Health Care: ਬੱਚਿਆਂ ਦਾ ਦਿਮਾਗ਼ ਤੇਜ਼ ਕਰਦੀਆਂ ਇਹ ਖਾਣ-ਪੀਣ ਵਾਲੀਆਂ ਚੀਜ਼ਾਂ, ਜਾਣੋ
ਦਰਅਸਲ ਬੱਚਿਆਂ ਦੇ ਇਮਤਿਹਾਨਾਂ ਦੇ ਦਿਨ ਚੱਲ ਰਹੇ ਹਨ। ਇਮਤਿਹਾਨਾਂ ਦੇ ਦਿਨਾਂ ਦੌਰਾਨ ਬੱਚਿਆਂ ਨੂੰ ਆਪਣੇ ਦਿਮਾਗ ਨੂੰ ਸਭ ਤੋਂ ਵੱਧ ਤੇਜ਼ ਕਰਨ ਦੀ ਲੋੜ ਹੁੰਦੀ ਹੈ। ਮਾਪੇ ਹਮੇਸ਼ਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੇ ਬੱਚਾ ਨੇ ਜੋ ਵੀ ਪੜ੍ਹਿਆ ਹੈ, ਉਸ ਨੂੰ ਯਾਦ ਰੱਖੇ। ਮਾਪਿਆਂ ਦੀ ਇਹ ਇੱਛਾ ਪੂਰੀ ਕਰਨੀ ਅਸਲ ਵਿੱਚ ਬਹੁਤੀ ਔਖੀ ਨਹੀਂ।
Download ABP Live App and Watch All Latest Videos
View In Appਦੱਸ ਦਈਏ ਕਿ ਜੇਕਰ ਬੱਚੇ ਦੀ ਖੁਰਾਕ ਚੰਗੀ ਹੋਵੇ ਤਾਂ ਉਸ ਦਾ ਦਿਮਾਗ ਤੇਜ਼ ਹੋਣ ਹੋਣਾ ਔਖਾ ਨਹੀਂ। ਭਾਵ ਹੁਸ਼ਿਆਰ-ਨਲਾਇਕ ਦਾ ਭੇਤ ਖੁਰਾਕ ਵਿੱਚ ਛੁਪਿਆ ਹੈ। ਅਕਸਰ ਕਿਹਾ ਜਾਂਦਾ ਹੈ ਕਿ ਬਦਾਮ ਖਾਣ ਵਾਲੇ ਲੋਕ ਕੁਝ ਵੀ ਨਹੀਂ ਭੁੱਲਦੇ। ਇਸੇ ਤਰ੍ਹਾਂ ਹੋਰ ਵੀ ਕਈ ਖਾਣ-ਪੀਣ ਦੀਆਂ ਚੀਜ਼ਾਂ ਹਨ ਜੋ ਦਿਮਾਗ ਨੂੰ ਤੇਜ਼ ਕਰਨ 'ਚ ਕਾਰਗਰ ਹਨ। ਇੱਥੇ ਕੁਝ ਅਜਿਹੇ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਖਾਣ ਨਾਲ ਬੱਚਿਆਂ ਦਾ ਦਿਮਾਗ ਤੇਜ਼ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਦੀ ਦਿਮਾਗੀ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ।
1. ਡਰਾਈ ਫੂਡ ਤੇ ਸੀਡਜ਼- ਸੁੱਕੇ ਮੇਵੇ ਤੇ ਬੀਜ ਬੱਚਿਆਂ ਨੂੰ ਸਨੈਕਸ ਵਜੋਂ ਖੁਆਏ ਜਾ ਸਕਦੇ ਹਨ। ਸੁੱਕੇ ਮੇਵੇ ਤੇ ਬੀਜਾਂ ਵਿੱਚ ਚੰਗੀ ਮਾਤਰਾ ਵਿੱਚ ਓਮੇਗਾ-3 ਫੈਟੀ ਐਸਿਡ ਤੇ ਐਂਟੀ-ਆਕਸੀਡੈਂਟ ਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ 'ਚ ਵਿਟਾਮਿਨ ਈ ਵੀ ਪਾਇਆ ਜਾਂਦਾ ਹੈ। ਅਜਿਹੇ 'ਚ ਸੁੱਕੇ ਮੇਵੇ ਤੇ ਬੀਜ ਦਿਮਾਗ ਲਈ ਬਹੁਤ ਚੰਗੇ ਸਾਬਤ ਹੁੰਦੇ ਹਨ। ਬਦਾਮ, ਅਖਰੋਟ, ਹੇਜ਼ਲਨਟ ਤੇ ਕੱਦੂ ਦੇ ਬੀਜਾਂ ਨੂੰ ਦਿਮਾਗੀ ਭੋਜਨ ਕਿਹਾ ਜਾਂਦਾ ਹੈ।
2. ਸੰਤਰਾ- ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਮਾਨਸਿਕ ਸਿਹਤ ਨੂੰ ਠੀਕ ਰੱਖਦਾ ਹੈ। ਵਿਟਾਮਿਨ ਸੀ ਤੋਂ ਇਲਾਵਾ, ਸੰਤਰਾ ਐਂਟੀ-ਆਕਸੀਡੈਂਟਸ ਦਾ ਵਧੀਆ ਸ੍ਰੋਤ ਹੈ ਤੇ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ। ਸੰਤਰੇ ਤੋਂ ਇਲਾਵਾ ਅਮਰੂਦ ਤੇ ਕੀਵੀ ਵੀ ਬੱਚਿਆਂ ਦੇ ਦਿਮਾਗ ਲਈ ਵਰਦਾਨ ਸਾਬਤ ਹੋ ਸਕਦੇ ਹਨ।
3. ਬੇਰੀਜ਼- ਐਂਟੀ-ਆਕਸੀਡੈਂਟ ਨਾਲ ਭਰਪੂਰ ਬੇਰੀਜ਼ ਦਿਮਾਗ ਦੀ ਸਿਹਤ ਲਈ ਵਧੀਆ ਹੁੰਦੀਆਂ ਹਨ। ਸਟ੍ਰਾਬੇਰੀ, ਬਲੈਕਬੇਰੀ ਤੇ ਬਲੂਬੇਰੀ ਖਾਣ ਨਾਲ ਆਕਸੀਡੇਟਿਵ ਤਣਾਅ ਘੱਟ ਹੁੰਦਾ ਹੈ। ਬੇਰੀਆਂ ਦਿਮਾਗ ਦੇ ਸੈੱਲਾਂ ਵਿਚਕਾਰ ਸੰਚਾਰ ਨੂੰ ਬਿਹਤਰ ਬਣਾਉਂਦੀਆਂ ਹਨ।
4. ਹਰੀਆਂ ਸਬਜ਼ੀਆਂ- ਕੇਲ, ਬ੍ਰੋਕਲੀ, ਪਾਲਕ ਤੇ ਗੋਭੀ ਕੁਝ ਹਰੀਆਂ ਸਬਜ਼ੀਆਂ ਹਨ ਜੋ ਦਿਮਾਗ ਨੂੰ ਪੋਸ਼ਣ ਦਿੰਦੀਆਂ ਹਨ। ਐਂਟੀ-ਆਕਸੀਡੈਂਟਸ ਦੇ ਨਾਲ-ਨਾਲ ਇਨ੍ਹਾਂ 'ਚ ਵਿਟਾਮਿਨ, ਗਲੂਟਨ ਤੇ ਫੋਲੇਟ ਵੀ ਹੁੰਦੇ ਹਨ। ਇਨ੍ਹਾਂ ਸਬਜ਼ੀਆਂ ਨੂੰ ਖਾਣ ਨਾਲ ਦਿਮਾਗ 'ਚ ਸੋਜ ਘੱਟ ਹੁੰਦੀ ਹੈ ਤੇ ਯਾਦਦਾਸ਼ਤ ਵਧਦੀ ਹੈ।
5. ਅੰਡੇ- ਦਿਮਾਗੀ ਭੋਜਨ ਦੀ ਸੂਚੀ ਵਿੱਚ ਅੰਡੇ ਵੀ ਸ਼ਾਮਲ ਹਨ। ਅੰਡੇ ਵਿੱਚ ਵਿਟਾਮਿਨ ਬੀ6 ਤੇ ਬੀ12 ਦੇ ਨਾਲ-ਨਾਲ ਫੋਲਿਕ ਐਸਿਡ ਹੁੰਦਾ ਹੈ, ਜੋ ਦਿਮਾਗ ਨੂੰ ਸਿਹਤਮੰਦ ਰੱਖਣ ਵਿੱਚ ਕਾਰਗਰ ਹੁੰਦਾ ਹੈ। ਇਸ ਦੇ ਨਾਲ ਹੀ ਅੰਡੇ ਦਾ ਪੀਲਾ ਹਿੱਸਾ ਕੋਲੀਨ ਦਾ ਚੰਗਾ ਸਰੋਤ ਹੈ ਜੋ ਦਿਮਾਗ ਦੇ ਕੰਮ ਨੂੰ ਬਿਹਤਰ ਬਣਾਉਂਦਾ ਹੈ।