ਜ਼ਿਆਦਾ ਪੀਣ ਵਾਲਿਆਂ ਦਾ ਲੀਵਰ ਵੀ ਨਹੀਂ ਹੋਏਗਾ ਖਰਾਬ!, ਤਾਜ਼ਾ ਖੋਜ 'ਚ ਖੁਲਾਸਾ
Health Tips: ਜ਼ਿਆਦਾ ਸ਼ਰਾਬ ਪੀਣ ਵਾਲਿਆਂ ਦਾ ਲੀਵਰ ਖਰਾਬ ਹੋ ਜਾਂਦਾ ਹੈ। ਤਾਜਾ ਖੋਜ ਵਿੱਚ ਉਨ੍ਹਾਂ ਲਈ ਰਾਹਤ ਦੀ ਖਬਰ ਹੈ। ਸਿਰਫ ਰੋਜ਼ਾਨਾ 2500 ਕਦਮ ਤੁਰਨ ਨਾਲ ਉਹ ਲੀਵਰ ਖਰਾਬ ਹੋਣ ਦੇ ਜ਼ੋਖਮ ਨੂੰ ਘਟਾ ਸਕਦੇ ਹਨ। ਦਰਅਸਲ ਸਰੀਰਕ ਗਤੀਵਿਧੀ ਨੂੰ ਲੈ ਕੇ ਇੱਕ ਨਵਾਂ ਅਧਿਐਨ ਸਾਹਮਣੇ ਆਇਆ ਹੈ। ਇਸ ਅਧਿਐਨ ਅਨੁਸਾਰ ਸੈਰ ਕਰਨ ਵਰਗੀ ਵਧੇਰੇ ਸਰੀਰਕ ਗਤੀਵਿਧੀ ਕਰਨ ਨਾਲ ਤੁਹਾਡੇ ਲੀਵਰ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ ਤੇ ਜਿਗਰ ਦੇ ਰੋਗ ਹੋਣ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕਦਾ ਹੈ। ਅਜਿਹੇ 'ਚ ਸਟੱਡੀ 'ਚ ਕੀ ਸਾਹਮਣੇ ਆਇਆ ਹੈ ਤੇ ਆਮ ਲੋਕਾਂ ਲਈ ਇਸ ਸਟੱਡੀ ਦਾ ਕੀ ਮਤਲਬ ਹੈ, ਆਓ ਜਾਣਦੇ ਹਾਂ।
Download ABP Live App and Watch All Latest Videos
View In Appਯੂਕੇ ਬਾਇਓਬੈਂਕ ਦੁਆਰਾ ਕਰਵਾਏ ਗਏ ਇਸ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਜੇਕਰ ਕੋਈ ਵਿਅਕਤੀ ਆਪਣੀ ਰੋਜ਼ਾਨਾ ਸਰੀਰਕ ਗਤੀਵਿਧੀ ਨੂੰ ਵਧਾਉਂਦਾ ਹੈ, ਜਿਵੇਂ ਰੋਜ਼ਾਨਾ 2500 ਕਦਮ ਤੁਰਨਾ, ਤਾਂ ਉਨ੍ਹਾਂ ਲੋਕਾਂ ਵਿੱਚ ਗੈਰ-ਅਲਕੋਹਲਿਕ ਫੈਟੀ ਲਿਵਰ ਰੋਗ (ਐਨਏਐਫਐਲਡੀ) ਹੋਣ ਦੀ ਸੰਭਾਵਨਾ ਨੂੰ 38 ਪ੍ਰਤੀਸ਼ਤ ਤੱਕ ਘਟਾਇਆ ਜਾ ਸਕਦਾ ਹੈ। ਇੰਨਾ ਹੀ ਨਹੀਂ, ਅਜਿਹਾ ਕਰਨ ਨਾਲ ਕ੍ਰੋਨਿਕ ਲਿਵਰ ਡਿਜ਼ੀਜ਼ (CLD) ਵਧਣ ਦੀ ਸੰਭਾਵਨਾ ਨੂੰ ਵੀ 47 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ।
ਅਜਿਹੇ 'ਚ ਜਿਹੜੇ ਲੋਕ ਪਹਿਲਾਂ ਤੋਂ ਹੀ ਕ੍ਰੋਨਿਕ ਲਿਵਰ ਡਿਜ਼ੀਜ਼ (ਸੀਐਲਡੀ) ਤੋਂ ਪੀੜਤ ਸਨ, ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਰੀਰਕ ਗਤੀਵਿਧੀਆਂ ਕਰਨੀਆਂ ਚਾਹੀਦੀਆਂ ਹਨ, ਜਿਸ ਨਾਲ ਲਿਵਰ ਦੀ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਨੂੰ 89 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ, ਅਧਿਐਨ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜੋ ਲੋਕ ਰੋਜ਼ਾਨਾ 2500 ਕਦਮ ਚੱਲਦੇ ਹਨ, ਉਨ੍ਹਾਂ ਦੇ ਸਰੀਰ 'ਚ ਲਿਵਰ ਦੀ ਬੀਮਾਰੀ ਦੇ ਵਿਕਾਸ 'ਚ 44 ਫੀਸਦੀ ਦੀ ਕਮੀ ਦੇਖੀ ਗਈ ਹੈ।
ਇਹ ਅਧਿਐਨ ਯੂਕੇ ਬਾਇਓਬੈਂਕ ਦੁਆਰਾ ਕਰਵਾਇਆ ਗਿਆ ਸੀ ਤੇ ਇਸ ਵਿੱਚ 96,688 ਭਾਗੀਦਾਰ ਸ਼ਾਮਲ ਸਨ। ਅਜਿਹੇ 'ਚ ਅਧਿਐਨ ਦਾ ਸਿੱਟਾ ਕੱਢਦੇ ਹੋਏ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਵੱਧ ਤੋਂ ਵੱਧ ਸਰੀਰਕ ਗਤੀਵਿਧੀ ਜਿਵੇਂ ਸੈਰ ਕਰਨ ਨਾਲ ਲੋਕਾਂ 'ਚ ਲੀਵਰ ਦੀ ਬਿਮਾਰੀ ਦੂਰ ਹੋ ਸਕਦੀ ਹੈ। ਖੋਜਕਰਤਾਵਾਂ ਦਾ ਸੁਝਾਅ ਹੈ ਕਿ ਵਧੀ ਹੋਈ ਸਰੀਰਕ ਗਤੀਵਿਧੀ ਜਿਗਰ ਦੀ ਬਿਮਾਰੀ ਵਿੱਚ ਕਮੀ ਨਾਲ ਜੁੜੀ ਹੋ ਸਕਦੀ ਹੈ। ਉਨ੍ਹਾਂ ਮੁਤਾਬਕ ਜੇਕਰ ਕੋਈ ਵਿਅਕਤੀ ਲੰਬੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਿਹਾ ਹੈ ਤਾਂ ਉਸ ਨੂੰ ਇਸ ਮਾਮਲੇ 'ਚ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ।