ਸਵੇਰੇ ਉੱਠਦੇ ਹੀ ਲਗਾਤਾਰ ਆਉਂਦੀਆਂ ਛਿੱਕਾਂ! ਬਚਾਅ ਲਈ ਕਰੋ ਇਹ ਕੰਮ
ਮਾਹਿਰਾਂ ਅਨੁਸਾਰ ਇਸ ਦੇ ਲੱਛਣ ਨੱਕ ’ਚ ਖੁਜਲੀ, ਵਾਰ-ਵਾਰ ਛਿੱਕਾਂ ਆਉਣਾ, ਜਲਨ ਅਤੇ ਅੱਖਾਂ ’ਚ ਪਾਣੀ ਆਉਣਾ ਹਨ। ਇਸ ਸਮੱਸਿਆ ਦਾ ਮੁੱਖ ਕਾਰਨ ਕਿਸੇ ਕਿਸਮ ਦੀ ਐਲਰਜੀ ਹੈ, ਜਿਵੇਂ ਕਿ ਧੂੜ, ਧੂੰਆਂ, ਪਰਾਗ, ਪਾਲਤੂ ਜਾਨਵਰਾਂ ਦੇ ਵਾਲ ਆਦਿ।
Download ABP Live App and Watch All Latest Videos
View In AppHealth Expert ਅਨੁਸਾਰ ਦੱਸਿਆ ਗਿਆ ਹੈ ਕਿ ਇਹ ਐਲਰਜੀ ਉਦੋਂ ਹੁੰਦੀ ਹੈ ਜਦੋਂ ਸਾਡੀ ਇਮਿਊਨ ਸਿਸਟਮ ਕੁੱਝ ਤੱਤਾਂ ਨੂੰ ਨੁਕਸਾਨਦੇਹ ਸਮਝਦੀ ਹੈ ਅਤੇ ਉਨ੍ਹਾਂ ਦੇ ਪ੍ਰਤੀਕਰਮ ਵਜੋਂ ਰਸਾਇਣ ਛੱਡਦੀ ਹੈ।
ਇਹ ਐਲਰਜੀ ਅਕਸਰ ਸਵੇਰੇ ਜ਼ਿਆਦਾ ਹੁੰਦੀ ਹੈ ਕਿਉਂਕਿ ਰਾਤ ਨੂੰ ਨੱਕ ’ਚ ਬਲਗ਼ਮ ਜਮ੍ਹਾਂ ਹੋ ਜਾਂਦੀ ਹੈ ਅਤੇ ਸਵੇਰੇ ਉੱਠਦੇ ਹੀ ਨੱਕ ਸੰਵੇਦਨਸ਼ੀਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਘਰ 'ਚ ਧੂੜ, ਨਮੀ ਜਾਂ ਪਾਲਤੂ ਜਾਨਵਰਾਂ ਦੇ ਸੰਪਰਕ ਨਾਲ ਵੀ ਐਲਰਜੀ ਵੱਧ ਸਕਦੀ ਹੈ।
ਲੱਛਣ -ਵਾਰ-ਵਾਰ ਛਿੱਕਾਂ ਦਾ ਆਉਣਾ, ਨੱਕ ’ਚ ਖੁਜਲੀ ਅਤੇ ਬੰਦ ਹੋਣਾ, ਅੱਖਾਂ ’ਚ ਸਾੜ ਅਤੇ ਪਾਣੀ ਆਉਣਾ, ਗਲੇ ’ਚ ਖਰਾਸ਼, ਥਕਾਨ ਅਤੇ ਸਿਰਦਰਦ
ਧੂੜ ਤੋਂ ਬਚਣ ਲਈ, ਨੱਕ ਦਾ ਮਾਸਕ ਪਹਿਨੋ ਅਤੇ ਧੂੜ ਭਰੀਆਂ ਥਾਵਾਂ 'ਤੇ ਜਾਣ ਤੋਂ ਬਚੋ। ਜੇਕਰ ਤੁਹਾਨੂੰ ਪਾਲਤੂ ਜਾਨਵਰਾਂ ਤੋਂ ਐਲਰਜੀ ਹੈ, ਤਾਂ ਉਨ੍ਹਾਂ ਤੋਂ ਦੂਰ ਰਹੋ ਅਤੇ ਨਿਯਮਿਤ ਤੌਰ 'ਤੇ ਆਪਣੇ ਵਾਲਾਂ ਨੂੰ ਸਾਫ਼ ਕਰੋ।
ਸਵੇਰੇ ਉੱਠਣ ਤੋਂ ਬਾਅਦ ਕੋਸਾ ਪਾਣੀ ਪੀਓ। ਇਸ ਨਾਲ ਨੱਕ 'ਚ ਜਮ੍ਹਾ ਬਲਗਮ ਸਾਫ ਹੋ ਜਾਵੇਗਾ ਅਤੇ ਛਿੱਕਾਂ ਆਉਣ ਦੀ ਸਮੱਸਿਆ ਘੱਟ ਹੋਵੇਗੀ। ਭਾਫ ਲੈਣ ਨਾਲ ਨੱਕ ਦੇ ਅੰਦਰ ਜਮ੍ਹਾ ਬਲਗ਼ਮ ਸਾਫ ਹੋ ਜਾਂਦਾ ਹੈ ਅਤੇ ਸਾਹ ਲੈਣ ’ਚ ਰਾਹਤ ਮਿਲਦੀ ਹੈ।
ਐਲਰਜੀ ਵਾਲੀ ਰਾਈਨਾਈਟਿਸ ਇਕ ਆਮ ਸਮੱਸਿਆ ਹੈ ਪਰ ਸਹੀ ਦੇਖਭਾਲ ਅਤੇ ਕੁਝ ਘਰੇਲੂ ਇਲਾਜਾਂ ਨਾਲ ਇਸ ਤੋਂ ਕਾਫੀ ਹੱਦ ਤੱਕ ਰਾਹਤ ਪਾਈ ਜਾ ਸਕਦੀ ਹੈ। ਜੇਕਰ ਸਮੱਸਿਆ ਬਣੀ ਰਹਿੰਦੀ ਹੈ, ਤਾਂ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ।