Election Results 2024
(Source: ECI/ABP News/ABP Majha)
ਵੱਧਦੀ ਤੋਂਦ ਨੂੰ ਘੱਟ ਕਰਨ ਲਈ ਰੋਜ਼ਾਨਾ ਖਾਓ ਫੈਟ ਬਰਨਰ ਫੂਡ ਤੇ ਰੱਖੋ ਆਪਣੀ ਸਿਹਤ ਦਾ ਧਿਆਨ...
ਹੈਲਥਲਾਈਨ ਮੁਤਾਬਕ ਜੇਕਰ ਤੁਸੀਂ ਆਪਣੀ ਡਾਈਟ ‘ਚ ਫੈਟੀ ਫਿਸ਼ ਨੂੰ ਸ਼ਾਮਲ ਕਰਦੇ ਹੋ ਤਾਂ ਇਸ ‘ਚ ਮੌਜੂਦ ਓਮੇਗਾ 3 ਫੈਟੀ ਐਸਿਡ ਸਰੀਰ ਦੀ ਚਰਬੀ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਜੇਕਰ ਤੁਸੀਂ ਹਫਤੇ ‘ਚ 2 ਦਿਨ ਫੈਟੀ ਫਿਸ਼ ਖਾਂਦੇ ਹੋ ਤਾਂ ਤੁਹਾਨੂੰ ਫਾਇਦੇ ਦੇਖਣ ਨੂੰ ਮਿਲਣਗੇ।
Download ABP Live App and Watch All Latest Videos
View In Appਕੌਫੀ ਨਾਲ ਵੀ ਤੁਸੀਂ ਭਾਰ ਘਟਾ ਸਕਦੇ ਹੋ। ਇਸ ਵਿਚ ਕਾਫੀ ਮਾਤਰਾ ਵਿਚ ਕੈਫੀਨ ਹੁੰਦਾ ਹੈ ਜੋ ਕੁਦਰਤੀ ਫੈਟ ਬਰਨਰ ਹੈ। ਹਾਲਾਂਕਿ ਜੇਕਰ ਤੁਸੀਂ 4 ਤੋਂ 5 ਕੱਪ ਤੋਂ ਜ਼ਿਆਦਾ ਕੌਫੀ ਪੀਂਦੇ ਹੋ ਤਾਂ ਇਹ ਤੁਹਾਡੀ ਨੀਂਦ ਦੇ ਪੈਟਰਨ ਨੂੰ ਖਰਾਬ ਕਰ ਸਕਦੀ ਹੈ।
ਆਂਡਾ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਇਸ ਵਿੱਚ ਭਰਪੂਰ ਪ੍ਰੋਟੀਨ ਹੁੰਦਾ ਹੈ ਜੋ ਪੇਟ ਨੂੰ ਭਰਿਆ ਰੱਖਦਾ ਹੈ ਅਤੇ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦਾ ਹੈ।
ਗ੍ਰੀਨ ਟੀ ਵਿੱਚ ਕੁਝ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਰੀਰ ਦੀ ਚਰਬੀ, ਖਾਸ ਕਰਕੇ ਪੇਟ ਦੀ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਇਹ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਹੈ। ਜੇਕਰ ਤੁਸੀਂ 2 ਤੋਂ 3 ਕੱਪ ਗ੍ਰੀਨ ਟੀ ਪੀਂਦੇ ਹੋ ਤਾਂ ਤੁਹਾਨੂੰ ਫਾਇਦੇ ਨਜ਼ਰ ਆਉਣਗੇ।
ਐਪਲ ਸਾਈਡਰ ਵਿਨੇਗਰ ਦੀ ਵਰਤੋਂ ਸਦੀਆਂ ਤੋਂ ਭਾਰ ਘਟਾਉਣ ਲਈ ਕੀਤੀ ਜਾਂਦੀ ਰਹੀ ਹੈ। ਖੋਜ ਵਿਚ ਪਾਇਆ ਗਿਆ ਹੈ ਕਿ ਇਸ ਵਿਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਚਰਬੀ ਨੂੰ ਬਰਨ ਕਰਨ ਅਤੇ ਪੇਟ ਦੀ ਚਰਬੀ ਨੂੰ ਘਟਾਉਣ ਵਿਚ ਮਦਦ ਕਰਦੇ ਹਨ। ਇਸ ਦੇ ਲਈ ਇਕ ਚੱਮਚ ਪਾਣੀ ‘ਚ ਮਿਲਾ ਕੇ ਰੋਜ਼ਾਨਾ ਪੀਓ।