ਸਰਦੀਆਂ ਦੇ ਚੁਣੌਤੀਪੂਰਨ ਮੌਸਮ ’ਚ ਸਰੀਰ ਨੂੰ ਮਜ਼ਬੂਤ ਅਤੇ ਤਾਜ਼ਗੀ ਦਿੰਦੀ ਇਹ ਚਿੱਟੀ ਚੀਜ਼, ਇੰਝ ਕਰੋ ਡਾਈਟ 'ਚ ਸ਼ਾਮਿਲ
ਮਖਾਣੇ ’ਚ ਕੈਲਸ਼ੀਅਮ, ਪ੍ਰੋਟੀਨ ਅਤੇ ਐਂਟੀ-ਆਕਸੀਡੈਂਟਸ ਸਮੇਤ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰਦੀਆਂ ਦੇ ਚੁਣੌਤੀਪੂਰਨ ਮੌਸਮ ’ਚ ਸਰੀਰ ਨੂੰ ਮਜ਼ਬੂਤ ਅਤੇ ਤਾਜ਼ਗੀ ਭਰਿਆ ਬਣਾਉਂਦੇ ਹਨ।
Download ABP Live App and Watch All Latest Videos
View In Appਸਰਦੀਆਂ ’ਚ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੁੰਦੀ ਹੈ। ਮਖਾਣੇ ’ਚ ਕੈਲਸ਼ੀਅਮ ਵੱਧ ਮਾਤਰਾ ’ਚ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ
ਮਖਾਣੇ ’ਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਜ਼ਿੰਕ ਸਮੇਤ ਕਈ ਪੋਸ਼ਕ ਤੱਤ ਹੁੰਦੇ ਹਨ। ਇਹ ਸਰੀਰ ਨੂੰ ਠੰਡ ਲੱਗਣ ਤੋਂ ਬਚਾਉਂਦੇ ਹਨ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ।
ਮਖਾਣੇ ਮੁੱਖ ਤੌਰ 'ਤੇ ਠੰਡ ਮੌਸਮ ’ਚ ਸਰੀਰ ਦੇ ਤਾਪਮਾਨ ਨੂੰ ਬਰਕਰਾਰ ਰੱਖਣ ’ਚ ਮਦਦਗਾਰ ਹੁੰਦੇ ਹਨ। ਇਹ ਤਾਸੀਰ ’ਚ ਹਲਕੇ ਗਰਮ ਹੁੰਦੇ ਹਨ, ਜਿਸ ਕਰ ਕੇ ਇਹ ਸਰਦੀਆਂ ’ਚ ਖਾਣ ਲਈ ਉੱਤਮ ਹਨ।
ਮਖਾਣੇ ਘੱਟ ਕੈਲੋਰੀ ਵਾਲੇ ਹੁੰਦੇ ਹਨ ਅਤੇ ਸਰਦੀਆਂ ’ਚ ਭੁੱਖ ਵਧਣ ਦੇ ਬਾਵਜੂਦ ਭਾਰ ਕਾਬੂ ’ਚ ਰੱਖਣ ’ਚ ਮਦਦ ਕਰਦੇ ਹਨ।
ਸਰਦੀਆਂ ’ਚ ਚਮੜੀ ਸੁੱਕੀ ਹੋਣ ਦੀ ਸਮੱਸਿਆ ਆਮ ਹੁੰਦੀ ਹੈ। ਮਖਾਣੇ ਖਾਣ ਨਾਲ ਚਮੜੀ ਨੂੰ ਹਾਈਡਰੇਟ ਅਤੇ ਪੌਸ਼ਟਿਕ ਬਣਾਇਆ ਜਾ ਸਕਦਾ ਹੈ।