Toilet Seat : ਪ੍ਰੇਸ਼ਾਨ ਹੋ ਟੌਇਲਟ ਸੀਟ ਦੇ ਦਾਗ-ਧੱਬੇ ਤੋਂ, ਘਰ 'ਚ ਹੀ ਇੰਝ ਚਮਕਾਓ ਸ਼ੀਸ਼ੇ ਵਾਂਗ
ਪਰ ਜੇਕਰ ਫਲੱਸ਼ ਸਾਫ਼ ਨਹੀਂ ਹੈ ਤਾਂ ਇਹ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਅਕਸਰ ਬਹੁਤ ਸਾਰੇ ਲੋਕ ਇਸ ਗੱਲ ਤੋਂ ਪ੍ਰੇਸ਼ਾਨ ਰਹਿੰਦੇ ਹਨ ਕਿ ਵਾਰ-ਵਾਰ ਸਫਾਈ ਕਰਨ 'ਤੇ ਵੀ ਉਨ੍ਹਾਂ ਦੀ ਫਲੱਸ਼ ਦੇ ਦਾਗ-ਧੱਬੇ ਦੂਰ ਨਹੀਂ ਹੋ ਰਹੇ। ਅਸੀਂ ਘਰ ਵਿੱਚ ਪਏ ਸਮਾਨ ਨਾਲ ਆਸਾਨੀ ਨਾਲ ਫਲੱਸ਼ ਸਾਫ ਕਰ ਸਕਦੇ ਹਾਂ।
Download ABP Live App and Watch All Latest Videos
View In Appਸਿਰਕਾ ਦੀ ਵਰਤੋਂ ਸਫਾਈ ਵਿੱਚ ਵੀ ਕੀਤੀ ਜਾਂਦੀ ਹੈ। ਸਿਰਕਾ ਨਾ ਸਿਰਫ਼ ਭੋਜਨ ਦੇ ਸੁਆਦ ਨੂੰ ਵਧਾਉਂਦਾ ਹੈ, ਸਗੋਂ ਇੱਕ ਸ਼ਾਨਦਾਰ ਸਫਾਈ ਏਜੰਟ ਵਜੋਂ ਵੀ ਕੰਮ ਕਰਦਾ ਹੈ।
ਟੌਇਲਟ ਸੀਟ ਤੋਂ ਜ਼ਿੱਦੀ ਧੱਬਿਆਂ ਨੂੰ ਹਟਾਉਣ ਲਈ ਤੁਸੀਂ ਸਿਰਕੇ ਦੀ ਮਦਦ ਲੈ ਸਕਦੇ ਹੋ। ਇੱਕ ਸਪਰੇਅ ਬੋਤਲ ਨੂੰ ਸਿਰਕੇ ਤੇ ਪਾਣੀ ਨਾਲ ਭਰ ਕੇ ਦਾਗ-ਧੱਬਿਆਂ 'ਤੇ ਸਪਰੇਅ ਕਰੋ। ਇੱਕ ਜਾਂ ਦੋ ਘੰਟੇ ਬਾਅਦ ਇਸਨੂੰ ਸਾਧਾਰਨ ਕਲੀਨਰ ਨਾਲ ਸਾਫ਼ ਕਰੋ।
ਸੋਡਾ ਵੀ ਇੱਕ ਸ਼ਾਨਦਾਰ ਸਫਾਈ ਏਜੰਟ ਹੈ। ਆਪਣੇ ਟੌਇਲਟ ਨੂੰ ਸਾਫ ਕਰਨ ਲਈ ਪਾਣੀ 'ਚ ਥੋੜ੍ਹਾ ਜਿਹਾ ਸੋਡਾ ਮਿਲਾ ਕੇ ਪੇਸਟ ਤਿਆਰ ਕਰੋ। ਇਸ ਤੋਂ ਬਾਅਦ ਇਸ ਪੇਸਟ ਨੂੰ ਸਾਫ਼ ਕਰਨ ਵਾਲੇ ਹਿੱਸਿਆਂ 'ਤੇ ਲਗਾਓ ਅਤੇ ਇਕ ਜਾਂ ਦੋ ਘੰਟੇ ਲਈ ਛੱਡ ਦਿਓ। ਬਾਅਦ ਵਿੱਚ ਬੁਰਸ਼ ਦੀ ਮਦਦ ਨਾਲ ਸਾਫ਼ ਕਰੋ।
ਬੋਰੈਕਸ ਅਤੇ ਨਿੰਬੂ ਦਾ ਰਸ ਵੀ ਟੌਇਲਟ ਸੀਟ ਤੋਂ ਜ਼ਿੱਦੀ ਧੱਬਿਆਂ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗਾ। ਇੱਕ ਨਿੰਬੂ ਦੇ ਰਸ ਵਿੱਚ ਥੋੜ੍ਹਾ ਜਿਹਾ ਬੋਰੈਕਸ ਪਾਊਡਰ ਮਿਲਾ ਕੇ ਘੋਲ ਬਣਾਓ। ਇਸ ਤੋਂ ਬਾਅਦ ਇਸ ਨੂੰ ਦਾਗ 'ਤੇ ਲਗਾਓ ਅਤੇ ਕਰੀਬ 2 ਘੰਟੇ ਲਈ ਛੱਡ ਦਿਓ। ਇਸਨੂੰ ਬਾਅਦ ਵਿੱਚ ਸਾਫ਼ ਕਰੋ।
ਗਲੀਸਰੀਨ ਜੋ ਚਮੜੀ ਨੂੰ ਚਮਕਦਾਰ ਬਣਾਉਂਦੀ ਹੈ, ਟੌਇਲਟ ਨੂੰ ਚਮਕਦਾਰ ਬਣਾਉਣ ਵਿਚ ਵੀ ਬਹੁਤ ਪ੍ਰਭਾਵਸ਼ਾਲੀ ਹੈ। ਤੁਸੀਂ ਗਲਿਸਰੀਨ 'ਚ ਕੋਲਡ ਡਰਿੰਕ ਅਤੇ ਵਿਨੇਗਰ ਮਿਲਾ ਕੇ ਟੌਇਲਟ ਨੂੰ ਸਾਫ ਕਰ ਸਕਦੇ ਹੋ।
ਟੂਥਪੇਸਟ ਦੀ ਵਰਤੋਂ ਦੰਦਾਂ ਅਤੇ ਹੋਰ ਕਈ ਚੀਜ਼ਾਂ ਨੂੰ ਸਾਫ਼ ਕਰਨ ਲਈ ਕੀਤੀ ਜਾਂਦੀ ਹੈ। ਟੌਇਲਟ ਨੂੰ ਸਾਫ਼ ਕਰਨ ਲਈ, ਤੁਸੀਂ ਬੇਕਿੰਗ ਸੋਡਾ ਦੇ ਨਾਲ ਮਿਕਸ ਕੀਤੇ ਟੂਥਪੇਸਟ ਦੀ ਵਰਤੋਂ ਕਰ ਸਕਦੇ ਹੋ। ਇਸ ਘੋਲ ਨੂੰ ਦਾਗ ਵਾਲੀ ਥਾਂ 'ਤੇ ਲਗਾਉਣ ਤੋਂ ਬਾਅਦ ਇਸ ਨੂੰ ਬੁਰਸ਼ ਜਾਂ ਸਕ੍ਰਬਰ ਨਾਲ ਸਾਫ਼ ਕਰੋ। ਇਸ ਘੋਲ ਦੀ ਮਦਦ ਨਾਲ ਤੁਸੀਂ ਟੌਇਲਟ, ਟੂਟੀ ਅਤੇ ਵਾਸ਼ ਬੇਸਿਨ ਨੂੰ ਵੀ ਸਾਫ਼ ਕਰ ਸਕਦੇ ਹੋ।