ਸਕਿਨ ਕੈਂਸਰ ਦਾ ਖ਼ਤਰਾ ਘਟਾਉਂਦਾ ਹੈ ਚੰਦਨ ਦਾ ਤੇਲ, ਹੋਰ ਵੀ ਨੇ ਬਹੁਤ ਫਾਇਦੇ
ਸਕਿਨ ਕੈਂਸਰ – ਚੰਦਨ ਤੇਲ ਵਿਚ ਅਜਿਹੇ ਗੁਣ ਹੁੰਦੇ ਹਨ ਜੋ ਸਾਡੀ ਸਕਿਨ ਦੇ ਸੈੱਲਾਂ ਨੂੰ ਤੰਦਰੁਸਤ ਬਣਾਉਂਦੇ ਹਨ। ਇਸ ਕਾਰਨ ਸਕਿਨ ਤੇ ਗਲੋਅ ਆਉਂਦਾ ਹੈ। ਸਕਿਨ ਦੇ ਸੈੱਲ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਨੂੰ ਖ਼ਤਮ ਕਰਨ ਦੇ ਯੋਗ ਹੋ ਜਾਂਦੇ ਹਨ।
Download ABP Live App and Watch All Latest Videos
View In Appਸੋਜ ਤੋਂ ਰਾਹਤ – ਜੇਕਰ ਤੁਹਾਨੂੰ ਵੀ ਕਿਸੇ ਪ੍ਰਕਾਰ ਦੀ ਸੋਜ, ਜਲਨ ਆਦਿ ਦੀ ਸਮੱਸਿਆ ਆਉਂਦੀ ਹੈ ਤਾਂ ਚੰਦਨ ਤੇਲ ਨੂੰ ਸਕਿਨ ਉੱਤੇ ਮਾਲਿਸ਼ ਕਰਕੇ ਰਾਹਤ ਪਾ ਸਕਦੇ ਹੋ। ਚੰਦਨ ਤੇਲ ਵਿਚ ਐਂਟੀ ਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ।
ਬਲੱਡ ਪ੍ਰੈਸ਼ਰ ਕੰਟਰੋਲ –ਸਰੀਰ ਵਿਚ ਹਾਈ ਜਾਂ ਲੋਅ ਬਲੱਡ ਪ੍ਰੈਸ਼ਰ ਕਈ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਚੰਦਨ ਤੇਲ ਵਿਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮੱਦਦਗਾਰ ਹੁੰਦੇ ਹਨ।
ਮਾਨਸਿਕ ਤਣਾਅ ਤੋਂ ਰਾਹਤ – ਚੰਦਨ ਤੇਲ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਘਬਰਾਹਟ ਅਤੇ ਮਾਨਸਿਕ ਪਰੇਸ਼ਾਨੀ ਤੋਂ ਰਾਹਤ ਦੁਆਉਂਦੇ ਹਨ। ਭੱਜ-ਦੌੜ ਦੀ ਜ਼ਿੰਦਗੀ ਵਿਚ ਲਗਭਗ ਹਰ ਇਨਸਾਨ ਮਾਨਸਿਕ ਤਣਾਅ ਤੋਂ ਪੀੜਿਤ ਹੈ। ਜੇਕਰ ਤੁਹਾਨੂੰ ਵੀ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਚੰਦਨ ਤੇਲ ਦੀ ਵਰਤੋਂ ਕਰ ਸਕਦੇ ਹੋ।
• ਚੰਦਨ ਤੇਲ ਦੀ ਖ਼ੁਸ਼ਬੂ ਬੇਹੱਦ ਪਿਆਰੀ ਹੁੰਦੀ ਹੈ ਜੋ ਮਨ ਨੂੰ ਸਕੂਨ ਦਿੰਦੀ ਹੈ, ਇਸ ਲਈ ਥੋੜਾ ਜਿਹਾ ਪਾਣੀ ਉਬਾਲ ਕੇ ਇਸ ਵਿਚ ਕੁਝ ਬੂੰਦਾਂ ਚੰਦਨ ਦਾ ਤੇਲ ਪਾ ਕੇ ਛਿੜਕ ਲਵੋ।
• ਜੇਕਰ ਤੁਸੀਂ ਸਿਰ ਦਰਦ ਤੋਂ ਰਾਹਤ ਚਾਹੁੰਦੇ ਹੋ ਤਾਂ ਬਦਾਮ ਤੇਲ ਵਿਚ ਚੰਦਨ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਸਿਰ ਉੱਪਰ ਤੇ ਪੁੜਪੁੜੀਆਂ ਉੱਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰ ਲਵੋ।