Tattoo Lovers : ਕੀ ਤੁਸੀਂ ਵੀ ਹੋ ਟੈਟੂ ਬਣਵਾਉਣ ਦੇ ਸ਼ੌਕੀਨ ? ਪਰ ਪਹਿਲਾਂ ਇਸਦੇ ਹੋਣ ਵਾਲੇ ਨੁਕਸਾਨਾਂ ਨੂੰ ਜਾਣ ਲਓ
ਅੱਜ ਕੱਲ੍ਹ ਦੇ ਸਮੇਂ 'ਚ ਲੋਕ ਆਪਣੇ-ਆਪ ਨੂੰ ਆਕਰਸ਼ਿਕ ਦਿਖਾਉਣ ਲਈ ਕਈ ਤਰੀਕੇ ਅਪਣਾਉਂਦੇ ਹਨ। ਇਸਦੇ ਲਈ ਉਹ ਤਰ੍ਹਾਂ-ਤਰ੍ਹਾਂ ਦੇ ਕਾਰਨਾਮੇ ਵੀ ਕਰਦੇ ਰਹਿੰਦੇ ਹਨ।
Download ABP Live App and Watch All Latest Videos
View In Appਟੈਟੂ ਕਈ ਤਰੀਕਿਆਂ ਦੇ ਹੁੰਦੇ ਹਨ, ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਬਣਾਏ ਜਾਂਦੇ ਹਨ। ਬਹੁਤ ਸਾਰੇ ਲੋਕ ਹੱਥਾਂ, ਧੌਣ ਤੇ ਬਾਹਾਂ 'ਤੇ ਟੈਟੂ ਬਣਵਾਉਂਦੇ ਹਨ।
ਖਾਸ ਕਰਕੇ ਨੌਜਵਾਨਾਂ ਵਿੱਚ ਟੈਟੂ ਬਣਾਉਣ ਦਾ ਕ੍ਰੇਜ਼ ਹੈ। ਜੇਕਰ ਤੁਸੀਂ ਵੀ ਟੈਟੂ ਬਣਵਾਉਣ ਦੇ ਸ਼ੌਕੀਨ ਹੋ ਤਾਂ ਇਸ ਤੋਂ ਪਹਿਲਾਂ ਇਸ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਣ ਲਓ।
ਦਰਅਸਲ, ਕੁਝ ਅਜਿਹੇ ਡਿਜ਼ਾਈਨ ਹਨ, ਜਿਨ੍ਹਾਂ ਵਿਚ ਸੂਈ ਤੁਹਾਡੇ ਸਰੀਰ ਦੀ ਡੂੰਘਾਈ ਤੱਕ ਵਿੰਨ੍ਹਦੀ ਹੈ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਨੂੰ ਕਾਫੀ ਨੁਕਸਾਨ ਹੁੰਦਾ ਹੈ।
ਰਿਸਰਚ ਅਨੁਸਾਰ ਟੈਟੂ ਦੀ ਸਿਆਹੀ ਵਿੱਚ ਐਲੂਮੀਨੀਅਮ ਅਤੇ ਕੋਬਾਲਟ ਹੁੰਦਾ ਹੈ। ਇਹ ਤੁਹਾਡੀ ਚਮੜੀ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਆਪਣੇ ਸਰੀਰ ਦੀ ਉਸ ਥਾਂ 'ਤੇ ਟੈਟੂ ਨਾ ਬਣਵਾਓ ਜਿੱਥੇ ਤਿਲ ਹੋਵੇ।
ਜੇ ਤੁਸੀਂ ਟੈਟੂ ਬਣਵਾਉਣ ਜਾ ਰਹੇ ਹੋ, ਤਾਂ ਤੁਹਾਨੂੰ ਪਹਿਲਾਂ ਹੈਪੇਟਾਈਟਸ ਬੀ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਹਮੇਸ਼ਾ ਧਿਆਨ ਰੱਖੋ ਕਿ ਟੈਟੂ ਸਪੈਸ਼ਲਿਸਟ ਤੋਂ ਹੀ ਬਣਵਾਓ।
ਦਰਅਸਲ, ਮਾਹਿਰ ਸਫਾਈ ਅਤੇ ਸਾਜ਼ੋ-ਸਾਮਾਨ ਦਾ ਵਿਸ਼ੇਸ਼ ਧਿਆਨ ਰੱਖਦੇ ਹਨ। ਇਸ ਦੇ ਨਾਲ ਹੀ ਜਿੱਥੇ ਤੁਸੀਂ ਟੈਟੂ ਬਣਵਾਇਆ ਹੈ, ਉੱਥੇ ਹਰ ਰੋਜ਼ ਐਂਟੀਬਾਇਓਟਿਕ ਕਰੀਮ ਲਗਾਓ।