Coconut Oil Benefits: ਜਾਣੋ ਨਾਰੀਅਲ ਤੇਲ ਦੇ ਚਮਤਕਾਰੀ ਫਾਇਦੇ
ਇਹ ਰੈਜ਼ਿਸਟੈਂਟ ਵਾਟਰਪੂਰਫ ਮੇਕਅੱਪ ਨੂੰ ਹਟਾਉਣ ਦਾ ਸਭ ਤੋਂ ਅਸਰਦਾਰ ਤਰੀਕਾ ਹੈ। ਥੋੜ੍ਹਾਂ ਜਿਹਾ ਨਾਰੀਅਲ ਤੇਲ ਆਪਣੇ ਚਿਹਰੇ 'ਤੇ ਲਗਾਓ ਅਤੇ ਇਸਨੂੰ ਕਾਟਨ ਪੈਡ ਨਾਲ ਸਾਫ ਕਰ ਦਿਓ।
Download ABP Live App and Watch All Latest Videos
View In Appਇਸ ਦੀ ਵਰਤੋਂ ਸਾਹਾਂ 'ਚ ਤਾਜਗੀ ਲਿਆਉਣ ਲਈ ਵੀ ਕੀਤੀ ਜਾਂਦੀ ਹੈ। ਨਾਰੀਅਲ ਤੇਲ ਦੇ ਐਂਟੀ ਫੰਗਲ ਅਤੇ ਐਂਟੀ ਬੈਰਟੀਰੀਅਲ ਗੁਣ ਤੁਹਾਡੇ ਮੂੰਹ ਤੋਂ ਕੀਟਾਣੂਆਂ ਨੂੰ ਸਾਫ ਕਰਦੇ ਹਨ। ਇਕ ਛੋਟਾ ਚਮਚ ਨਾਰੀਅਲ ਤੇਲ ਨਾਲ ਕੁਝ ਮਿੰਟ ਤੱਕ ਗਰਾਰੇ ਕਰੋ।
ਇਹ ਸਟ੍ਰੈਚ ਮਾਰਕਸ ਨੂੰ ਹਟਾਉਣ 'ਚ ਮਦਦਗਾਰ ਹੈ। ਇਸ ਦੀ ਵਰਤੋਂ ਡਾਰਕ ਸਪਾਰਟ ਅਤੇ ਫਿਨਸੀਆਂ ਨੂੰ ਰੋਕਣ ਲਈ ਵੀ ਕੀਤੀ ਜਾ ਸਕਦੀ ਹੈ।
ਨਾਰੀਅਲ ਦੇ ਤੇਲ ਦੀ ਵਰਤੋਂ ਦੰਦਾਂ ਨੂੰ ਸਫੈਦ ਬਣਾਉਣ ਵਾਲੇ ਟੁਥਪੇਸਲਟ ਵਜੋਂ ਵੀ ਕੀਤੀ ਜਾ ਸਕਦੀ ਹੈ। ਇਸ ਤੇਲ 'ਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾਓ ਅਤੇ ਇਸ ਮਿਸ਼ਰਨ ਨੂੰ ਦੰਦਾਂ 'ਤੇ ਰੰਗੜੋ।
ਇਸ ਦੀ ਵਰਤੋਂ ਇਕ ਬਾਡੀ ਸਕਰਬ ਵਜੋਂ ਵੀ ਕੀਤੀ ਜਾ ਸਕਦੀ ਹੈ। ਇਸ 'ਚ ਥੋੜ੍ਹਾਂ ਜਿਹਾ ਨਮਕ ਮਿਲਾਓ ਅਤੇ ਕੁਦਰਤੀ ਤੌਰ 'ਤੇ ਨਰਮ ਮੁਲਾਇਮ ਚਮੜੀ ਹਾਸਲ ਕਰੋ।
ਇਹ ਵਾਲਾਂ ਦੇ ਸਮੇਂ ਤੋਂ ਪਹਿਲਾਂ ਸਫੈਦ ਹੋਣ ਨੂੰ ਰੋਕਣ 'ਚ ਸਹਾਈ ਹੁੰਦਾ ਹੈ। ਕੁਝ ਕੜ੍ਹੀ ਪੱਤੇ ਲਓ, ਉਨ੍ਹਾਂ ਨੂੰ ਗ੍ਰਾਈਂਡ ਕਰੋ ਅਤੇ ਕੁਝ ਪਾਣੀ ਪਾ ਕੇ ਪੇਸਟ ਬਣਾ ਲਓ।
ਇਸ ਪੇਸਟ ਨੂੰ 2 ਕੱਪ ਨਾਰੀਅਲ ਪਾਣੀ 'ਚ ਮਿਲਾਓ ਅਤੇ ਇਸ ਮਿਸ਼ਰਨ ਨੂੰ ਉਦੋਂ ਤਕ ਗਰਮ ਕਰੋ ਜਦੋਂ ਤਕ ਕਿ ਨਮੀ ਵਾਸ਼ਪੀਕ੍ਰਿਤ ਨਾ ਹੋ ਜਾਏ। ਕੁਝ ਦਿਨਾਂ ਦੇ ਵਕਫੇ 'ਤੇ ਇਸਨੂੰ ਦਿਨ 'ਚ ਦੋ ਜਾਂ ਤਿੰਨ ਵਾਰ ਅਪਲਾਈ ਕਰੋ।