Saffron Milk Benefits: ਜਾਣੋ ਕੇਸਰ ਵਾਲੇ ਦੁੱਧ ਦੇ ਕਮਾਲ ਦੇ ਫਾਇਦੇ
Saffron Milk Benefits: ਦੁੱਧ ਨੂੰ ਸੰਪੂਰਨ ਭੋਜਨ ਕਿਹਾ ਜਾਂਦਾ ਹੈ। ਇਸ ਲਈ ਦੁੱਧ ਪੰਜਾਬੀਆਂ ਦੀ ਖੁਰਾਕ ਦਾ ਅਹਿਮ ਹਿੱਸਾ ਹੈ। ਬੇਸ਼ੱਕ ਦੁੱਧ ਤੋਂ ਹੋਰ ਵੀ ਕਈ ਉਤਪਾਦ ਬਣਦੇ ਹਨ ਜਿਵੇਂ, ਘਿਓ, ਦਹੀਂ, ਲੱਸੀ ਤੇ ਖੋਆ ਆਦਿ ਪਰ ਸਭ ਤੋਂ ਵੱਧ ਦੁੱਧ ਹੀ ਪੀਤਾ ਜਾਂਦਾ ਹੈ। ਦੁੱਧ ਵਿੱਚ ਕਈ ਹੋਰ ਚੀਜ਼ਾਂ ਮਿਲਾ ਕੇ ਇਸ ਨੂੰ ਹੋਰ ਪੋਸਟਿਕ ਬਣਾਇਆ ਜਾ ਸਕਦਾ ਹੈ ਪਰ ਦੁੱਧ ਤੇ ਕੇਸਰ ਦਾ ਮਿਸ਼ਰਨ ਬਾ-ਕਮਾਲ ਹੈ। ਕੇਸਰ ਮਿਲਿਆ ਦੁੱਧ ਇੱਕ ਅਜਿਹੀ ਔਸ਼ਧੀ ਬਣ ਜਾਂਦੀ ਹੈ ਜਿਸ ਨਾਲ ਸਿਹਤ ਦਾ ਕਾਇਆ-ਕਲਪ ਹੋ ਸਕਦਾ ਹੈ।
Download ABP Live App and Watch All Latest Videos
View In Appਕੇਸਰ 'ਚ ਕੈਲਸ਼ੀਅਮ, ਆਇਰਨ, ਵਿਟਾਮਿਨ ਸੀ, ਫਾਸਫੋਰਸ, ਵਿਟਾਮਿਨ ਬੀ6, ਥਿਆਮੀਨ, ਫੋਲੇਟ, ਮੈਗਨੀਸ਼ੀਅਮ ਤੇ ਕਾਪਰ ਵਰਗੇ ਗੁਣ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ। ਗਰਭ ਅਵਸਥਾ ਦੌਰਾਨ ਕੇਸਰ ਵਾਲੇ ਦੁੱਧ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਕੇਸਰ ਵਾਲੇ ਦੁੱਧ ਦਾ ਸੇਵਨ ਕਰਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕੇਸਰ 'ਚ ਮੌਜੂਦ ਕ੍ਰੋਸਿਨ ਨੀਂਦ ਨੂੰ ਵਧਾਉਣ 'ਚ ਮਦਦ ਕਰਦਾ ਹੈ ਜਿਸ ਨਾਲ ਇਨਸੌਮਨੀਆ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।
ਕੇਸਰ ਵਿੱਚ ਐਂਟੀਆਕਸੀਡੈਂਟ ਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਵਿੱਚ ਮਦਦ ਕਰ ਸਕਦੇ ਹਨ। ਕੇਸਰ ਵਾਲੇ ਦੁੱਧ ਦਾ ਰੋਜ਼ਾਨਾ ਸੇਵਨ ਕਰਨ ਨਾਲ ਪਾਚਨ ਕਿਰਿਆ ਨੂੰ ਸੁਧਾਰਿਆ ਜਾ ਸਕਦਾ ਹੈ।
ਕੇਸਰ ਦੀ ਵਰਤੋਂ ਨਾ ਸਿਰਫ਼ ਚੰਗੀ ਸਿਹਤ ਲਈ ਕੀਤੀ ਜਾਂਦੀ ਹੈ, ਸਗੋਂ ਇਹ ਸੁੰਦਰਤਾ ਵਧਾਉਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ। ਰੋਜ਼ਾਨਾ ਕੇਸਰ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਚਮੜੀ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।
ਕੇਸਰ 'ਚ ਪਾਇਆ ਜਾਣ ਵਾਲਾ ਕ੍ਰੋਸੀਟਿਨ ਸਰੀਰ ਦੀ ਸੋਜ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਕੇਸਰ ਦੀਆਂ ਪੱਤੀਆਂ ਦਾ ਪੇਸਟ ਬਣਾ ਕੇ ਜੋੜਾਂ 'ਤੇ ਲਾਉਣ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ।