Warm Water: ਰੋਜ਼ਾਨਾ ਗਰਮ ਪਾਣੀ ਪੀਨ ਨਾਲ ਹੁੰਦੇ ਕਈ ਫਾਇਦੇ, ਇੰਝ ਪੀਣ ਨਾਲ ਹੁੰਦਾ ਨੁਕਸਾਨ
ਗਰਮ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਾਸ ਕਰਕੇ ਭਾਰ ਘਟਾਉਣ ਲਈ ਜ਼ਿਆਦਾਤਰ ਮਾਹਿਰ ਗਰਮ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਹਾਲਾਂਕਿ, ਕੁਝ ਸਥਿਤੀਆਂ ਵਿੱਚ ਗਰਮ ਪਾਣੀ ਪੀਣ ਦੇ ਨੁਕਸਾਨ ਵੀ ਹੋ ਸਕਦੇ ਹਨ। ਆਓ ਜਾਣਦੇ ਹਾਂ ਗਰਮ ਪਾਣੀ ਪੀਣ ਦੇ ਸਿਹਤ ਲਾਭ ਅਤੇ ਨੁਕਸਾਨ?
Download ABP Live App and Watch All Latest Videos
View In Appਗਰਮ ਪਾਣੀ ਪੀਣ ਨਾਲ ਸਰੀਰ ਦਾ ਭਾਰ ਤੇਜ਼ੀ ਨਾਲ ਘਟਦਾ ਹੈ। ਦਰਅਸਲ, ਗਰਮ ਪਾਣੀ ਤੁਹਾਡੀ ਮੈਟਾਬੌਲਿਕ ਰੇਟ ਨੂੰ ਵਧਾਉਂਦਾ ਹੈ, ਜੋ ਤੁਹਾਡੇ ਸਰੀਰ ਦਾ ਭਾਰ ਘਟਾ ਸਕਦਾ ਹੈ।
ਰੋਜ਼ਾਨਾ ਸੀਮਤ ਮਾਤਰਾ ਵਿੱਚ ਕੋਸਾ ਪਾਣੀ ਪੀਣ ਨਾਲ ਪਾਚਨ ਤੰਤਰ ਵਿੱਚ ਸੁਧਾਰ ਹੁੰਦਾ ਹੈ। ਇਸ ਨਾਲ ਭੋਜਨ ਪਚਣ 'ਚ ਦਿੱਕਤ ਘੱਟ ਹੁੰਦੀ ਹੈ। ਨਾਲ ਹੀ ਤੁਹਾਡੀ ਪਾਚਨ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ।
ਰੋਜ਼ਾਨਾ ਗਰਮ ਪਾਣੀ ਪੀਣ ਨਾਲ ਤੁਹਾਡੀ ਚਮੜੀ 'ਚ ਨਿਖਾਰ ਆਉਂਦਾ ਹੈ। ਇਹ ਤੁਹਾਡੇ ਸਰੀਰ ਵਿੱਚ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ, ਜਿਸ ਨਾਲ ਚਮੜੀ ਚਮਕਦੀ ਹੈ।
ਰੋਜ਼ ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਤਣਾਅ ਦੂਰ ਹੁੰਦਾ ਹੈ। ਇਸ ਦੇ ਨਾਲ ਹੀ ਸਰੀਰ ਵਿੱਚ ਮੌਜੂਦ ਗੰਦਗੀ ਵੀ ਸਾਫ਼ ਹੁੰਦੀ ਹੈ। ਜੇਕਰ ਤੁਸੀਂ ਤਣਾਅ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਗਰਮ ਪਾਣੀ ਪੀਓ।
ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਪੀਣ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ, ਜਦੋਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਪੀਂਦੇ ਹੋ, ਤਾਂ ਤੁਹਾਨੂੰ ਵਾਰ-ਵਾਰ ਪਿਸ਼ਾਬ ਕਰਨ ਲਈ ਉੱਠਣਾ ਪੈਂਦਾ ਹੈ। ਅਜਿਹੇ 'ਚ ਤੁਹਾਨੂੰ ਇਨਸੌਮਨੀਆ ਦੀ ਸਮੱਸਿਆ ਹੋ ਸਕਦੀ ਹੈ।
ਬਹੁਤ ਜ਼ਿਆਦਾ ਗਰਮ ਪਾਣੀ ਦਾ ਸੇਵਨ ਤੁਹਾਡੇ ਗੁਰਦਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਗਰਮ ਪਾਣੀ ਸੀਮਤ ਮਾਤਰਾ 'ਚ ਹੀ ਪੀਓ।