ਸ਼ੂਗਰ ਹੋਣ 'ਤੇ ਸਰੀਰ ਚ ਦਿਸਣ ਲੱਗਦੇ ਨੇ ਇਹ 7 ਤਰ੍ਹਾਂ ਦੇ ਲੱਛਣ... ਤੁਸੀਂ ਵੀ ਜਾਣੋ
ਡਾਇਬਟੀਜ਼ ਭਾਵ ਸ਼ੂਗਰ ਤੋਂ ਪੀੜਤ ਲੋਕ ਕਾਫ਼ੀ ਭੋਜਨ ਖਾਣ ਤੋਂ ਬਾਅਦ ਵੀ ਭਾਰ ਘਟ ਹੋ ਸਕਦੇ ਹਨ। ਦਰਅਸਲ, ਜਦੋਂ ਸਰੀਰ ਵਿੱਚ ਇੰਸੁਲਿਨ ਦੀ ਸਹੀ ਮਾਤਰਾ ਪੈਦਾ ਨਹੀਂ ਹੁੰਦੀ, ਤਾਂ ਸਰੀਰ ਵਿੱਚ ਮੌਜੂਦ ਸੈੱਲ ਖੂਨ ਵਿੱਚੋਂ ਗੁਲੂਕੋਜ਼ ਦੀ ਲੋੜੀਂਦੀ ਮਾਤਰਾ ਲੈਣ ਦੇ ਯੋਗ ਨਹੀਂ ਹੁੰਦੇ ਹਨ ਤੇ ਸਰੀਰ ਵਿੱਚ ਊਰਜਾ ਦੀ ਕਮੀ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਸਰੀਰ ਤੇਜ਼ੀ ਨਾਲ ਫੈਟ ਬਰਨ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।
Download ABP Live App and Watch All Latest Videos
View In Appਪੈਰਾਂ 'ਚ ਲਗਾਤਾਰ ਝਰਨਾਹਟ ਜਾਂ ਸੁੰਨ ਹੋਣਾ ਵੀ ਸ਼ੂਗਰ ਦੀ ਬਿਮਾਰੀ ਦਾ ਲੱਛਣ ਮੰਨਿਆ ਜਾਂਦਾ ਹੈ। ਅਸਲ ਵਿੱਚ ਖੂਨ ਵਿੱਚ ਗਲੂਕੋਜ਼ ਦਾ ਉੱਚ ਪੱਧਰ ਨਸਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਪੈਰਾਂ ਵਿੱਚ ਜਲਨ ਅਤੇ ਝਰਨਾਹਟ ਮਹਿਸੂਸ ਹੁੰਦੀ ਹੈ।
ਡਾਇਬਟੀਜ਼ ਤੋਂ ਪੀੜਤ ਹੋਣ 'ਤੇ ਇਹ ਚਮੜੀ 'ਤੇ ਅਸਰ ਪਾਉਂਦਾ ਹੈ। ਸਕਿਨ ਇਨਫੈਕਸ਼ਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਚਮੜੀ 'ਤੇ ਲਾਲ ਧੱਬੇ ਬਣਨੇ ਸ਼ੁਰੂ ਹੋ ਜਾਂਦੇ ਹਨ। ਇਹ ਕਮਰ, ਹੱਥ, ਕੂਹਣੀ, ਗੋਡਿਆਂ 'ਤੇ ਕਿਤੇ ਵੀ ਹੋ ਸਕਦੇ ਹਨ।
ਸ਼ੂਗਰ ਤੋਂ ਪੀੜਤ ਹੋਣ ਦੇ ਸਭ ਤੋਂ ਆਮ ਲੱਛਣਾਂ ਵਿੱਚੋਂ ਇੱਕ ਹੈ ਬਹੁਤ ਜ਼ਿਆਦਾ ਪਿਆਸ ਅਤੇ ਵਾਰ-ਵਾਰ ਪਿਸ਼ਾਬ ਆਉਣਾ ਹੈ। ਜਦੋਂ ਖੂਨ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਤੁਹਾਡੇ ਗੁਰਦੇ ਵਾਧੂ ਸ਼ੂਗਰ ਨੂੰ ਫਿਲਟਰ ਕਰਨ ਅਤੇ ਜਜ਼ਬ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ ਅਤੇ ਤੁਹਾਨੂੰ ਅਜਿਹੀ ਸਥਿਤੀ ਵਿੱਚ ਵਾਰ ਵਾਰ ਪਿਸ਼ਾਬ ਆਉਣਾ ਸ਼ੁਰੂ ਹੋ ਜਾਂਦਾ ਹੈ।
ਖੂਨ ਵਿੱਚ ਗਲੂਕੋਜ਼ ਦਾ ਉੱਚ ਪੱਧਰ ਅੱਖ ਦੇ ਲੈਂਸ ਵਿੱਚ ਤਬਦੀਲੀਆਂ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਤੁਹਾਨੂੰ ਧੁੰਦਲਾ ਦਿਖਾਈ ਦਿੰਦਾ ਹੈ। ਸ਼ੂਗਰ ਤੋਂ ਪੀੜਤ ਲੋਕਾਂ ਨੂੰ ਧਿਆਨ ਕੇਂਦਰਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।
ਥਕਾਵਟ ਅਤੇ ਕਮਜ਼ੋਰੀ ਵੀ ਸ਼ੂਗਰ ਦੇ ਲੱਛਣਾਂ ਵਿੱਚੋਂ ਇੱਕ ਹੈ। ਕਿਉਂਕਿ ਇਨਸੁਲਿਨ ਪ੍ਰਤੀਰੋਧ ਦੀ ਕਮੀ ਕਾਰਨ, ਸਰੀਰ ਗਲੂਕੋਜ਼ ਦੀ ਪ੍ਰਭਾਵੀ ਵਰਤੋਂ ਕਰਨ ਦੇ ਯੋਗ ਨਹੀਂ ਹੁੰਦਾ। ਨਤੀਜੇ ਵਜੋਂ, ਢੁਕਵਾਂ ਆਰਾਮ ਕਰਨ ਤੋਂ ਬਾਅਦ ਵੀ ਸਰੀਰ ਥਕਾਵਟ ਤੇ ਕਮਜ਼ੋਰੀ ਮਹਿਸੂਸ ਕਰਦਾ ਹੈ।
ਜੇ ਤੁਹਾਨੂੰ ਕਿਸੇ ਕਿਸਮ ਦਾ ਜ਼ਖ਼ਮ ਹੈ, ਤਾਂ ਇਸ ਨੂੰ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲੱਗੇਗਾ। ਅਜਿਹਾ ਇਸ ਲਈ ਹੈ ਕਿਉਂਕਿ ਖੂਨ ਵਿੱਚ ਗਲੂਕੋਜ਼ ਦਾ ਉੱਚ ਪੱਧਰ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਪ੍ਰਭਾਵਿਤ ਖੇਤਰ ਵਿੱਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ।