Tomato ketchup: ਸਾਵਧਾਨ! ਟੋਮੈਟੋ ਕੈਚਅੱਪ ਦਾ ਸਵਾਦ ਬਣ ਸਕਦੈ ਸਿਹਤ ਲਈ ਜੰਜ਼ਾਲ
ਟੋਮੈਟੋ ਕੈਚਅੱਪ ਖਾਣਾ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ। ਅਕਸਰ ਅਸੀਂ ਰੋਟੀ ਤੋਂ ਲੈ ਕੇ ਫਰੇਂਚ ਫਰਾਈਜ਼, ਪਕੌੜੇ ਤੇ ਕਈ ਛੋਟੇ-ਮੋਟੇ ਸਨੈਕਸ ਵਿੱਚ ਟੋਮੈਟੋ ਕੈਚਅੱਪ ਲੈਣਾ ਪਸੰਦ ਕਰਦੇ ਹਾਂ।
Download ABP Live App and Watch All Latest Videos
View In Appਟੋਮੈਟੋ ਕੈਚਅੱਪ ਨਾਲ ਇਹਨਾਂ ਸਨੈਕਸ ਦਾ ਸਵਾਦ ਵੀ ਕਾਫੀ ਜ਼ਿਆਦਾ ਵਧ ਜਾਂਦਾ ਹੈ। ਇਹ ਕੈਚਅੱਪ ਸਵਾਦ ਵਿਚ ਜਿੰਨਾ ਜ਼ਿਆਦਾ ਵਧੀਆ ਹੁੰਦਾ ਹੈ, ਸਿਹਤ ਲਈ ਇਹ ਉੰਨਾ ਹੀ ਨੁਕਸਾਨਦਾਇਕ ਹੋ ਸਕਦਾ ਹੈ। ਟੋਮੈਟੋ ਕੈਚਅੱਪ ਵਿੱਚ ਨਾ ਤਾਂ ਪ੍ਰੋਟੀਨ ਹੁੰਦਾ ਹੈ ਅਤੇ ਨਾ ਹੀ ਕੋਈ ਫਾਇਬਰ ਦੀ ਮਾਤਰਾ ਹੁੰਦੀ ਹੈ। ਟੋਮੈਟੋ ਕੈਚਅੱਪ ਦੀ ਲੋੜ ਤੋਂ ਜ਼ਿਆਦਾ ਵਰਤੋਂ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੈ।
ਟੋਮੈਟੋ ਕੈਚਅੱਪ ਦਾ ਪ੍ਰਯੋਗ ਦਿਲ ਦੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ। ਟਮਾਟਰ ਵਿੱਚ ਜ਼ਿਆਦਾ ਫਰੂਕਟੋਜ ਹੁੰਦਾ ਹੈ ਜੋ ਟ੍ਰੈਗਲਿਸਿਰਾਇਡ ਨਾਮ ਦਾ ਕਾਰਕ ਪੈਦਾ ਹੈ। ਇਹ ਕਾਰਕ ਹਾਰਟ ਲਈ ਨੁਕਸਾਨਦੇਹ ਹੋ ਸਕਦਾ ਹੈ।
ਟੋਮੈਟੋ ਕੈਚਅੱਪ ਵਿੱਚ ਜ਼ਿਆਦਾ ਫਰੂਕਟੋਜ ਹੋਣ ਨਾਲ ਮੋਟਾਪਾ ਵਧਦਾ ਹੈ ਅਤੇ ਇੰਸੁਲਿਨ ਦੀ ਮਾਤਰਾ ਘੱਟ ਹੋ ਜਾਂਦੀ ਹੈ ਜੋ ਕਿ ਸਿਹਤ ਲਈ ਨੁਕਸਾਨਦੇਹ ਹੈ।
ਟੋਮੈਟੋ ਕੈਚਅੱਪ ਵਿੱਚ ਨਮਕ ਦੇ ਨਾਲ-ਨਾਲ ਢੇਰ ਸਾਰੀ ਚੀਨੀ ਦਾ ਵੀ ਉਪਯੋਗ ਕੀਤਾ ਜਾਂਦਾ ਹੈ। ਸਰੀਰ ਵਿੱਚ ਚੀਨੀ ਮਾਤਰਾ ਵੱਧਣ ਨਾਲ ਸ਼ੂਗਰ ਦਾ ਖਤਰਾ ਬਣਿਆ ਰਹਿੰਦਾ ਹੈ।
ਟੋਮੈਟੋ ਕੈਚਅੱਪ ਦੇ ਜ਼ਿਆਦਾ ਉਪਯੋਗ ਤੋਂ ਤੁਹਾਨੂੰ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ। ਪੇਟ ਵਿੱਚ ਜਲਣ ਅਤੇ ਗੈਸ ਦੀ ਸਮੱਸਿਆ ਵਧ ਸਕਦੀ ਹੈ।
ਲੋੜ ਤੋਂ ਜ਼ਿਆਦਾ ਟੋਮੈਟੋ ਕੈਚਅੱਪ ਖਾਕੇ ਸਰੀਰ ਵਿੱਚ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਇਸਦਾ ਕਾਰਨ ਕੈਚਅੱਪ ਵਿੱਚ ਜ਼ਿਆਦਾ ਹਿਸਟਾਮਾਈਨ ਦਾ ਹੋਣਾ ਹੈ ।