Multivitamins: ਖਾਲੀ ਪੇਟ 'ਮਲਟੀਵਿਟਾਮਿਨ' ਲੈਣ ਨਾਲ ਸਰੀਰ 'ਚ ਹੁੰਦੀਆਂ ਨੇ ਇਹ ਸਮੱਸਿਆਵਾਂ
Multivitamins: ਸਿਹਤਮੰਦ ਰਹਿਣ ਤੇ ਬਿਮਾਰੀਆਂ ਤੋਂ ਬਚਣ ਲਈ ਸਾਡੇ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਕੁੱਝ ਲੋਕ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਦੂਰ ਕਰਨ ਲਈ ਸਿਹਤਮੰਦ ਭੋਜਨ ਖਾਂਦੇ ਹਨ, ਜਦਕਿ ਕੁਝ ਲੋਕ ਅਜਿਹੇ ਹਨ ਜੋ ਮਲਟੀਵਿਟਾਮਿਨ ਲੈਂਦੇ ਹਨ। ਮਲਟੀਵਿਟਾਮਿਨ ਦੀਆਂ ਗੋਲੀਆਂ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਨੂੰ ਦੂਰ ਕਰਦੀਆਂ ਹਨ। ਹਾਲਾਂਕਿ ਕਈ ਲੋਕ ਮਲਟੀਵਿਟਾਮਿਨ ਖਾਂਦੇ ਸਮੇਂ ਕੁਝ ਗਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਣ ਲੱਗਦਾ ਹੈ।
Download ABP Live App and Watch All Latest Videos
View In Appਆਮ ਤੌਰ 'ਤੇ ਖਾਣੇ ਦੇ ਨਾਲ ਮਲਟੀਵਿਟਾਮਿਨ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਜੋ ਇਸ ਦੀ ਸਮਾਈ ਜਿੰਨੀ ਜਲਦੀ ਹੋ ਸਕੇ ਕੀਤੀ ਜਾ ਸਕੇ। ਹਾਲਾਂਕਿ ਕੁਝ ਲੋਕ ਇਸ ਨੂੰ ਖਾਲੀ ਪੇਟ ਖਾਂਦੇ ਵੇਖਿਆ ਜਾਂਦਾ ਹੈ। ਜਦੋਂ ਕਿ ਮਲਟੀਵਿਟਾਮਿਨ ਦੀਆਂ ਗੋਲੀਆਂ ਕਦੇ ਵੀ ਖਾਲੀ ਪੇਟ ਨਹੀਂ ਲੈਣੀਆਂ ਚਾਹੀਦੀਆਂ। ਕਿਉਂਕਿ ਇਸ ਦੇ ਕਈ ਮਾੜੇ ਪ੍ਰਭਾਵ ਦੇਖੇ ਜਾ ਸਕਦੇ ਹਨ।
ਖ਼ਾਲੀ ਪੇਟ ਮਲਟੀਵਿਟਾਮਿਨ ਖਾਣ ਦੇ ਨੁਕਸਾਨ : ਪੇਟ ਖਰਾਬ ਹੋਣਾ ਤੇ ਉਲਟੀ ਆਉਣਾ : ਬਿਨਾਂ ਕੁੱਝ ਖ਼ਾਂਦੇ ਮਲਟੀਵਿਟਾਮਿਨ ਖਾਣ ਨਾਲ ਪੇਟ ਖਰਾਬ ਹੋਣ ਤੇ ਉਲਟੀ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਾਚਨ ਸੰਬੰਧੀ ਸਮੱਸਿਆਵਾਂ: ਕੁਝ ਵਿਟਾਮਿਨ ਅਤੇ ਖਣਿਜ ਜਿਵੇਂ ਜ਼ਿੰਕ ਅਤੇ ਆਇਰਨ ਨੂੰ ਖਾਲੀ ਪੇਟ ਲੈਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਕਿ ਪੇਟ ਦਰਦ, ਕਬਜ਼, ਦਸਤ ਆਦਿ।
Absorption Problems: ਵਿਟਾਮਿਨ ਏ,ਡੀ.ਈ ਤੇ ਕੇ ਜਿਹੇ fat-soluble vitamins ਨੂੰ absorb ਹੋਣ ਲਈ dietary fat ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਨੂੰ ਖਾਲੀ ਪੇਟ ਖਾਣ ਨਾਲ absorption process ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ।
ਭੋਜਨ ਦੇ ਨਾਲ ਲਓ: ਮਲਟੀਵਿਟਾਮਿਨ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ, ਇਹਨਾਂ ਗੋਲੀਆਂ ਨੂੰ ਭੋਜਨ ਜਾਂ ਸਨੈਕ ਦੇ ਨਾਲ ਖਾਣਾ ਚਰਬੀ ਵਾਲੇ ਭੋਜਨ ਨਾਲ ਲੈਣਾ ਜ਼ਰੂਰੀ ਹੈ। ਇਸ ਨਾਲ ਇਹ ਸਰੀਰ ਨੂੰ ਵੱਧ ਤੋਂ ਵੱਧ ਲਾਭ ਪਹੁੰਚਾ ਸਕੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੀ ਸੰਭਾਵਨਾ ਨੂੰ ਘੱਟ ਕਰ ਦੇਵੇਗਾ।