣ 'ਚ ਸਹਾਇਤਾ ਕਰਦੇ ਹਨ। ਇਸ ਸਥਿਤੀ 'ਚ ਇਨ੍ਹਾਂ ਨੂੰ ਖਾਣ ਨਾਲ ਕਿਡਨੀ ਦੀ ਪੂਰੀ ਫੰਕਸ਼ਨਿੰਗ 'ਚ ਮਦਦ ਮਿਲਦੀ ਹੈ ਤੇ ਇਹ ਕਿਡਨੀ ਦੇ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ।
ਕੱਚੇ ਕੇਲੇ ਫਾਈਬਰ ਤੇ ਜ਼ਰੂਰੀ ਪੋਸ਼ਕ ਤੱਤਾਂ ਦਾ ਚੰਗਾ ਸੋਰਸ ਹਨ, ਜੋ ਮੈਟਾਬੋਲਿਜ਼ਮ ਨੂੰ ਵਧੀਆ ਬਣਾਉਣ 'ਚ ਮਦਦ ਕਰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਤੇਜ਼ੀ ਨਾਲ ਕੈਲੋਰੀ ਬਰਨ ਤੇ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਜੇਕਰ ਤੁਸੀਂ ਵਜ਼ਨ ਘਟਾਉਣ ਬਾਰੇ ਸੋਚ ਰਹੇ ਤਾਂ ਇਹ ਤੁਹਾਡੀ ਮਦਦ ਕਰ ਸਕਦਾ ਹੈ।