ਕੀ ਤੁਹਾਡੀ ਸਕਿਨ ਵੀ ਹੈ ਸੈਂਸੇਟਿਵ? ਤਾਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਇਹ ਹੋ ਸਕਦਾ
Sensitive Skin Care: ਜੇਕਰ ਤੁਹਾਡੀ ਸਕਿਨ ਵੀ ਬਹੁਤ ਹੀ ਸੈਂਸੇਟਿਵ ਹੈ ਤਾਂ ਤੁਹਾਨੂੰ ਆਪਣੇ ਰੁਟੀਨ ਵਿੱਚ ਇਹ 6 ਗਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਸਕਿਨ ਰੁਟੀਨ ਵਿੱਚ ਇਹ ਗਲਤੀਆਂ ਤੁਹਾਡੇ ਚਿਹਰੇ ਦੀ ਖੂਬਸੂਰਤੀ ਨੂੰ ਖਰਾਬ ਕਰ ਸਕਦੀਆਂ ਹਨ।
Download ABP Live App and Watch All Latest Videos
View In Appਹਾਰਸ਼ ਪ੍ਰੋਡਕਟਾਂ ਦੀ ਵਰਤੋਂ ਕਰਨਾ: ਜੇਕਰ ਤੁਹਾਡੀ ਸਕਿਨ ਸੈਂਸੇਟਿਵ ਹੈ ਤਾਂ ਤੁਹਾਨੂੰ ਹਮੇਸ਼ਾ ਮਾਈਲਡ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਲਕੋਹਲ ਅਧਾਰਤ ਅਤੇ ਹਾਰਸ਼ ਪ੍ਰੋਡਕਟਾਂ ਦੀ ਵਰਤੋਂ ਤੁਹਾਡੀ ਸਕਿਨ ਨੂੰ ਬਹੁਤ ਸੈਂਸਟਿਵ ਬਣਾ ਸਕਦੀ ਹੈ।
ਬਿਨਾਂ ਧੋਤਿਆਂ ਨਵੇਂ ਕੱਪੜੇ ਪਾਉਣਾ : ਜੇਕਰ ਤੁਸੀਂ ਇਸ ਤਰ੍ਹਾਂ ਨਵੇਂ ਕੱਪੜੇ ਪਾਉਂਦੇ ਹੋ ਤਾਂ ਸੈਂਸੇਟਿਵ ਸਕਿਨ ਦੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਅਜਿਹੇ 'ਚ ਨਵੇਂ ਕੱਪੜਿਆਂ ਨੂੰ ਹਮੇਸ਼ਾ ਕੋਸੇ ਪਾਣੀ 'ਚ ਧੋਵੋ ਅਤੇ ਬਾਅਦ 'ਚ ਪਾਓ।
ਗਰਮ ਪਾਣੀ ਨਾਲ ਨਹਾਉਣਾ: ਗਰਮ ਪਾਣੀ ਨਾਲ ਨਹਾਉਣ ਨਾਲ ਤਾਜ਼ਗੀ ਮਿਲਦੀ ਹੈ ਅਤੇ ਤੁਹਾਡੇ ਸਰੀਰ ਦੀ ਥਕਾਵਟ ਵੀ ਘੱਟ ਹੋ ਸਕਦੀ ਹੈ, ਪਰ ਸੈਂਸੇਟਿਵ ਸਕਿਨ ਵਾਲੇ ਲੋਕਾਂ ਨੂੰ ਬਹੁਤ ਗਰਮ ਪਾਣੀ ਨਾਲ ਨਹਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਉਨ੍ਹਾਂ ਦੀ ਸਕਿਨ ਨੂੰ ਜ਼ਿਆਦਾ ਸੈਂਸੇਟਿਵ ਬਣਾ ਸਕਦਾ ਹੈ।
ਸੌਣ ਤੋਂ ਪਹਿਲਾਂ ਚਿਹਰਾ ਨਾ ਧੋਣਾ : ਮਾਹਿਰ ਵੀ ਮੰਨਦੇ ਹਨ ਕਿ ਤੁਹਾਨੂੰ ਦਿਨ ਵਿੱਚ ਘੱਟੋ-ਘੱਟ 2 ਤੋਂ 3 ਵਾਰ ਹਲਕੇ ਸਾਬਣ ਜਾਂ ਫੇਸ ਵਾਸ਼ ਨਾਲ ਚਿਹਰਾ ਧੋਣਾ ਚਾਹੀਦਾ ਹੈ ਅਤੇ ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ।
ਬਰਫ਼ ਦੀ ਵਰਤੋਂ ਕਰਨਾ: ਹਾਂ, ਜੇਕਰ ਤੁਹਾਡੀ ਸਕਿਨ ਸੈਂਸੇਟਿਵ ਹੈ ਤਾਂ ਤੁਹਾਨੂੰ ਬਰਫ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਲਾਲੀ ਦੀ ਸਮੱਸਿਆ ਨੂੰ ਵਧਾ ਸਕਦੀ ਹੈ ਅਤੇ ਬਰਫ਼ ਤੁਹਾਡੀ ਸਕਿਨ ਨੂੰ ਵੀ ਡੈਡ ਕਰ ਸਕਦੀ ਹੈ।