Back Pain: ਲਗਾਤਾਰ ਪਿੱਠ 'ਚ ਹੋਣ ਵਾਲੇ ਦਰਦ ਨੂੰ ਬਿਲਕੁਲ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਇਸ ਗੰਭੀਰ ਬਿਮਾਰੀ ਦੇ ਲੱਛਣ
ਅੱਜ-ਕੱਲ੍ਹ ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਦਾ ਸਾਡੀ ਸਿਹਤ 'ਤੇ ਸਿੱਧਾ ਅਸਰ ਪੈਂਦਾ ਹੈ। ਕੰਮ ਦੇ ਪ੍ਰੈਸ਼ਰ ਕਰਕੇ ਲੋਕ ਦਫ਼ਤਰਾਂ ਵਿੱਚ ਘੰਟਿਆਂਬੱਧੀ ਬੈਠ ਕੇ ਕੰਮ ਕਰਦੇ ਹਨ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਕਮਰ ਦਰਦ ਦੀ ਸਮੱਸਿਆ ਵਧਦੀ ਜਾ ਰਹੀ ਹੈ। ਪਿੱਠ ਦਰਦ ਕਰਕੇ ਮਾਸਪੇਸ਼ੀਆਂ ਵਿੱਚ ਖਿਚਾਅ ਹੋ ਸਕਦਾ ਹੈ। ਭਾਰੀ ਭਾਰ ਚੁੱਕਣਾ ਅਤੇ ਅਚਾਨਕ ਡਿੱਗਣਾ ਜਾਂ ਰੀੜ੍ਹ ਦੀ ਹੱਡੀ ਦੇ ਲਿਗਾਮੈਂਟ ਵਿੱਚ ਖਿਚਾਅ ਹੋਣਾ ਸ਼ੁਰੂ ਹੋ ਜਾਂਦਾ ਹੈ।
Download ABP Live App and Watch All Latest Videos
View In Appਆਸਟੀਓ ਆਰਥਾਈਟਿਸ ਪਿੱਠ ਦੇ ਹੇਠਲੇ ਹਿੱਸੇ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਰੀੜ੍ਹ ਦੀ ਹੱਡੀ ਵਿਚ ਗਠੀਆ ਇਨ੍ਹੀਂ ਦਿਨੀਂ ਆਮ ਹੋ ਗਿਆ ਹੈ। ਜਿਸ ਕਾਰਨ ਹੱਡੀਆਂ ਸੁੰਗੜਨ ਲੱਗ ਜਾਂਦੀਆਂ ਹਨ।
ਹੱਡੀਆਂ ਦੇ ਨਾਜ਼ੁਕ ਅਤੇ ਕਮਜ਼ੋਰ ਹੋਣ ਕਰਕੇ ਸਕੋਲੀਓਸਿਸ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਵਿੱਚ ਰੀੜ੍ਹ ਦੀ ਹੱਡੀ ਇੱਕ ਪਾਸੇ ਝੁਕ ਜਾਂਦੀ ਹੈ। ਜਿਸ ਕਰਕੇ ਕਮਰ ਦਰਦ ਸ਼ੁਰੂ ਹੋ ਜਾਂਦਾ ਹੈ।
ਰੀੜ੍ਹ ਦੀ ਹੱਡੀ ਵਿਚ ਜੈੱਲ ਵਰਗਾ ਕੁਸ਼ਨ ਹੁੰਦਾ ਹੈ ਜਿਸ ਨੂੰ ਡਿਸਕ ਕਿਹਾ ਜਾਂਦਾ ਹੈ। ਜੋ ਹੱਡੀਆਂ ਨੂੰ ਆਪਸ਼ ਵਿੱਚ ਰਗੜਨ ਤੋਂ ਬਚਾਉਂਦਾ ਹੈ। ਪਰ ਜਦੋਂ ਇਹ ਵੱਧਦੀ ਹੈ, ਤਾਂ ਇੱਕ ਸਾਫਟ ਕੁਸ਼ਨ ਵਿੱਚ ਉਭਾਰ ਆਉਂਦਾ ਹੈ। ਜਿਸ ਕਾਰਨ ਦਰਦ ਦੀ ਸਮੱਸਿਆ ਹੋ ਜਾਂਦੀ ਹੈ।
ਜੇਕਰ ਤੁਹਾਡੀਆਂ ਹੱਡੀਆਂ ਵਿੱਚ ਅਕਸਰ ਦਰਦ ਅਤੇ ਜਕੜਤਾ ਰਹਿੰਦੀ ਹੈ, ਤਾਂ ਇਹ ਮਾਸਪੇਸ਼ੀਆਂ ਵਿੱਚ ਦਰਦ ਅਤੇ ਕੜਵੱਲ ਦਾ ਕਾਰਨ ਬਣ ਸਕਦੀ ਹੈ।