Cancer: ਪੁਰਸ਼ਾਂ 'ਚ ਸਭ ਤੋਂ ਵੱਧ ਹੁੰਦਾ ਇਹ ਕੈਂਸਰ, ਜਾਣੋ ਇਸ ਦਾ ਲੱਛਣ ਅਤੇ ਬਚਾਅ
ਕੈਂਸਰ ਦਾ ਨਾਂ ਸੁਣਦਿਆਂ ਹੀ ਸਾਡੇ ਦਿਮਾਗ 'ਚ ਚਿੰਤਾ ਦੀ ਲਹਿਰ ਦੌੜ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮਰਦਾਂ 'ਚ ਸਭ ਤੋਂ ਵੱਧ ਕੈਂਸਰ ਕਿਹੜਾ ਹੁੰਦਾ ਹੈ? ਉਹ ਹੈ ਪ੍ਰੋਸਟੇਟ ਕੈਂਸਰ। ਪ੍ਰੋਸਟੇਟ ਕੈਂਸਰ, ਜੋ ਪੁਰਸ਼ਾਂ ਦੇ ਪ੍ਰੋਸਟੇਟ ਗ੍ਰੰਥੀ ਵਿੱਚ ਹੁੰਦਾ ਹੈ।
Download ABP Live App and Watch All Latest Videos
View In Appਜੇਕਰ ਅਸੀਂ ਅੰਕੜਿਆਂ ਦੀ ਗੱਲ ਕਰੀਏ ਤਾਂ ਵਿਸ਼ਵ ਸਿਹਤ ਸੰਗਠਨ (WHO) ਅਤੇ ਵੱਖ-ਵੱਖ ਕੈਂਸਰ ਖੋਜ ਏਜੰਸੀਆਂ ਦੇ ਅਨੁਸਾਰ, ਪ੍ਰੋਸਟੇਟ ਕੈਂਸਰ ਦੁਨੀਆ ਭਰ ਵਿੱਚ ਮਰਦਾਂ ਵਿੱਚ ਸਭ ਤੋਂ ਆਮ ਕੈਂਸਰ ਹੈ। ਹਰ ਸਾਲ ਲੱਖਾਂ ਮਰਦ ਇਸ ਕੈਂਸਰ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਇਹ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ।
ਜੇਕਰ ਤੁਹਾਨੂੰ ਪਿਸ਼ਾਬ ਕਰਨ ਵੇਲੇ ਪਰੇਸ਼ਾਨੀ ਹੋ ਰਹੀ ਹੈ, ਜਿਵੇਂ ਕਿ ਤੁਹਾਨੂੰ ਪਿਸ਼ਾਬ ਕਰਨ ਲਈ ਜ਼ੋਰ ਲਾਉਣਾ ਪੈਂਦਾ ਹੈ ਜਾਂ ਪਿਸ਼ਾਬ ਘੱਟ ਆਉਂਦਾ ਹੈ, ਜਾਂ ਤੁਹਾਨੂੰ ਪਿਸ਼ਾਬ ਕਰਨ ਲਈ ਰਾਤ ਨੂੰ ਵਾਰ-ਵਾਰ ਉੱਠਣਾ ਪੈਂਦਾ ਹੈ, ਤਾਂ ਧਿਆਨ ਦੇਣ ਵਾਲੀ ਗੱਲ ਹੈ।
ਕਈ ਵਾਰ ਪਿਸ਼ਾਬ ਕਰਨ ਵੇਲੇ ਰੁਕਾਵਟ ਜਾਂ ਅਚਾਨਕ ਰੁੱਕ ਜਾਣਾ, ਪਿਸ਼ਾਬ ਵਿਚ ਖੂਨ ਆਉਣਾ, ਕਮਰ ਦੇ ਹੇਠਾਂ ਜਾਂ ਪੱਟਾਂ ਦੇ ਵਿਚਕਾਰ ਦਰਦ ਮਹਿਸੂਸ ਹੋਣਾ, ਸੈਕਸ ਕਰਨ ਵਿਚ ਮੁਸ਼ਕਲ ਹੋਣਾ, ਭਾਰ ਘਟਣਾ ਅਤੇ ਹਮੇਸ਼ਾ ਥਕਾਵਟ ਮਹਿਸੂਸ ਕਰਨਾ ਅਜਿਹੇ ਕੁਝ ਲੱਛਣ ਹਨ।
ਇਹ ਸਾਰੇ ਲੱਛਣ ਕਿਸੇ ਨਾ ਕਿਸੇ ਸਮੱਸਿਆ ਵੱਲ ਇਸ਼ਾਰਾ ਕਰਦੇ ਹਨ, ਇਸ ਲਈ ਜੇਕਰ ਇਹ ਲੱਛਣ ਦਿਖਾਈ ਦੇਣ ਤਾਂ ਡਾਕਟਰ ਤੋਂ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ।