Sweet Potato Salad: ਸ਼ਕਰਕੰਦ 'ਚ ਹੁੰਦਾ ਭਰਪੂਰ ਫਾਈਬਰ, ਡਾਇਬਟੀਜ਼ ਦੇ ਮਰੀਜ਼ਾਂ ਦੇ ਲਈ ਫਾਇਦੇਮੰਦ
ਇਸ ਖਾਸ ਸਲਾਦ ਨੂੰ ਤੁਸੀਂ ਰਸੋਈ 'ਚ ਆਸਾਨੀ ਨਾਲ ਬਣਾ ਸਕਦੇ ਹੋ। ਇਸ ਕਿਸੇ ਵੀ ਖਾਣ ਦੇ ਵੇਲੇ ਖਾ ਸਕਦੇ ਹੋ। ਜੇਕਰ ਤੁਸੀਂ ਇਸ ਨੂੰ ਖਾਣ ਦੀ ਬਜਾਏ ਸਿਰਫ ਸਲਾਦ ਹੀ ਖਾਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਇਸ ਸੁਪਰਫੂਡ ਸਲਾਦ ਵਿੱਚ ਚੁਕੰਦਰ ਅਤੇ ਗਾਜਰ ਵੀ ਹੈ ਜਿਸ ਵਿੱਚ ਵਿਟਾਮਿਨ ਅਤੇ ਐਂਟੀ-ਆਕਸੀਡੈਂਟ ਹੈ। ਇਹ ਪੋਸ਼ਣ ਨਾਲ ਵੀ ਭਰਪੂਰ ਹੈ।
Download ABP Live App and Watch All Latest Videos
View In Appਸ਼ਕਰਕੰਦੀ ਨੂੰ ਪ੍ਰੈਸ਼ਰ ਕੁੱਕਰ ਜਾਂ ਮਾਈਕ੍ਰੋਵੇਵ ਵਿੱਚ ਉਬਾਲੋ। ਇੱਕ ਵਾਰ ਉਬਲ ਜਾਣ 'ਤੇ ਇਸ ਨੂੰ ਛਿੱਲ ਲਓ ਅਤੇ ਛੋਟੇ ਟੁਕੜਿਆਂ ਵਿਚ ਕੱਟ ਲਓ।
ਇੱਕ ਪੈਨ ਵਿੱਚ ਜੈਤੂਨ ਦਾ ਤੇਲ ਗਰਮ ਕਰੋ। ਹੁਣ ਬ੍ਰੋਕਲੀ, ਗਾਜਰ, ਚੁਕੰਦਰ ਅਤੇ ਸ਼ਕਰਕੰਦੀ ਪਾਓ।
ਸਬਜ਼ੀਆਂ ਨੂੰ ਕੁਝ ਮਿੰਟਾਂ ਲਈ ਹਲਕਾ ਫਰਾਈ ਕਰੋ।
ਤੁਸੀਂ ਇਸ ਨੂੰ ਜ਼ਿਆਦਾ ਦੇਰ ਤੱਕ ਨਾ ਭੁੰਨੋ ਕਿਉਂਕਿ ਸਬਜ਼ੀਆਂ ਦਾ ਕੁਰਕੁਰਾ ਹੋਣਾ ਜ਼ਰੂਰੀ ਹੈ।
ਸਬਜ਼ੀਆਂ ਨੂੰ ਇੱਕ ਕਟੋਰੇ ਵਿੱਚ ਪਾਓ। ਹੁਣ ਨਿੰਬੂ ਦਾ ਰਸ, ਚਾਟ ਮਸਾਲਾ ਅਤੇ ਨਮਕ ਪਾਓ। ਚੰਗੀ ਤਰ੍ਹਾਂ ਮਿਕਸ ਕਰਕੇ ਸਰਵ ਕਰੋ।