ਲਾਲ ਤਰਬੂਜ 'ਚ ਹੋ ਸਕਦੇ ਖਤਰਨਾਕ ਕੈਮੀਕਲ, ਖਾਣ ਤੋਂ ਪਹਿਲਾਂ ਇੰਝ ਕਰੋ ਪਛਾਣ
ਗਰਮੀਆਂ ਆਉਂਦੇ ਹੀ ਬਾਜ਼ਾਰਾਂ ਵਿੱਚ ਤਰਬੂਜ ਦੀ ਭਰਮਾਰ ਹੋ ਗਈ ਹੈ। ਸਸਤਾ ਤੇ ਮਿੱਠਾ ਹੋਣ ਕਰਕੇ ਲੋਕ ਤਰਬੂਜ ਖਾਣਾ ਬਹੁਤ ਪਸੰਦ ਕਰਦੇ ਹਨ। ਅਕਸਰ ਹੀ ਜਦੋਂ ਅਸੀਂ ਬਾਜ਼ਾਰ ਤੋਂ ਤਰਬੂਜ਼ ਖਰੀਦਦੇ ਹਾਂ ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਹ ਅੰਦਰੋਂ ਕਿੰਨਾ ਲਾਲ ਹੈ। ਇਸ ਤੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ ਕਿ ਇਹ ਸਵਾਦਿਸ਼ਟ ਤੇ ਮਿੱਠਾ ਹੋਏਗਾ।
Download ABP Live App and Watch All Latest Videos
View In Appਦੂਜੇ ਪਾਸੇ ਕੀ ਤੁਸੀਂ ਜਾਣਦੇ ਹੋ ਕਿ ਇਹ ਲਾਲ ਤਰਬੂਜ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਦਰਅਸਲ ਤਰਬੂਜ ਨੂੰ ਅੰਦਰੋਂ ਗੂੜ੍ਹਾ ਲਾਲ ਬਣਾਉਣ ਲਈ ਉਸ ਵਿੱਚ ਖਤਰਨਾਕ ਕੈਮੀਕਲ ਮਿਲਾਏ ਜਾਂਦੇ ਹਨ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਵੀ ਇਸ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਹੈ।
ਤਰਬੂਜ ਵਿੱਚ ਵਰਤੇ ਜਾਣ ਵਾਲੇ ਸਭ ਤੋਂ ਜ਼ਹਿਰੀਲੇ ਰੰਗਾਂ ਵਿੱਚੋਂ ਇੱਕ ਏਰੀਥਰੋਸਿਨ ਹੈ। ਇਹ ਇੱਕ ਗੁਲਾਬੀ ਰੰਗ ਦਾ ਡਾਈ ਹੈ, ਜੋ ਜ਼ਿਆਦਾਤਰ ਭੋਜਨ ਵਿੱਚ ਰੰਗ ਲਿਆਉਣ ਲਈ ਵਰਤਿਆ ਜਾਂਦਾ ਹੈ।
FSSAI ਜਾਂ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਲੋਕਾਂ ਨੂੰ ਇਸ ਖਤਰਨਾਕ ਮਿਲਾਵਟ ਬਾਰੇ ਜਾਗਰੂਕ ਕੀਤਾ ਹੈ। ਇਹ ਕੈਮੀਕਲ ਇੰਨਾ ਖ਼ਤਰਨਾਕ ਹੈ ਕਿ ਇਹ ਤੁਹਾਨੂੰ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦਾ ਹੈ।
ਇਸ ਤਰ੍ਹਾਂ ਕਰੋ ਪਛਾਣ : ਤਰਬੂਜ ਨੂੰ ਦੋ ਹਿੱਸਿਆਂ ਵਿੱਚ ਕੱਟੋ ਤੇ ਗੁੱਦੇ 'ਤੇ ਕਾਟਨ ਬਾਲ ਦੀ ਮਦਦ ਨਾਲ ਰੰਗ ਦੀ ਜਾਂਚ ਕਰੋ। ਜੇਕਰ ਕਾਟਨ ਬਾਲ ਦਾ ਰੰਗ ਬਦਲਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਫਲ ਵਿੱਚ ਰਸਾਇਣਕ ਰੰਗ ਦੀ ਮਿਲਾਵਟ ਕੀਤੀ ਗਈ ਹੈ। ਜੇਕਰ ਅਜਿਹਾ ਹੈ ਤਾਂ ਗਲਤੀ ਨਾਲ ਵੀ ਉਸ ਤਰਬੂਜ ਨੂੰ ਨਾ ਖਾਓ। ਜੇਕਰ ਕਾਟਨ ਬਾਲ ਦਾ ਰੰਗ ਨਹੀਂ ਬਦਲਦਾ, ਤਾਂ ਇਸ ਦਾ ਮਤਲਬ ਹੈ ਕਿ ਤਰਬੂਜ ਕੁਦਰਤੀ ਤੌਰ 'ਤੇ ਪੱਕਿਆ ਹੋਇਆ ਹੈ।
ਇਹ ਸਮੱਸਿਆਵਾਂ ਪੈਦਾ ਹੋ ਸਕਦੀਆਂ : ਇੱਕ ਅਧਿਐਨ ਨੇ ਦਿਖਾਇਆ ਹੈ ਕਿ ਤਰਬੂਜ ਵਿੱਚ ਲਾਲ ਰੰਗ ਲਈ ਵਰਤਿਆ ਜਾਣ ਵਾਲਾ ਰਸਾਇਣ, ਏਰੀਥਰੋਸਿਨ ਦੀ ਲੰਬੇ ਸਮੇਂ ਤੱਕ ਵਰਤੋਂ ਨਾਲ ਬਚਪਨ ਦੇ ਵਿਵਹਾਰ, ਥਾਇਰਾਇਡ ਫੰਕਸ਼ਨ ਤੇ ਹੋਰ ਗੰਭੀਰ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ। ਰੰਗ ਤੋਂ ਇਲਾਵਾ ਤਰਬੂਜ ਦਾ ਸੁਆਦ ਵੀ ਨਕਲੀ ਢੰਗ ਨਾਲ ਵਧਾਇਆ ਜਾਂਦਾ ਹੈ। ਇਸ ਲਈ ਕਾਰਬਾਈਡ ਨਾਂ ਦਾ ਰਸਾਇਣ ਮਿਲਾਇਆ ਜਾਂਦਾ ਹੈ।